ਜਲੰਧਰ (ਕਮਲੇਸ਼)— ਥਾਣਾ ਬਾਰਾਂਦਰੀ ਦੀ ਪੁਲਸ ਨੇ ਕਾਹਲਵਾਂ ਪਿੰਡ 'ਚ 50 ਕਨਾਲ 9 ਮਰਲੇ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 1 ਕਰੋੜ ਦੀ ਠੱਗੀ ਦੇ ਮਾਮਲੇ 'ਚ ਮੁਲਜ਼ਮਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਕਵਲਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮਾਂ ਨੇ ਉਸ ਨਾਲ ਸੰਪਰਕ ਕੀਤਾ ਸੀ ਅਤੇ ਦੱਸਿਆ ਸੀ ਕਿ ਉਨ੍ਹਾਂ ਕੋਲ ਕਰਤਾਰਪੁਰ ਦੇ ਕਾਹਲਵਾਂ ਪਿੰਡ 'ਚ 50 ਕਨਾਲ 9 ਮਰਲੇ ਜ਼ਮੀਨ ਹੈ ਅਤੇ ਉਹ ਉਸ ਨੂੰ ਵੇਚਣਾ ਚਾਹੁੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮੀਨ ਪਸੰਦ ਆਉਣ 'ਤੇ ਸੌਦਾ 7 ਕਰੋੜ 70 ਲੱਖ 75 ਹਜ਼ਾਰ ਰੁਪਏ 'ਚ ਤੈਅ ਹੋਇਆ, ਜਿਸ ਸਬੰਧੀ ਮੁਲਜ਼ਮਾਂ ਨੂੰ 1 ਕਰੋੜ ਰੁਪਏ ਬਿਆਨੇ ਦੇ ਤੌਰ 'ਤੇ ਦਿੱਤੇ ਗਏ।
ਇਹ ਵੀ ਪੜ੍ਹੋ: ਪਤਨੀ ਤੇ ਉਸ ਦੇ ਆਸ਼ਿਕ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ
ਉਸ ਤੋਂ ਬਾਅਦ 15 ਮਈ 2014 ਨੂੰ ਰਜਿਸਟਰੀ ਕਰਵਾਉਣ ਦੀ ਸਹਿਮਤੀ ਹੋਈ। ਉਸ ਦਿਨ ਉਹ ਰਜਿਸਟਰਾਰ ਆਫਿਸ ਵਿਚ ਪਹੁੰਚੇ ਪਰ ਮੁਲਜ਼ਮਾਂ ਵਿਚੋਂ ਕੋਈ ਵੀ ਉਥੇ ਨਹੀਂ ਪਹੁੰਚਿਆ। ਬਾਅਦ ਵਿਚ ਉਨ੍ਹਾਂ ਤੋਂ ਬਿਆਨੇ ਦੇ ਦਿੱਤੇ ਗਏ 1 ਕਰੋੜ ਰੁਪਏ ਵਾਪਸ ਮੰਗੇ ਗਏ ਪਰ ਮੁਲਜ਼ਮਾਂ ਨੇ ਉਨ੍ਹਾਂ ਦੇ ਪੈਸੇ ਨਹੀਂ ਮੋੜੇ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਮੁਲਜ਼ਮਾਂ ਨੇ ਪਹਿਲਾਂ ਹੀ ਉਕਤ ਜ਼ਮੀਨ ਦਾ ਸੌਦਾ ਕਿਸੇ ਹੋਰ ਵਿਅਕਤੀ ਨਾਲ ਕੀਤਾ ਹੋਇਆ ਹੈ ਅਤੇ ਉਸ ਮਾਮਲੇ ਵਿਚ ਵੀ ਅਦਾਲਤ 'ਚ ਕੇਸ ਚੱਲ ਰਿਹਾ ਸੀ। ਜਾਂਚ ਤੋਂ ਬਾਅਦ ਪੁਲਸ ਨੇ ਪਰਨਵ ਆਂਸਲ, ਅਮਿਤ ਰੈਣਾ, ਦਰਸ਼ਨ ਲਾਲ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ
ਪਹਿਲਾਂ ਕੱਚਿਆਂ ਨੂੰ ਕਰੋ ਪੱਕੇ, ਫਿਰ ਕਰੀਓ ਹੋਰ ਭਰਤੀ
NEXT STORY