ਗੜ੍ਹਸ਼ੰਕਰ (ਭਾਰਦਵਾਜ)-ਮਾਈਨਿੰਗ ਵਿਭਾਗ ਵੱਲੋਂ ਗੜ੍ਹਸ਼ੰਕਰ ਅਤੇ ਜੇਜੋਂ-ਮਾਹਿਲਪੁਰ ਮੁੱਖ ਮਾਰਗ ’ਤੇ ਵਿਸ਼ੇਸ਼ ਚੈਕਿੰਗ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਸਮੱਗਰੀ ਲੈ ਕੇ ਜਾ ਰਹੇ ਚਾਰ ਟਿੱਪਰਾਂ ਨੂੰ ਕਾਬੂ ਕਰਕੇ ਭਾਰੀ ਜੁਰਮਾਨਾ ਕੀਤਾ ਗਿਆ ਹੈ। ਮਾਈਨਿੰਗ ਵਿਭਾਗ ਗੜ੍ਹਸ਼ੰਕਰ ਦੇ ਐੱਸ. ਡੀ. ਓ. ਹਰਕਮਲ ਹੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੜ੍ਹਸ਼ੰਕਰ ਵਿਖੇ ਲਗਾਏ ਨਾਕੇ ਦੌਰਾਨ ਜੇ. ਈ. ਲਵਪ੍ਰੀਤ ਸਿੰਘ ਦੀ ਟੀਮ ਨੇ ਟਿੱਪਰ ਨੂੰ ਰੋਕਿਆ। ਇਸੇ ਤਰ੍ਹਾਂ ਜੇਜੋਂ-ਮਾਹਿਲਪੁਰ ਰੋਡ ’ਤੇ ਕਾਰਵਾਈ ਕਰਦਿਆਂ ਤਿੰਨ ਹੋਰ ਟਿੱਪਰਾਂ ਜਿਨ੍ਹਾਂ ਤੋਂ ਇਕ ਬਿਨਾਂ ਨੰਬਰ ਵਾਲਾ ਟਿੱਪਰ ਸੀ, ਨੂੰ ਮਾਈਨਿੰਗ ਸਮੱਗਰੀ ਸਮੇਤ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ: ਘਰ 'ਚ ਦਾਖ਼ਲ ਹੋ ਕੇ ਸਾਬਕਾ ਕੌਂਸਲਰ 'ਤੇ ਗੈਂਗਸਟਰ ਨੇ ਕੀਤਾ ਹਮਲਾ
ਉਨ੍ਹਾਂ ਦੱਸਿਆ ਕਿ ਇਹ ਵਾਹਨ ਬਿਨਾਂ ਕਿਸੇ ਵੈਧ ਕਾਗਜ਼ਾਤ ਦੇ ਚਲਾਏ ਜਾ ਰਹੇ ਸਨ, ਜਿਸ ਤੋਂ ਬਾਅਦ ਵਿਭਾਗੀ ਨਿਯਮਾਂ ਮੁਤਾਬਕ ਜੁਰਮਾਨਾ ਲਗਾ ਕੇ ਇਨ੍ਹਾਂ ਨੂੰ ਥਾਣਾ ਗੜ੍ਹਸ਼ੰਕਰ ਅਤੇ ਮਾਹਿਲਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੇਜੋਂ-ਮਾਹਿਲਪੁਰ ਰੋਡ ’ਤੇ ਫੜੇ ਗਏ ਟਿੱਪਰਾਂ ’ਚੋਂ ਇਕ ’ਤੇ ਕੋਈ ਰਜਿਸਟ੍ਰੇਸ਼ਨ ਨੰਬਰ ਹੀ ਨਹੀਂ ਲਿਖਿਆ ਹੋਇਆ ਸੀ, ਜਦਕਿ ਦੂਜੇ ਟਿੱਪਰ ਦਾ ਅਸਲ ਨੰਬਰ ਮਿਟਾ ਕੇ ਉਸ ਉੱਪਰ ਕੋਈ ਹੋਰ ਜਾਅਲੀ ਨੰਬਰ ਲਿਖਿਆ ਗਿਆ ਸੀ। ਇਲਾਕੇ ’ਚ ਅਕਸਰ ਬਿਨਾਂ ਨੰਬਰਾਂ ਤੋਂ ਧੜੱਲੇ ਨਾਲ ਚੱਲਦੇ ਅਜਿਹੇ ਟਿੱਪਰਾਂ ’ਤੇ ਆਰ. ਟੀ. ਓ. ਹੁਸ਼ਿਆਰਪੁਰ ਵੱਲੋਂ ਸ਼ਿਕੰਜਾ ਨਾ ਕੱਸੇ ਜਾਣ ਕਾਰਨ ਸਥਾਨਕ ਲੋਕਾਂ ’ਚ ਰੋਸ ਹੈ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਚੱਬੇਵਾਲ ਭਾਰਤ ਭੂਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਵਾਹਨ ਚਾਲਕਾਂ ਤੇ ਮਾਲਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਦੀਵਾਲੀ ਦੇ ਸੀਜ਼ਨ ਦੌਰਾਨ ਜਲੰਧਰ ਸ਼ਹਿਰ 'ਚ ਛਾ ਸਕਦੈ ਹਨ੍ਹੇਰਾ! ਜਾਣੋ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ: ਘਰ 'ਚ ਦਾਖ਼ਲ ਹੋ ਕੇ ਸਾਬਕਾ ਕੌਂਸਲਰ 'ਤੇ ਗੈਂਗਸਟਰ ਨੇ ਕੀਤਾ ਹਮਲਾ
NEXT STORY