ਲੋਹੀਆਂ ਖਾਸ,(ਮਨਜੀਤ ਲੋਹੀਆਂ): ਲੋਹੀਆਂ ਇਲਾਕੇ ਦੇ ਮੰਡ ਏਰੀਏ 'ਚ ਆਏ ਹੜ•ਦੇ ਪਾਣੀ ਨਾਲ ਦਰਜ਼ਨਾਂ ਹੀ ਪਿੰਡ ਪ੍ਰਭਾਵਿਤ ਹੋਏ ਆਮ ਲੋਕਾਂ ਦਾ ਜੀਵਨ ਲੀਹੋਂ ਲੱਥ ਚੁੱਕਾ ਹੈ, ਜਿਸ ਨੂੰ ਦੁਬਾਰਾ ਲੀਹ 'ਤੇ ਲਿਅਉਣ ਲਈ ਜਿੱਥੇ ਇਲਾਕੇ ਦੇ ਦਾਨੀ ਸੱਜਣਾਂ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਸੰਸਥਾਂਵਾਂ ਪੀੜਤ ਲੋਕਾਂ ਦੀ ਮਦਦ ਕਰ ਰਹੀਆਂ ਨੇ ਉੱਥੇ ਹੀ ਇਲਾਕੇ ਤੋਂ ਬਾਹਰਲੇ ਜਿਲਿਆ ਦੇ ਲੋਕ ਤੇ ਐੱਨ. ਆਰ. ਆਈ. ਵੀਰ ਵੀਂ ਪਿੱਛੇ ਨਹੀਂ ਰਹਿ ਰਹੇ ਹਨ। ਜਿਸ ਦੇ ਚੱਲਦਿਆਂ ਅੱਜ ਪੰਜਾਬੀ ਵੇਲਫੈਅਰ ਕਲੱਬ ਆਸਟ੍ਰੇਲੀਆ ਦੇ ਮੈਂਬਰਾਂ ਵੱਲੋਂ ਪਿੰਡ ਕੰਗ ਖੁਰਦ ਦੇ ਦਸ਼ਮੇਸ਼ ਪਬਲਿਕ ਸਕੂਲ 'ਚ ਪੜਦੇ ਵਿਦਿਆਰਥੀਆਂ 'ਚੋਂ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਤੇ ਹੋਰ ਪੜਾਈ ਸਮੱਗਰੀ ਦੀਆਂ ਲੋੜਾ ਪੂਰੀਆਂ ਕਰਨ ਲਈ ਸਵਾ ਲੱਖ ਰੁਪਏ ਦੇ ਕਰੀਬ ਦੀ ਨਕਦ ਰਾਸ਼ੀ ਭੇਜੀ ਗਈ। ਜਦਕਿ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਮਰਖਾਈ ਵੱਲੋਂ ਬੱਚਿਆਂ ਦੀਆਂ ਫੀਸਾਂ ਲਈ ਵੀਹ ਹਜ਼ਾਰ ਰੁਪਏ ਭੇਟ ਕੀਤੇ ਗਏ। ਜਿਸ ਤੇ ਸਕੂਲ ਮੈਨੇਜ਼ਮੈਂਟ ਤੇ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੇ ਸਹਿਯੋਗ ਕਰਨ ਲਈ ਉਕਤ ਸੰਸਥਾਂਵਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ। ਇਸ ਮੌਕੇ ਮੈਡਮ ਨਵਜੀਤ ਕੌਰ, ਮਾ. ਤਰਸੇਮ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਰੁਪਿੰਦਰ ਸਿੰਘ ਆਦਿ ਮੌਜ਼ੂਦ ਸਨ।
270 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
NEXT STORY