ਤੇਹਰਾਨ/ਵਾਸ਼ਿੰਗਟਨ: ਪੱਛਮੀ ਏਸ਼ੀਆ 'ਚ ਈਰਾਨ, ਇਜ਼ਰਾਈਲ ਤੇ ਅਮਰੀਕਾ ਵਿਚਕਾਰ ਜਾਰੀ ਸੰਘਰਸ਼ ਛੇਵੇਂ ਦਿਨ ਹੋਰ ਵੀ ਤੇਜ਼ ਹੋ ਗਿਆ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਰਾਤ ਹਿੰਦ ਮਹਾਂਸਾਗਰ ਵਿੱਚ ਇੱਕ ਅਮਰੀਕੀ ਪਣਡੁੱਬੀ ਨੇ ਟਾਰਪੀਡੋ ਦਾਗ ਕੇ ਇੱਕ ਈਰਾਨੀ ਜੰਗੀ ਜਹਾਜ਼ ਨੂੰ ਡੁਬੋ ਦਿੱਤਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਟਾਰਪੀਡੋ ਦੀ ਵਰਤੋਂ ਕਰਕੇ ਕਿਸੇ ਦੁਸ਼ਮਣ ਦੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ।
ਭਾਰਤ ਦਾ ਮਹਿਮਾਨ ਸੀ ਜਹਾਜ਼
ਈਰਾਨ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਸ ਹਮਲੇ ਨੂੰ "ਸਮੁੰਦਰ ਵਿੱਚ ਅੱਤਿਆਚਾਰ" ਕਰਾਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਜੰਗੀ ਜਹਾਜ਼ ਭਾਰਤੀ ਜਲ ਸੈਨਾ ਦਾ ਮਹਿਮਾਨ ਸੀ ਅਤੇ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਇਸ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਸੀ। ਅਰਾਘਚੀ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨੇ ਇੱਕ ਖ਼ਤਰਨਾਕ ਮਿਸਾਲ ਕਾਇਮ ਕੀਤੀ ਹੈ ਅਤੇ ਉਸ ਨੂੰ ਇਸ ਦਾ ਕੌੜਾ ਪਛਤਾਵਾ ਹੋਵੇਗਾ।
ਭਾਰੀ ਜਾਨੀ ਨੁਕਸਾਨ ਤੇ ਜਵਾਬੀ ਹਮਲੇ
ਡੁੱਬੇ ਹੋਏ ਜਹਾਜ਼ 'ਤੇ ਲਗਭਗ 130 ਨੌਸੈਨਿਕ ਸਵਾਰ ਸਨ, ਜਿਨ੍ਹਾਂ ਵਿੱਚੋਂ 87 ਦੀ ਮੌਤ ਹੋ ਗਈ ਹੈ ਅਤੇ 32 ਨੂੰ ਬਚਾਇਆ ਗਿਆ ਹੈ। ਜਹਾਜ਼ ਡੁਬੋਏ ਜਾਣ ਤੋਂ ਬਾਅਦ ਈਰਾਨ ਨੇ ਇਜ਼ਰਾਈਲ 'ਤੇ ਕਈ ਮਿਜ਼ਾਈਲਾਂ ਦਾਗੀਆਂ ਹਨ। ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਹੈ, ਪਰ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਇਜ਼ਰਾਈਲ ਨੇ ਜਵਾਬੀ ਕਾਰਵਾਈ ਕਰਦਿਆਂ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਨਵੇਂ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ।
ਹੁਣ ਤੱਕ ਦੀਆਂ ਕੁੱਲ ਮੌਤਾਂ
ਸੰਘਰਸ਼ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਜਾਨੀ ਨੁਕਸਾਨ ਹੋਇਆ ਹੈ।
ਈਰਾਨ: 1,045 ਤੋਂ ਵੱਧ ਮੌਤਾਂ
ਲੇਬਨਾਨ: 70 ਤੋਂ ਵੱਧ ਮੌਤਾਂ
ਇਜ਼ਰਾਈਲ: 11-12 ਮੌਤਾਂ
ਅਮਰੀਕਾ: 6 ਸੈਨਿਕ
ਖਮੇਨੇਈ ਦਾ ਸੋਗ ਸਮਾਗਮ ਮੁਲਤਵੀ
ਜੰਗ ਦੀ ਭਿਆਨਕਤਾ ਨੂੰ ਦੇਖਦੇ ਹੋਏ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੇਈ ਲਈ ਰੱਖਿਆ ਗਿਆ ਸੋਗ ਸਮਾਗਮ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਈਰਾਨੀ ਰਿਵੋਲਿਊਸ਼ਨਰੀ ਗਾਰਡ ਨੇ ਪੂਰੇ ਖੇਤਰ ਵਿੱਚ ਫੌਜੀ ਅਤੇ ਆਰਥਿਕ ਢਾਂਚੇ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ, ਜਿਸ ਕਾਰਨ ਵਿਸ਼ਵ ਪੱਧਰ 'ਤੇ ਚਿੰਤਾ ਵਧ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਖ਼ਿਰ ਕੌਣ ਹੈ ਨੈਂਸੀ ਗਰੇਵਾਲ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ
NEXT STORY