ਹਰਿਆਣਾ (ਰੱਤੀ) : ਕਸਬਾ ਹਰਿਆਣਾ ਵਿਖੇ ਅੱਜ ਇਕ ਮੈਡੀਕਲ ਸਟੋਰ 'ਤੇ ਬੱਚੇ ਦੀ ਦਵਾਈ ਲੈਣ ਆਈਆਂ ਔਰਤਾਂ ਦਾ ਪਰਸ ਕਾਊਂਟਰ ਤੋਂ ਚੁੱਕ ਕੇ ਇਕ ਬੱਚਾ ਰਫੂ ਚੱਕਰ ਹੋ ਗਿਆ। ਘਟਨਾ ਉਸ ਸਮੇ ਵਾਪਰੀ ਜਦੋਂ ਪਿੰਡ ਨੰਗਲੀਸ਼ਰ ਦੀ ਪੰਚ ਇੰਦਰਜੀਤ ਕੌਰ ਅਤੇ ਮਨਪ੍ਰੀਤ ਕੌਰ ਕਸਬਾ ਹਰਿਆਣਾ ਵਿਖੇ ਆਪਣੇ ਛੋਟੇ ਬੱਚੇ ਦੀ ਦਵਾਈ ਲੈਣ ਆਈਆਂ ਅਤੇ ਇਕ ਮੈਡੀਕਲ ਸਟੋਰ ਤੇ ਜਦੋਂ ਉਹ ਦਵਾਈ ਲੈ ਰਹੀਆਂ ਸਨ ਅਤੇ ਉਨ੍ਹਾਂ ਵਲੋਂ ਆਪਣੇ ਮੋਬਾਇਲ, ਸਕੂਟਰੀ ਦੀ ਚਾਬੀ ਅਤੇ ਪਰਸ ਦੁਕਾਨ ਦੇ ਕਾਊਂਟਰ 'ਤੇ ਰੱਖੇ ਹੋਏ ਸੀ, ਉਸੇ ਸਮੇਂ ਇਕ ਛੋਟਾ ਬੱਚਾ ਜਿਸਨੇ ਹੱਥ 'ਚ ਇਕ ਲਿਫਾਫਾ ਫੜਿਆ ਹੋਇਆ ਸੀ ਨੇੜੇ ਆ ਕੇ ਖੜਾ ਹੋ ਗਿਆ ਅਤੇ ਜਦੋਂ ਉਕਤ ਔਰਤਾਂ ਦੁਕਾਨਦਾਰ ਨਾਲ ਗੱਲਬਾਤ ਕਰ ਰਹੀਆਂ ਸੀ ਤਾਂ ਬੜੀ ਹੀ ਚਲਾਕੀ ਨਾਲ ਉਕਤ ਸ਼ਾਤਰ ਬੱਚਾ ਪਰਸ ਤੇ ਆਪਣਾ ਲਿਫਾਫਾ ਰੱਖ ਕੇ ਪਰਸ ਚੁੱਕ ਕੇ ਸਾਰਿਆਂ ਨੂੰ ਚਕਮਾ ਦੇ ਕੇ ਮੌਕੇ ਤੋਂ ਰਫੂ ਚੱਕਰ ਹੋ ਗਿਆ।
ਉਕਤ ਵਾਰਦਾਤ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਔਰਤਾਂ ਦਵਾਈ ਦੇ ਪੈਸੇ ਦੇਣ ਲੱਗੀਆਂ ਤਾਂ ਪਰਸ ਗਾਇਬ ਸੀ। ਪਰਸ ਚੋਰੀ ਹੋਣ ਬਾਰੇ ਸਾਰੇ ਇਲਾਕੇ 'ਚ ਰੌਲਾ ਪੈ ਗਿਆ। ਘਟਨਾ ਬਾਰੇ ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਗੁਰਬਚਨ ਸਿੰਘ ਨੂੰ ਸੂਚਿਤ ਕੀਤਾ ਗਿਆ ਜੋ ਪੁਲਸ ਪਾਰਟੀ ਸਣੇ ਮੌਕੇ 'ਤੇ ਪੁੱਜੇ ਅਤੇ ਪੁੱਛਗਿੱਛ ਕੀਤੀ। ਸੀਸੀਟੀਵੀ ਕੈਮਰੇ ਦੀ ਰੀਕਾਰਡਿੰਗ 'ਚ ਚੋਰ ਬੱਚਾ ਚੋਰੀ ਕਰਦਾ ਸਾਫ ਨਜ਼ਰ ਆ ਰਿਹਾ ਸੀ। ਪੁਲਸ ਵੱਲੋਂ ਉਕਤ ਚੋਰ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦੀ ਸ਼ਿਕਾਰ ਹੋਈਆਂ ਔਰਤਾਂ ਨੇ ਦਸਿਆ ਕਿ ਪਰਸ 'ਚ ਕਰੀਬ 10 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਵਿਦੇਸ਼ ਦੇ ਜ਼ਰੂਰੀ ਦਸਤਾਵੇਜ਼ ਵੀ ਸਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਉਕਤ ਚੋਰ ਨੂੰ ਜਲਦ ਕਾਬੂ ਕਰਕੇ ਉਨ੍ਹਾਂ ਦੇ ਦਸਤਾਵੇਜ਼ ਦਵਾਉਣ ਦੀ ਮੰਗ ਕੀਤੀ ਹੈ। ਇਸ ਸੰਬੰਧ ਚ ਐਸ ਐਚ ਓ ਹਰਿਆਣਾ ਗੁਰਬਚਨ ਸਿੰਘ ਨੇ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਤੋਂ ਉਕਤ ਬੱਚੇ ਦੀ ਪਛਾਣ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ, ਜਲਦੀ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।
ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
NEXT STORY