ਜਲੰਧਰ (ਖੁਰਾਣਾ)-ਜਲੰਧਰ ਸ਼ਹਿਰ ਦੀਆਂ ਲਗਭਗ 1.15 ਲੱਖ ਐੱਲ. ਈ. ਡੀ. ਸਟ੍ਰੀਟ ਲਾਈਟਾਂ ਦੇ ਰੱਖ-ਰਖਾਅ ਦਾ ਕੰਮ ਕਰ ਰਹੀ ਐੱਚ. ਪੀ. ਐੱਲ. ਕੰਪਨੀ ਨੂੰ ਨਗਰ ਨਿਗਮ ਵੱਲੋਂ ਪਿਛਲੇ ਲਗਭਗ ਇਕ ਸਾਲ ਤੋਂ ਭੁਗਤਾਨ ਨਹੀਂ ਕੀਤਾ ਗਿਆ ਹੈ। ਕੰਪਨੀ ਦੀ ਲਗਭਗ 2 ਕਰੋੜ ਰੁਪਏ ਦੀ ਰਕਮ ਬਕਾਇਆ ਦੱਸੀ ਜਾ ਰਹੀ ਹੈ। ਤਿਉਹਾਰੀ ਸੀਜ਼ਨ ਵਿਚ ਭੁਗਤਾਨ ਦਾ ਇਹ ਮਾਮਲਾ ਸਟ੍ਰੀਟ ਲਾਈਟਾਂ ਦੇ ਰੱਖ-ਰਖਾਅ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜਾਣਕਾਰੀ ਮੁਤਾਬਕ ਐੱਚ. ਪੀ. ਐੱਲ. ਕੰਪਨੀ ਕੋਲ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਦੀ ਦੇਖਭਾਲ ਲਈ 35 ਟੀਮਾਂ ਹਨ, ਜਿਨ੍ਹਾਂ ਵਿਚ ਲਗਭਗ 80 ਕਰਮਚਾਰੀ ਕੰਮ ਕਰ ਰਹੇ ਹਨ। ਕੰਪਨੀ ਪਹਿਲਾਂ ਲਗਭਗ 77 ਹਜ਼ਾਰ ਲਾਈਟਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ ਪਰ ਹੁਣ ਇਹ ਗਿਣਤੀ ਵਧ ਕੇ 1.15 ਲੱਖ ਤੱਕ ਪਹੁੰਚ ਗਈ ਹੈ। ਅਜਿਹੇ ਵਿਚ ਲਾਈਟਾਂ ਦੀ ਗਿਣਤੀ ਵਧਣ ਦੇ ਨਾਲ ਰੱਖ-ਰਖਾਅ ਦਾ ਦਾਇਰਾ ਵੀ ਵਧ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ ਗਾਜ! ਰੇਲਵੇ ਦੀ ਵੱਡੀ ਕਾਰਵਾਈ
ਦੂਜੇ ਪਾਸੇ ਨਗਰ ਨਿਗਮ ਅਤੇ ਕੰਪਨੀ ਵਿਚਕਾਰ ਸਟ੍ਰੀਟ ਲਾਈਟਾਂ ਦੀ ਦੇਖਭਾਲ ਲਈ ਹੋਇਆ ਪੰਜ ਸਾਲ ਦਾ ਕੰਟਰੈਕਟ ਅਗਲੇ ਸਾਲ ਮਾਰਚ 2027 ਨੂੰ ਸਮਾਪਤ ਹੋਣ ਜਾ ਰਿਹਾ ਹੈ। ਕੰਪਨੀ ਨੇ ਨਿਗਮ ਤੋਂ ਇਸ ਕੰਟਰੈਕਟ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਕੰਮ ਨੂੰ ਸਿਰਫ਼ ਇਕ ਸਾਲ ਲਈ ਨਹੀਂ, ਸਗੋਂ ਤਿੰਨ ਜਾਂ ਪੰਜ ਸਾਲ ਲਈ ਲੈਣ ਦੀ ਇੱਛੁਕ ਹੈ।
ਸ਼ਹਿਰ ਵਿਚ ਇਸ ਸਮੇਂ ਲਗਭਗ 4500 ਤੋਂ 5000 ਸਟ੍ਰੀਟ ਲਾਈਟਾਂ ਬੰਦ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਕੁੱਲ੍ਹ 1.15 ਲੱਖ ਲਾਈਟਾਂ ਦੇ ਮੁਕਾਬਲੇ ਇੰਨੀਆਂ ਲਾਈਟਾਂ ਦਾ ਬੰਦ ਹੋਣਾ ਆਮ ਸਥਿਤੀ ਹੈ। ਅਜਿਹੇ ਵਿਚ ਇਕ ਪਾਸੇ ਬੰਦ ਪਈਆਂ ਲਾਈਟਾਂ ਨੂੰ ਚਾਲੂ ਰੱਖਣ ਦੀ ਚੁਣੌਤੀ ਹੈ, ਉੱਥੇ ਦੂਜੇ ਪਾਸੇ ਕੰਪਨੀ ਦੀ ਬਕਾਇਆ ਪੇਮੈਂਟ ਅਤੇ ਕੰਟਰੈਕਟ ਦੀ ਮਿਆਦ ਵਧਾਉਣ ਦਾ ਮਾਮਲਾ ਵੀ ਨਗਰ ਨਿਗਮ ਦੇ ਸਾਹਮਣੇ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ ਦਿੱਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਜ਼ ਬਾਰਸ਼ ਕਾਰਨ ਕਿਸਾਨਾਂ ਦਾ ਮੰਡੀਆਂ 'ਚ ਪਿਆ ਝੋਨਾ ਰੁੜ੍ਹਿਆ, ਕਰੋੜਾਂ ਰੁਪਏ ਦਾ ਨੁਕਸਾਨ
NEXT STORY