ਗੜ੍ਹਸ਼ੰਕਰ (ਵੈੱਬ ਡੈਸਕ)-ਬੀਤ ਇਲਾਕੇ ਵਿਚ ਵਧ ਰਹੀ ਗੁੰਡਾਗਰਦੀ, ਨਸ਼ਾਖੋਰੀ ਅਤੇ ਪੁਲਸ ਵਿਭਾਗ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਬੇਇਨਸਾਫ਼ੀ ਖ਼ਿਲਾਫ਼ ਅੱਜ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਅੱਡਾ ਝੁੰਗੀਆਂ 'ਚ ਧਰਨਾ ਲਗਾਇਆ। ਇਸ ਮੌਕੇ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਕਿਹਾ ਕਿ ਇਲਾਕਾ ਬੀਤ ਦਾ ਅੱਡਾ ਝੁੰਗੀ ਜੋਕਿ ਪੁਲਸ ਚੌਕੀ ਤੋਂ ਸਿਰਫ਼ 50 ਮੀਟਰ ਦੀ ਦੂਰੀ 'ਤੇ ਹੈ, ਉਥੇ ਹੀ ਚੋਰ ਸ਼ਰੇਆਮ ਬੇਖ਼ੌਫ਼ ਹੋ ਕੇ ਚੋਰੀਆਂ ਕਰ ਰਹੇ ਹਨ।
ਇਸ ਮੌਕੇ ਨਿਮਿਸ਼ਾ ਮਹਿਤਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੁਲਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਆਈ ਹੈ, ਉਸ ਦਿਨ ਤੋਂ ਇਲਾਕਾ ਬੀਤ 'ਚ ਪੁਲਸ ਦੀ ਮਿਲੀਭੁਗਤ ਨਾਲ ਨਸ਼ਾ ਵਿਕਰੀ ਅਤੇ ਗੁੰਡਾਗਰਦੀ ਦਾ ਕੰਮ ਸਿਖ਼ਰਾਂ 'ਤੇ ਚੱਲ ਰਿਹਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਥੇ ਰਕਸ਼ਕ ਹੀ ਭਕਸ਼ਕ ਬਣੇ ਹੋਏ ਹਨ ਤਾਂ ਆਮ ਜਨਤਾ ਨੂੰ ਕੌਣ ਸੁਰੱਖਿਅਤ ਕਰੇਗਾ।
ਇਹ ਵੀ ਪੜ੍ਹੋ: ਮੰਦਬਾਗੀ ਖ਼ਬਰ! ਟਾਂਡਾ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ

ਉਨ੍ਹਾਂ ਕਿਹਾ ਕਿ ਸੇਖੋਵਾਲ ਪਿੰਡ ਵਿਚ ਗੈਂਗਸਟਰ ਵੱਲੋਂ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬੰਦਿਆਂ ਦੀ ਵੱਢ-ਟੁੱਕ ਕੀਤੀ ਗਈ। ਪੁਲਸ ਨੇ ਪਹਿਲਾਂ ਮੌਜੂਦਾ ਸਰਕਾਰ ਦੇ ਦਬਾਅ ਦੇ ਚਲਦਿਆਂ ਕਈ ਦਿਨ ਪਹਿਲਾਂ ਪਰਚਾ ਹੀ ਦਰਜ ਨਹੀਂ ਕੀਤਾ, ਜਿਸ 'ਤੇ ਨਿਮਿਸ਼ਾ ਮਹਿਤਾ ਵੱਲੋਂ ਇਸ ਮਸਲੇ 'ਤੇ ਦਖ਼ਲ ਦੇ ਕੇ ਪਰਚਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਇਕ ਪਾਸੇ ਸਰਕਾਰ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕਰਦੀ ਹੈ ਤਾਂ ਉਥੇ ਹੀ ਦੂਜੇ ਪਾਸੇ ਗੈਂਗਸਟਰ ਵੱਲੋਂ ਪਰਚਾ ਹੋਣ ਦੇ ਬਾਵਜੂਦ ਸ਼ਰੇਆਮ ਦੋਬਾਰਾ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਝੁੰਗੀ ਚੌਕੀ ਅਤੇ ਗੜ੍ਹਸ਼ੰਕਰ ਥਾਣੇ ਦੀ ਪੁਲਸ ਉਸ ਦੀ ਗ੍ਰਿਫ਼ਤਾਰੀ ਤੋਂ ਹੱਥ ਖੜ੍ਹੇ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸਿਆਸੀ ਜੰਗ ਦੀ ਤਿਆਰੀ 'ਚ ਭਾਜਪਾ! ਇਕ ਮਹੀਨੇ ਅੰਦਰ ਮੋਦੀ-ਸ਼ਾਹ-ਨਬੀਨ ਸੰਭਾਲਣਗੇ ਮੋਰਚਾ
ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸੇਖੋਵਾਲ ਦੇ ਗੈਂਗਸਟਰ ਪਰਿਵਾਰ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੀ ਨੇੜਤਾ ਨੂੰ ਵੀ ਸਾਰਾ ਬੀਤ ਇਲਾਕਾ ਜਾਣਦਾ ਹੈ ਅਤੇ ਇਸ ਤੋਂ ਸਾਫ਼ ਹੈ ਕਿ ਮੌਜੂਦਾ ਸਰਕਾਰ ਦੇ ਦਬਾਅ ਕਾਰਨ ਪੁਲਸ ਗੈਂਗਸਟਰ ਦੀ ਗ੍ਰਿਫ਼ਤਾਰੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਵੀ ਗੱਲ ਸਾਫ਼ ਹੁੰਦੀ ਹੈ ਕਿ ਇਲਾਕਾ ਗੜ੍ਹਸ਼ੰਕਰ 'ਚ ਗੁੰਡਾ ਅਨਸਰਾਂ ਦਾ ਅਸਲ ਸਰਗਨਾ ਕੌਣ ਹੈ ? ਅਤੇ ਅਪਰਾਧੀਆਂ ਨੂੰ ਇਲਾਕੇ 'ਚ ਕੌਣ ਸ਼ਹਿ ਦੇ ਰਿਹਾ ਹੈ ?
ਇਹ ਧਰਨਾ ਕਰੀਬ ਤਿੰਨ ਘੰਟੇ ਚੱਲਿਆ ਅਤੇ ਧਰਨਾ ਚੁਕਾਉਣ ਲਈ ਪਹਿਲਾਂ ਉਥੇ ਝੁੰਗੀ ਚੌਕੀ ਇੰਚਾਰਜ ਪੁੱਜਾ, ਜਿਸ ਨਾਲ ਗੱਲ ਕਰਨ ਤੋਂ ਭਾਜਪਾ ਆਗੂ ਨੇ ਇਨਕਾਰ ਕਰ ਦਿੱਤਾ। ਇਸ ਮਗਰੋਂ ਮੌਕੇ 'ਤੇ ਡੀ. ਐੱਸ. ਪੀ. ਗੜ੍ਹਸ਼ੰਕਰ ਅਤੇ ਐੱਸ. ਐੱਚ. ਓ. ਗੜ੍ਹਸ਼ੰਕਰ ਨੇ ਆ ਕੇ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ 7 ਦਿਨਾਂ ਦੇ ਅੰਦਰ ਗ੍ਰਿਫ਼ਤਾਰੀ ਪਾਉਣ ਦਾ ਭਰੋਸਾ ਦਿੱਤਾ। ਅਫ਼ਸਰਾਂ ਵੱਲੋਂ ਦਿੱਤੇ ਭਰੋਸੇ ਨੂੰ ਮੰਨਦੇ ਨਿਮਿਸ਼ਾ ਮਹਿਤਾ ਨੇ ਧਰਨਾ ਚੁੱਕਣ ਦਾ ਐਲਾਨ ਕੀਤਾ ਪਰ ਨਾਲ-ਨਾਲ ਅਫ਼ਸਰਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਦਿੱਤੇ ਬੋਲ ਨਾ ਪੁਗਾਏ ਗਏ ਤਾਂ ਅਗਲੀ ਵਾਰ ਉਹ ਗੜ੍ਹਸ਼ੰਕਰ ਥਾਣੇ ਦਾ ਘਿਰਾਓ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਬੀਤ ਮੰਡਲ ਪ੍ਰਧਾਨ ਮੁਕੇਸ਼ ਕੇਸ਼ਾ, ਸਾਬਕਾ ਸਰਪੰਚ ਬੀਨੇਵਾਲ ਸੁਭਾਸ਼ ਸ਼ਰਮਾ, ਸੇਠੀ, ਰੋਮੀ ਪੰਡਿਤ, ਮਹਿੰਦਰ ਬਿੱਲਾ ਭਵਾਨੀਪੁਰ, ਕੁਲਦੀਪ ਸਦਰਪੁਰ, ਰਣਜੀਤ ਬੰਗਾ ਪ੍ਰਧਾਨ ਮੋਰਾਂਵਾਲੀ ਮੰਡਲ, ਰਾਕੇਸ਼ ਕਸ਼ਯਪ, ਤੇਲੂ ਭੁੱਲਰ, ਫ਼ੌਜੀ ਰਾਮ ਸ਼ਰਨ ਅਤੇ ਕਈ ਹੋਹ ਹਾਜ਼ਰ ਸਨ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਭਿਆਨਕ ਸੜਕ ਹਾਦਸੇ 'ਚ ਲਾਈਨਮੈਨ ਦੀ ਹੋਈ ਦਰਦਨਾਕ ਮੌਤ
NEXT STORY