ਹਰਿਆਣਾ (ਰੱਤੀ)- ਥਾਣਾ ਹਰਿਆਣਾ ਦੀ ਪੁਲਸ ਵੱਲੋਂ ਕੁਵੈਤ ਦਾ ਜਾਅਲੀ ਵੀਜ਼ਾ ਲਗਾ ਕੇ ਠੱਗੀ ਮਾਰਨ 'ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਹਰਿਆਣਾ ਦੇ ਏ. ਐੱਸ. ਆਈ. ਸੁਸੀਲ ਸਿੰਘ ਨੇ ਦੱਸਿਆ ਕਿ ਕਮਲਜੀਤ ਸਿੰਘ ਪੁੱਤਰ ਸਿਵਚਰਨ ਸਿੰਘ ਵਾਸੀ ਹਰਿਆਣਾ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦਾ ਇਛੁੱਕ ਸੀ। ਇਸ ਲਈ ਉਸ ਨੇ ਕਰਨ ਸਿੰਘ ਵਾਸੀ ਖਾਖੇੜੀ ਕੈਥਲ ਥਾਣਾ ਸਿਟੀ ਕੈਥਲ ਹਰਿਯਾਨਾ ਨਾਲ ਸਪੰਰਕ ਕੀਤਾ, ਜਿਸ ਨੇ ਉਸ ਨੂੰ ਕੁਵੈਤ ਦਾ ਜਾਅਲੀ ਵੀਜਾ ਲਗਾ ਕੇ ਉਸ ਨਾਲ ਠੱਗੀ ਮਾਰੀ। ਪੁਲਸ ਵੱਲੋਂ ਉਪਰੋਕਤ ਦੋਸ਼ੀ ਖ਼ਿਲਾਫ਼ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਨੰਗਲ 'ਚ ਰੂਹ ਕੰਬਾਊ ਘਟਨਾ, ਖੇਡ-ਖੇਡ 'ਚ ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AAP ਨੇ ਭਾਜਪਾ ਤੇ ਅਕਾਲੀ ਦਲ 'ਚ ਲਾਈ ਸੰਨ੍ਹ! CM ਮਾਨ ਨੇ ਪਾਰਟੀ 'ਚ ਸ਼ਾਮਲ ਕੀਤੇ ਇਹ ਆਗੂ
NEXT STORY