ਗੜ੍ਹਸ਼ੰਕਰ-ਮਾਹਿਲਪੁਰ (ਭਾਰਦਵਾਜ/ਜਸਵੀਰ)-ਥਾਣਾ ਮਾਹਿਲਪੁਰ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਪੌਣੇ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਂ-ਪੁੱਤ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਮਨਜੀਤ ਸਿੰਘ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਹਕੂਮਤਪੁਰ ਤਹਿਸੀਲ ਗੜ੍ਹਸ਼ੰਕਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 3 ਜੁਲਾਈ 2024 ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਏਜੰਟ ਕਮਲਾ ਦੇਵੀ ਅਤੇ ਰਾਜ ਕੁਮਾਰ ਢੋਲੀ ਵਾਸੀ ਪਿੰਡ ਮੱਲਾ ਸੋਢੀਆ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਉਸ ਨੂੰ ਵਿਦੇਸ਼ ਅਰਮੀਨੀਆ ਭੇਜਣ ਵਾਸਤੇ ਪੌਣੇ ਤਿੰਨ ਲੱਖ ਰੁਪਏ ’ਚ ਗੱਲਬਾਤ ਹੋਈ ਸੀ ਅਤੇ ਇਸ ਦੌਰਾਨ ਉਕਤ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਪੈਕਿੰਗ ਦੇ ਕੰਮ ਵਾਸਤੇ ਭੇਜ ਰਹੇ ਹਨ ਅਤੇ ਇਸ ਕੰਮ ਦੀ ਤਨਖ਼ਾਹ 60 ਹਜ਼ਾਰ ਰੁਪਏ ਮਿਲੇਗੀ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਪੌਣੇ ਦੋ ਲੱਖ ਰੁਪਏ ਉਕਤ ਨੂੰ ਆਪਣੇ ਘਰ ਦਿੱਤੇ ਸਨ ਅਤੇ 1 ਲੱਖ ਰੁਪਏ ਉਨ੍ਹਾਂ ਦੇ ਪਿੰਡ ਜਾ ਕੇ ਦਿੱਤੇ ਸਨ। ਉਸ ਨੇ ਦੱਸਿਆ ਕਿ 30 ਸਤੰਬਰ 2023 ਨੂੰ ਉਹ ਅਰਮੀਨੀਆ ਪਹੁੰਚਿਆ ਤਾਂ ਕਮਲਾ ਦੇਵੀ ਦੇ ਲੜਕੇ ਰਾਜਾ ਢੋਲੀ ਉਰਫ਼ ਰਾਜ ਕੁਮਾਰ ਨੇ ਉਸ ਪਾਸੋਂ 4 ਸੌ ਯੂਰੋ ਹੋਰ ਲੈ ਲਏ ਸਨ। ਅਰਮੀਨੀਆ ਪਹੁੰਚਣ ਉਪਰੰਤ ਮੈਨੂੰ ਰਾਜਾ ਢੋਲੀ ਨੇ ਕਿਸੇ ਵੀ ਕੰਮ ਨਹੀਂ ਲਗਵਾਇਆ ਅਤੇ 14-15 ਦਿਨਾ ਤੱਕ ਰੋਟੀ-ਪਾਣੀ ਤੋਂ ਬਿਨਾਂ ਗੁਜ਼ਾਰਾ ਕੀਤਾ ਅਤੇ ਬੜੀ ਮੁਸ਼ਕਿਲ ਨਾਲ ਭਾਰਤ ਵਾਪਸ ਆ ਗਿਆ।
ਇਹ ਵੀ ਪੜ੍ਹੋ- ਛੱਤੀਸਗੜ੍ਹ 'ਚ ਨਵਾਂਸ਼ਹਿਰ ਦੇ BSF ਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ, ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਵਾਸਤੇ ਪੈਸੇ ਫਾਇਨੈਂਸ ਕੰਪਨੀ ਤੋਂ ਵਿਆਜ ’ਤੇ ਲਏ ਸਨ, ਉਸ ਨੇ ਜਦੋਂ ਆਪਣੇ ਪੈਸੇ ਇਨ੍ਹਾਂ ਤੋਂ ਵਾਪਸ ਮੰਗੇ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ। ਸ਼ਿਕਾਇਤ ਕਰਤਾ ਨੇ ਐੱਸ. ਐੱਸ. ਪੀ. ਕੋਲ ਗੁਹਾਰ ਲਗਾਈ ਕਿ ਉਸ ਦੇ ਪੈਸੇ ਵਾਪਸ ਕਰਵਾਏ ਜਾਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸ਼ਿਕਾਇਤ ਦੀ ਜਾਂਚ ਉੱਪ ਕਪਤਾਨ ਪੁਲਸ ਡਿਟੈਕਟਿਵ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਕਰਨ ’ਤੇ ਥਾਣਾ ਮਾਹਿਲਪੁਰ ਵਿਖੇ ਕਮਲਾ ਦੇਵੀ ਪਤਨੀ ਲੇਟ ਰਾਮ ਲਾਲ ਅਤੇ ਰਾਜ ਕੁਮਾਰ ਪੁੱਤਰ ਲੇਟ ਰਾਮ ਲਾਲ ਵਾਸੀਆਨ ਪਿੰਡ ਮੱਲਾ ਸੋਢੀਆ, ਤਹਿਸੀਲ ਬੰਗਾ ਥਾਣਾ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਲਈ ਖ਼ਾਤੇ 'ਚ ਲੱਖਾਂ ਰੁਪਏ ਕਰ ਦਿੱਤੇ ਸ਼ੋਅ, ਫਿਰ ਜੋ ਹੋਇਆ ਉਸ ਨੂੰ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਛੱਤੀਸਗੜ੍ਹ 'ਚ ਨਵਾਂਸ਼ਹਿਰ ਦੇ BSF ਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ, ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਇਆ ਪਰਿਵਾਰ
NEXT STORY