ਜਲੰਧਰ (ਮਾਹੀ)-ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰਾਓਵਾਲੀ ’ਚ ਗੁਰਪ੍ਰੀਤ ਕੌਰ ਪਤਨੀ ਸਵ. ਕਮਲਜੀਤ ਕੁਮਾਰ ਵੱਲੋਂ ਸ਼ੱਕੀ ਹਾਲਾਤ ’ਚ ਜ਼ਹਿਰੀਲੀ ਵਸਤੂ ਨਿਗਲ ਲੈਣ ਦੀ ਸੂਚਨਾ ਹੈ। ਇਸ ਸਬੰਧੀ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਸ ਸਮੇਂ ਉਹ ਮੌਕੇ ’ਤੇ ਹਸਪਤਾਲ ਪੁੱਜੇ।
ਗੁਰਪ੍ਰੀਤ ਕੌਰ ਕਹਿ ਰਹੀ ਸੀ ਕਿ ਉਸ ਨੇ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਅੱਜ ਪੁਲਸ ਔਰਤ ਦੇ ਬਿਆਨ ਲੈਣ ਪੁੱਜੀ ਤਾਂ ਗੁਰਪ੍ਰੀਤ ਨੇ ਦੱਸਿਆ ਕਿ ਉਸ ਦੇ ਸੱਸ-ਸਹੁਰੇ ਨੇ ਉਸ ਨੂੰ ਮੱਛਰ ਮਾਰਨ ਵਾਲੀ ਦਵਾਈ ਜ਼ਬਰਦਸਤੀ ਪਿਆ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਸ ਤੋਂ ਬਾਅਦ ਉਸ ਦੇ ਹੱਥ ’ਤੇ ਗਰਮ ਚਾਹ ਡੋਲ੍ਹ ਦਿੱਤੀ। ਇਸ ਕਾਰਨ ਉਸ ਦਾ ਹੱਥ ਸੜ ਗਿਆ।
ਇਹ ਵੀ ਪੜ੍ਹੋ- PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼
ਉਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਦੌਰਾਨ ਉਸ ਦੀ ਸੱਸ, ਸਹੁਰਾ ਅਤੇ ਦਿਓਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਉਸ ਨੂੰ ਆਪਣੇ ਪੇਕੇ ਪਰਿਵਾਰ ਤੋਂ ਆਪਣੇ ਦਿਓਰ ਨੂੰ ਵਿਦੇਸ਼ ਭੇਜਣ ਲਈ ਨਕਦੀ ਦੀ ਮੰਗ ਕਰਦੇ ਸਨ, ਜਿਸ ਤੋਂ ਉਹ ਇਨਕਾਰ ਕਰਦੀ ਸੀ। ਇਸ ’ਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਅਧਿਕਾਰੀਆਂ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ ਹੈ, ਜਿਸ ਦੀ ਤਫ਼ਤੀਸ਼ ਕੀਤੀ ਜਾਵੇਗੀ। ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ ਬੇ-ਬੁਨਿਆਦ ਹਨ। ਉਨ੍ਹਾਂ ਉਸ ਦੀ ਨਾ ਹੀ ਕਦੀ ਕੁੱਟਮਾਰ ਕੀਤੀ ਹੈ ਨਾ ਹੀ ਕਦੀ ਤੰਗ-ਪ੍ਰੇਸ਼ਾਨ ਕੀਤਾ ਹੈ।
ਇਹ ਵੀ ਪੜ੍ਹੋ- ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਗਾਇਕ ਗੁਰਦਾਸ ਮਾਨ ਪਹੁੰਚੇ ਨਕੋਦਰ ਦਰਬਾਰ 'ਚ
NEXT STORY