ਰੂਪਨਗਰ (ਸੱਜਣ ਸੈਣੀ)— ਸ਼ਾਂਤੀ ਦੂਤ ਕਹੇ ਜਾਣ ਵਾਲੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਵਸ ਪੂਰੀ ਦੁਨੀਆ 'ਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਜ਼ਿਲਾ ਰੂਪਨਗਰ ਦੀਆਂ ਵੱਖ-ਵੱਖ ਚਰਚਾਂ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਇਸ ਤਿਉਹਾਰ ਨੂੰ ਲੈ ਕੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਹਨ।

ਕ੍ਰਿਸ਼ਚਨ ਭਾਈਚਾਰੇ ਵੱਲੋਂ ਲਗਾਤਾਰ ਚਰਚਾਂ 'ਚ ਇਕੱਠੇ ਹੋ ਕੇ ਪ੍ਰਭੂ ਯਿਸੂ ਮਸੀਹ ਦੀ ਭਜਨ ਬੰਦਗੀ ਕੀਤੀ ਜਾ ਰਹੀ ਹੈ।

ਕ੍ਰਿਸਮਿਸ ਨੂੰ ਲੈ ਕੇ ਪਿੰਡ ਕੋਟਲਾ ਨਿਹੰਗ ਦੇ ਗੁੱਡ ਸ਼ੈਫਰਡ ਚਰਚ ਅਤੇ ਹੋਲੀ ਗੋਸਟ ਚਰਚ ਅਤੇ ਰੂਪਨਗਰ ਸ਼ਹਿਰ ਦੀ ਸੀ. ਐੱਨ. ਆਈ. ਚਰਚ ਨੂੰ ਦੁਲਹਨ ਦੀ ਤਰ੍ਹਾਂ ਦੀਪਮਾਲਾ ਨਾਲ ਸਜਾਇਆ ਗਿਆ ਹੈ । ਦੱਸਣਯੋਗ ਹੈ ਕਿ ਚਰਚਾਂ 'ਚ ਲਗਾਤਾਰ ਰਾਤ ਤੋਂ ਹੀ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ। ਸੰਗਤ ਲਈ ਚਰਚਾਂ 'ਚ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।



8 ਡਿਗਰੀ ਤਾਪਮਾਨ 'ਚ ਬੱਚਿਆਂ ਨੂੰ ਬਿਠਾ ਦਿੱਤਾ ਜ਼ਮੀਨ 'ਤੇ, ਜਾਣੋ ਕੀ ਰਹੀ ਵਜ੍ਹਾ
NEXT STORY