ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 23 ਸਾਲਾ ਕੁੜੀ ਨੇ 15 ਸਾਲ ਦੇ ਨਾਬਾਲਗ ਮੁੰਡੇ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਅਤੇ ਫਿਰ ਦਬਾਅ ਹੇਠ ਉਸ ਨਾਲ ਵਿਆਹ ਕਰਵਾ ਲਿਆ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਦੋਵਾਂ ਪਰਿਵਾਰਾਂ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਾਣੋ ਪੂਰਾ ਮਾਮਲਾ
ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਦੇ ਅਨੁਸਾਰ ਦੇਵਰੀਆ ਦੇ ਸਲੇਮਪੁਰ ਕੋਤਵਾਲੀ ਇਲਾਕੇ ਦੀ ਰਹਿਣ ਵਾਲੀ ਇੱਕ 23 ਸਾਲਾ ਕੁੜੀ ਛੇ ਮਹੀਨੇ ਪਹਿਲਾਂ ਇੱਕ 15 ਸਾਲਾ ਦੇ ਮੁੰਡੇ ਨਾਲ ਪਿਆਰ ਕਰ ਲੱਗੀ ਸੀ, ਉਦੋਂ ਹੀ ਦੋਵਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ। ਮੁੰਡੇ ਦੇ ਪਰਿਵਾਰ ਦਾ ਦੋਸ਼ ਹੈ ਕਿ ਕੁੜੀ ਨੇ ਉਸਨੂੰ ਵਰਗਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਬਾਅਦ ਵਿੱਚ ਉਸਨੇ ਮੁੰਡੇ 'ਤੇ ਵਿਆਹ ਕਰਵਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮੁੰਡੇ ਨੇ ਇਨਕਾਰ ਕਰ ਦਿੱਤਾ ਤਾਂ ਕੁੜੀ ਨੇ ਉਸਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਜ਼ਬਰਦਸਤੀ ਕਰਵਾਇਆ ਵਿਆਹ
ਕੁੜੀ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਧਮਕੀ ਤੋਂ ਡਰਦੇ ਹੋਏ ਮੁੰਡੇ ਨੇ ਕੁੜੀ ਦੀ ਗੱਲ ਮੰਨ ਲਈ। 27 ਅਗਸਤ ਨੂੰ ਕੁੜੀ ਉਸਨੂੰ ਦੇਵਰੀਆ ਦੇ ਭਾਗਦਾ ਭਵਾਨੀ ਮੰਦਰ ਲੈ ਗਈ, ਜਿਥੇ ਉਨ੍ਹਾਂ ਦੋਵਾਂ ਦਾ ਵਿਆਹ ਹੋ ਗਿਆ। ਵਿਆਹ ਦੌਰਾਨ ਦੋਵਾਂ ਦੇ ਪਰਿਵਾਰ ਵੀ ਉੱਥੇ ਪਹੁੰਚ ਗਏ। ਪਰਿਵਾਰ ਦੇ ਲਗਾਤਾਰ ਵਿਰੋਧ ਕੀਤੇ ਜਾਣ ਦੇ ਬਾਵਜੂਦ ਕੁੜੀ ਨੇ ਮੁੰਡੇ ਨਾਲ 7 ਫੇਰੇ ਲਏ। ਵਿਆਹ ਤੋਂ ਬਾਅਦ, ਉਸ ਸਮੇਂ ਝਗੜਾ ਸ਼ੁਰੂ ਹੋ ਗਿਆ, ਜਦੋਂ ਮੁੰਡੇ ਦੀ ਮਾਂ ਨੇ ਕੁੜੀ ਨੂੰ ਘਰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਉਸਦਾ ਪੁੱਤਰ ਅਜੇ ਨਾਬਾਲਗ ਹੈ ਅਤੇ ਉਹ ਉਸਨੂੰ ਉਦੋਂ ਹੀ ਘਰ ਲੈ ਜਾਵੇਗੀ, ਜਦੋਂ ਉਹ ਬਾਲਗ ਹੋ ਜਾਵੇਗਾ।
ਇਹ ਵੀ ਪੜ੍ਹੋ : ਸਕੂਲ ਦੇ ਬਾਥਰੂਮ 'ਚ ਬੰਬ! ਕਲਾਸਰੂਮਾਂ ਤੋਂ ਬਾਹਰ ਨਿਕਲ ਘਰਾਂ ਨੂੰ ਦੌੜੇ ਵਿਦਿਆਰਥੀ, ਪਈਆਂ ਭਾਜੜਾਂ
ਪੁਲਸ ਵਲੋਂ ਕੀਤੀ ਜਾ ਰਹੀ ਇਸ ਮਾਮਲੇ ਦੀ ਜਾਂਚ
ਜਦੋਂ ਇਸ ਮਾਮਲੇ ਦੀ ਚਾਰੇ ਪਾਸੇ ਚਰਚਾ ਹੋਣ ਲੱਗੀ ਤਾਂ ਕਿਸੇ ਨੇ ਇਸ ਦੀ ਜਾਣਕਾਰੀ ਚਾਈਲਡ ਲਾਈਨ ਨੂੰ ਦੇ ਦਿੱਤੀ। ਬਾਲ ਭਲਾਈ ਕਮੇਟੀ ਨੇ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਕੁੜੀ ਵਿਰੁੱਧ ਕਾਰਵਾਈ ਕਰਨ ਲਈ ਦੇਵਰੀਆ ਦੇ ਐਸਪੀ ਨੂੰ ਇਕ ਪੱਤਰ ਲਿਖਿਆ। ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਕੇਸ ਦਰਜ ਕਰ ਲਿਆ ਅਤੇ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕੁੜੀ ਅੰਡਰਗਰਾਉਂਡ ਹੋ ਗਈ, ਜਦੋਂਕਿ ਮੁੰਡਾ ਆਪਣੇ ਘਰ ਵਿੱਚ ਹੈ।
ਇਹ ਵੀ ਪੜ੍ਹੋ : 21 ਸਤੰਬਰ ਤੋਂ 3 ਅਕਤੂਬਰ ਤੱਕ ਬੰਦ ਰਹਿਣਗੇ ਸਕੂਲ-ਕਾਲਜ! ਇਸ ਸੂਬੇ 'ਚ ਜਾਰੀ ਹੋਇਆ ਹੁਕਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ ਦੌਰੇ 'ਤੇ ਪਹੁੰਚੀ ਅਮਰੀਕੀ ਟੀਮ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲਬਾਤ
NEXT STORY