ਜਲੰਧਰ (ਬਿਊਰੋ)- ਜਲੰਧਰ ਦੇ ਰਾਮਾਮੰਡੀ ਅਧੀਨ ਪੈਂਦੇ ਏਕਤਾ ਨਗਰ 'ਚ ਦੇਰ ਰਾਤ ਸੱਸ ਵੱਲੋਂ ਆਪਣੀ ਨੂੰਹ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੂੰਹ ਨੇ ਆਪਣੀ ਸੱਸ ਅਤੇ ਗੁਆਂਢੀਆਂ 'ਤੇ ਕੁੱਟਮਾਰ ਦੇ ਦੋਸ਼ ਲਾਏ ਹਨ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਜੇਲ੍ਹ ਵਿੱਚ ਹੈ ਅਤੇ ਇਹ ਉਸ ਦਾ ਦੂਜਾ ਵਿਆਹ ਹੈ ਕਿਉਂਕਿ ਪਤੀ ਦਾ ਆਪਣੀ ਪਹਿਲੀ ਪਤਨੀ ਤੋਂ ਤਲਾਕ ਹੋ ਚੁੱਕਾ ਹੈ ਅਤੇ ਉਸ ਦੇ 2 ਬੱਚੇ ਹਨ। ਅਜਿਹੇ 'ਚ ਹੁਣ ਉਹ ਉਨ੍ਹਾਂ ਦੋਹਾਂ ਬੱਚਿਆਂ ਦੀ ਦੇਖਭਾਲ ਕਰਦੀ ਹੈ ਅਤੇ ਖ਼ੁਦ ਦਾ ਵੀ ਇਕ ਬੱਚਾ ਵੀ ਹੈ।
ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਗੁਆਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਖੇਡਣ ਜਾਣ ਤੋਂ ਰੋਕਦੀ ਸੀ ਪਰ ਇਸ ਦੌਰਾਨ ਗੁਆਂਢੀਆਂ ਅਤੇ ਸੱਸ ਨੇ ਮਿਲ ਕੇ ਉਸ ਦੀ ਛਿੱਤਰ-ਪਰੇਡ ਕਰ ਕੀਤੀ। ਇਸ ਘਟਨਾ ਵਿਚ ਉਹ ਜ਼ਖ਼ਮੀ ਹੋ ਗਈ। ਪੀੜਤਾ ਦਾ ਕਹਿਣਾ ਹੈ ਕਿ ਇਲਾਜ ਤੋਂ ਬਾਅਦ ਉਹ ਪੁਲਸ ਸ਼ਿਕਾਇਤ ਦੇਵੇਗੀ। ਇਸ ਦੇ ਨਾਲ ਹੀ ਉਸ ਦਾ ਕਹਿਣਾ ਹੈ ਕਿ ਜੇਕਰ ਕੁਝ ਉਸ ਨੂੰ ਹੋ ਗਿਆ ਤਾਂ ਉਸ ਦੀ ਮੌਤ ਦੀ ਜ਼ਿੰਮੇਵਾਰ ਸੱਸ ਹੋਵੇਗੀ।
ਇਹ ਵੀ ਪੜ੍ਹੋ- ਡਾਇਗਨੋਸਟਿਕ ਸੈਂਟਰ ’ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਕੈਨ ਮਸ਼ੀਨ ਵਾਲੇ ਕਮਰੇ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਸਤੇ ਵਿਚ ਘੇਰ ਕੇ ਕੀਤੀ ਕੁੱਟਮਾਰ, 3 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ
NEXT STORY