ਟਾਂਡਾ ਉੜਮੁੜ(ਵਰਿੰਦਰ ਪੰਡਿਤ,ਪੱਪੂ,ਮੋਮੀ ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿਧਾਨ ਸਭਾ ਹਲਕਾ ਟਾਂਡਾ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਲਈ ਕਣਕ ਨਾਲ ਭਰਿਆ ਟਰੱਕ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਰਵਾਨਾ ਕੀਤਾ | ਇਸ ਮੌਕੇ ਰਸੂਲਪੁਰ ਨੇ ਦੱਸਿਆ ਕਿ ਹੁਣ ਤੱਕ 1800 ਕੁਇੰਟਲ ਕਣਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ ਦੇ ਲੰਗਰਾਂ ਲਈ ਹਲਕੇ ਤੋਂ ਭੇਜੀ ਜਾ ਚੁੱਕੀ ਹੈ | ਇਸ ਮੌਕੇ ਸਰਕਲ ਪ੍ਰਧਾਨ ਗੁਰਨਾਮ ਸਿੰਘ ਸਹਿਬਾਜ਼ਪੁਰ, ਕੁਲਜੀਤ ਸਿੰਘ ਬਿੱਟੂ, ਜਥੇਦਾਰ ਮਹਿੰਦਰ ਸਿੰਘ ਡੂਮਾਨਾ,ਕਮਲਜੀਤ ਸਿੰਘ ਕੁਲਾਰ, ਇਕ਼ਬਾਲ ਸਿੰਘ ਢਡਿਆਲਾ, ਪਰਮਿੰਦਰ ਸਿੰਘ ਚੌਹਾਨ,ਮਾਸਟਰ ਅਮਰਜੀਤ ਸਿੰਘ, ਜਸਮੀਤ ਸਿੰਘ, ਸ਼ਰਨਜੀਤ ਸਿੰਘ ਆਦਿ ਮੌਜੂਦ ਸਨ |
ਕੋਰੋਨਾ ਆਫ਼ਤ 'ਚ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਦਾ ਵੱਡਾ ਫੈਸਲਾ
NEXT STORY