ਮਾਹਿਲਪੁਰ (ਜਸਵੀਰ)— ਬੀਤੀ ਦੇਰ ਰਾਤ ਪਿੰਡ ਖਾਨਪੁਰ ਦੇ ਬਾਹਰਵਾਰ ਪਿੰਡ ਚੰਦੇਲੀ ਕੋਲ ਪਿੰਡ ਜੇਜੋਂ ਦੁਆਬਾ ਵਿਖੇ ਚਲ ਰਹੀ ਗੈਸ ਏਜੰਸੀ ਦੇ ਮਾਲਕ ਤੇ ਉਸ ਦੀ ਪਤਨੀ ਜੋ ਕਿ ਕਾਰ ਵਿਚ ਜਾ ਰਹੇ ਸਨ ਤਾਂ ਉਨ੍ਹਾਂ 'ਤੇ ਅਣਪਛਾਤਿਆ ਵਲੋਂ ਗੋਲੀਬਾਰੀ ਕੀਤੀ ਗਈ ਜਿਸ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮੌਹਾਲ ਬਣ ਗਿਆ।
ਜਾਣਕਾਰੀ ਅਨੁਸਾਰ ਗੈਸ ਏਜੰਸੀ ਮਾਲਕ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜੇਜੋਂ ਦੋਆਬਾ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਪਤਨੀ ਜਸਵਿੰਦਰ ਕੌਰ ਦੀ ਸਿਹਤ ਅਚਾਨਕ ਜਿਆਦਾ ਖਰਾਬ ਹੋ ਗਈ। ਉਹ ਦਵਾਈ ਲੈਣ ਲਈ ਆਪਣੀ ਕਾਰ (ਪੀ ਬੀ 10 ਈ ਕੇ 3351) ’ਚ ਸਿਵਲ ਹਸਪਤਾਲ ਮਾਹਿਲਪੁਰ ਕਰੀਬ 9 ਵਜੇ ਪਹੁੰਚ ਗਏ ਤੇ ਦਵਾਈ ਤੋਂ ਬਾਅਦ ਵਾਪਸ ਆਪਣੇ ਪਿੰਡ ਜੇਜੋਂ ਨੂੰ ਜਾ ਰਹੇ ਸੀ ਤਾਂ ਪਿੰਡ ਖਾਨਪੁਰ ਦੇ ਬਾਹਰਵਾਰ ਪਿੰਡ ਚੰਦੇਲੀ ਕੋਲ ਇੱਕ ਮੋਟਰ ਸਾਇਕਲ ਅਤੇ ਐਕਟਿਵਾਂ ’ਤੇ ਸਵਾਰ ਵਿਅਕਤੀਆਂ ਨੇ ਉਸ ਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ’ਤੇ ਮੈ ਨਹੀ ਰੋਕੀ।
ਉਨ੍ਹਾਂ ਮੈਨੂੰ ਮਾਰਨ ਦੀ ਨੀਅਤ ਨਾਲ ਪਿੱਛਿਓ ਪਿਸਤੋਲ ਨਾਲ ਤਿੰਨ ਫਾਇਰ ਕੀਤੇ ਜਿਹੜੇ ਕਾਰ ਦੀ ਪਿਛਲੀ ਲਾਈਟ ਅਤੇ ਇੱਕ ਮੋਹਰਲੀ ਖਿੜਕੀ ’ਚ ਲੱਗੇ ਪਰ ਸਾਡੀ ਜਾਨ ਬੱਚ ਗਈ। ਉਨ੍ਹਾ ਦੱਸਿਆ ਅਸੀ ਕਾਰ ਨੂੰ ਖੜੀ ਕਰਕੇ ਆਪਣੀ ਜਾਨ ਬਚਾਉਣ ਲਈ ਸੜਕ ਨਾਲ ਲਾਗਦੀਆ ਝਾੜੀਆਂ ’ਚ ਲੁੱਕ ਗਏ ਤੇ ਫਿਰ ਪੁਲਸ ਨੂੰ ਸੁਚਿਤ ਕੀਤਾ।
ਮੌਕੇ ’ਤੇ ਥਾਣਾ ਮਾਹਿਲਪੁਰ ਤੋਂ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਨੇ ਪਹੁੰਚ ਕੇ ਨਾਲ ਲੱਗਦੇ ਕੈਮਰਿਆਂ ਨੂੰ ਖੋਗਲਦੇ ਹੋਏ ਜਾਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਮਾਹਿਲਪੁਰ ਜੈ ਪਾਲ ਨੇ ਦੱਸਿਆ ਕਿ ਉਹ ਵੱਡੀ ਪੱਧਰ ’ਤੇ ਜਾਂਤ ਪੜਤਾਲ ਕਰ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਖੇਤਾਂ ’ਚ ਫਿਰ ਭਰਿਆ ਪਾਣੀ
NEXT STORY