ਜਲੰਧਰ (ਸੇਠੀ)— ਬਸਤੀ ਬਾਵਾ ਖੇਲ ਵਿਖੇ ਪੈਂਦੇ ਕਟੇਰਾ ਮੁਹੱਲਾ 'ਚ ਸਥਿਤ ਮਕਾਨ ਨੰਬਰ 421 'ਚ ਰਹਿੰਦੇ ਪ੍ਰਵਾਸੀ ਸ਼ੰਟੀ ਦੀ ਰਸੋਈ 'ਚ ਪਏ ਗੈਸ ਸਿਲੰਡਰ ਨੂੰ ਬੀਤੇ ਦਿਨ ਅਚਾਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦੇ ਲੱਗਣ ਦਾ ਕਾਰਨ ਗੈਸ ਸਿਲੰਡਰ ਨਾਲ ਲੱਗੀ ਪਾਈਪ ਵਿਚੋਂ ਗੈਸ ਦਾ ਲੀਕ ਹੋਣਾ ਹੀ ਦੱਸਿਆ ਗਿਆ ਹੈ। ਉਠਦੇ ਹੋਏ ਧੂੰਏਂ ਅਤੇ ਅੱਗ ਦੀਆਂ ਲਪਟਾਂ ਨੇ ਦੇਖਦੇ ਹੀ ਦੇਖਦੇ ਜਿਵੇਂ ਹੀ ਗੈਸ ਸਿਲੰਡਰ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਲਪੇਟ 'ਚ ਲੈਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਦੇਖਦੇ ਹੀ ਫੌਰਨ ਅੱਗ ਦੀ ਇਤਲਾਹ ਫਾਇਰ ਬ੍ਰਿਗੇਡ ਵਿਭਾਗ ਨੂੰ ਦੇ ਦਿੱਤੀ ਗਈ। ਅੱਗ ਦੀ ਇਤਲਾਹ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਫੌਰਨ ਆਪਣੀ ਕਾਰਵਾਈ ਸ਼ੁਰੂ ਕਰਦੇ ਹੋਏ ਕਾਫੀ ਮੁਸ਼ੱਕਤ ਦੇ ਬਾਅਦ ਭੜਕੀ ਹੋਈ ਅੱਗ 'ਤੇ ਕਾਬੂ ਪਾ ਲਿਆ। ਸੂਤਰਾਂ ਮੁਤਾਬਿਕ ਪਾਈਪ ਅਤੇ ਗੈਸ ਸਿਲੰਡਰ ਨੂੰ ਨੁਕਸਾਨ ਪੁੱਜਣ ਦਾ ਸਮਾਚਾਰ ਹੈ।
ਕੈਨੇਡਾ ਜਾਣ ਲਈ ਕਾਂਸਟੇਬਲ ਨੇ ਤਲਾਕਸ਼ੁਦਾ ਔਰਤ ਨਾਲ ਕੀਤਾ ਪ੍ਰੇਮ ਵਿਆਹ
NEXT STORY