ਅੰਮ੍ਰਿਤਸਰ (ਜ.ਬ.)- ਖਾਲਸਾ ਕਾਲਜ ਦੇ 4 ਵਿਦਿਆਰਥੀ ਭਾਰਤ ਦੇ ਹਵਾਈ ਯਾਤਰਾ ਖੇਤਰ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ ਏਅਰਲਾਈਨਜ਼ ’ਚ ਭਰਤੀ ਹੋਏ ਹਨ। ਉਕਤ ਭਰਤੀ ਪ੍ਰੀਕ੍ਰਿਆ ਦੀ ਸ਼ੁਰੂਆਤ ਇੰਡੀਗੋ ਏਅਰਲਾਈਨਜ਼ ਵੱਲੋਂ ਕਰਵਾਏ ਗਏ ਵਿਸਤ੍ਰਿਤ ਪ੍ਰੀ—ਪਲੇਸਮੈਂਟ ਟਾਕ ਨਾਲ ਹੋਈ, ਜਿਸ ’ਚ ਕੰਪਨੀ ਦੀ ਦ੍ਰਿਸ਼ਟੀ, ਕਾਰਜ-ਸੰਸਕ੍ਰਿਤੀ ਅਤੇ ਵਿਦਿਆਰਥੀਆਂ ਲਈ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ: ਨਕਲੀ CIA ਸਟਾਫ ਵਾਲਿਆਂ ਨੇ ਕਰ ਲਿਆ ਬੰਦਾ ਅਗਵਾ, ਮਹਿਲਾ ਵੀ ਸ਼ਾਮਲ
ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਆਤਮ ਸਿੰਘ ਰੰਧਾਵਾ ਨੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਅਤੇ ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ 4 ਵਿਦਿਆਰਥੀਆਂ ਨੇ ਆਕਰਸ਼ਕ ਤਨਖਾਹ ਪੈਕੇਜ ਨਾਲ ਨੌਕਰੀ ਦੇ ਪ੍ਰਸਤਾਵ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸਫਲ ਉਮੀਦਵਾਰਾਂ ਨੂੰ ਗਰਾਊਂਡ ਸਟਾਫ਼ ਦੇ ਅਹੁੱਦੇ ’ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਭਰਤੀ ਪ੍ਰਤੀਨਿਧੀਆਂ ਨੇ ਕਾਲਜ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਭਰਤੀ ਸਬੰਧ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ।
ਇਹ ਵੀ ਪੜ੍ਹੋ-ਪੰਜਾਬ: ਬਦਮਾਸ਼ਾਂ ਨੇ ਪੁਲਸ ਪਾਰਟੀ 'ਤੇ ਕਰ'ਤੀ ਤਾਬੜਤੋੜ ਫਾਇਰਿੰਗ, ਇਕ ਮੁਲਾਜ਼ਮ ਦੇ ਲੱਗੀ ਗੋਲੀ
ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਕਾਲਜ ਦੀ ਅਕਾਦਮਿਕ ਸ਼੍ਰੇਸ਼ਠਤਾ, ਕੌਸ਼ਲ ਵਿਕਾਸ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਪਲੇਸਮੈਂਟ ਸੈੱਲ ਡਾਇਰੈਕਟਰ ਡਾ. ਮਨੀ ਅਰੋੜਾ ਨੇ ਵਿਦਿਆਰਥੀਆਂ ਦੇ ਲਗਾਤਾਰ ਯਤਨਾਂ ਅਤੇ ਕੇਂਦ੍ਰਿਤ ਦ੍ਰਿਸ਼ਟੀਕੋਣ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਜਦਕਿ ਸਹਾਇਕ ਡਾਇਰੈਕਟਰ ਡਾ. ਅਨੂਰੀਤ ਕੌਰ ਨੇ ਵੀ ਸਫਲ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰਸ ਡਾ. ਪੂਨਮ ਸ਼ਰਮਾ, ਪ੍ਰੋ. ਰੋਹਿਤ ਕਾਕੜੀਆ, ਪ੍ਰੋ. ਹਰਿਆਲੀ ਢਿੱਲੋਂ, ਪ੍ਰੋ. ਅਪਨੀਤ ਕੌਰ, ਪ੍ਰੋ. ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦੇ ਰਹਿਣਗੇ ਹਾਲਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ : ਹੋਲੀ 'ਤੇ ਖ਼ੂਨੀ ਖੇਡ! ਰਾਜ਼ੀਨਾਮੇ ਦੌਰਾਨ ਚੱਲ ਗਈਆਂ ਗੋਲੀਆਂ, 2 ਲੋਕਾਂ ਦੀ ਮੌਤ (ਵੀਡੀਓ)
NEXT STORY