ਫਗਵਾੜਾ, (ਜਲੋਟਾ)—ਅੰਬੇਡਕਰ ਸੈਨਾ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੇ ਦੀ 72ਵੀਂ ਵਰ੍ਹੇਗੰਢ ਨੂੰ 'ਕਾਲੇ ਦਿਨ' ਵਜੋਂ ਮਨਾਇਆ ਗਿਆ। ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਜੀ. ਟੀ. ਰੋਡ 'ਤੇ ਵੱਖ-ਵੱਖ ਸਲੋਗਨ ਲਿਖੀਆਂ ਤਖਤੀਆਂ ਫੜ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ। ਸੁਰਿੰਦਰ ਢੰਡਾ ਨੇ ਕਿਹਾ ਕਿ ਦਿੱਲੀ ਵਿਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਲਿਖੇ ਸੰਵਿਧਾਨ ਨੂੰ ਆਰ. ਐੱਸ. ਐੱਸ. ਦੇ ਕਾਰਕੁੰਨਾ ਵਲੋਂ ਸਾੜਨ ਦੀ ਘਟਨਾ ਨਾਲ ਦਲਿਤ ਸਮਾਜ ਵਿਚ ਭਾਰੀ ਰੋਸ ਹੈ। ਇਸ ਤੋਂ ਇਲਾਵਾ ਕੇਂਦਰ ਵਿਚ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ ਦਲਿਤ ਅਤੇ ਘੱਟ ਗਿਣਤੀ ਆਜ਼ਾਦੀ ਤੋਂ ਵਾਂਝੇ ਹੋ ਗਏ ਹਨ। ਦਲਿਤਾਂ ਅਤੇ ਘਟਗਿਣਤੀਆਂ ਤੇ ਪੂਰੇ ਦੇਸ਼ ਵਿਚ ਅੱਤਿਆਚਾਰ ਹੋ ਰਹੇ ਹਨ। ਅਜਿਹੇ ਮਾਹੌਲ ਵਿਚ ਆਜ਼ਾਦੀ ਦਿਵਸ ਮਨਾਉਣ ਦਾ ਕੋਈ ਲਾਭ ਨਹੀਂ। ਜਦੋਂ ਤਕ ਦੇਸ਼ ਵਿਚ ਮੋਦੀ ਰਾਜ ਰਹੇਗਾ ਦਲਿਤ ਸਮਾਜ ਆਜ਼ਾਦੀ ਦਾ ਸੁੱਖ ਨਹੀਂ ਮਾਣ ਸਕਦਾ।
ਉਨ੍ਹਾਂ ਮੰਗ ਕੀਤੀ ਕਿ ਸੰਵਿਧਾਨ ਸਾੜਨ ਲਈ ਜ਼ਿੰਮੇਵਾਰ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵੀ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਨਾ ਕਰੇ।
ਇਸ ਮੌਕੇ ਤਰਸੇਮ ਚੁੰਬਰ, ਬਲਵਿੰਦਰ ਬੌਬੀ, ਹਰਜਿੰਦਰ ਜੰਡਾਲੀ, ਡਾ. ਸਤੀਸ਼ ਸੁਮਨ, ਸੰਦੀਪ ਕੁਮਾਰ ਢੰਡਾ, ਨਰੇਸ਼ ਕੁਮਾਰ, ਅਮਰਜੀਤ ਟਿੱਬੀ, ਵਿੱਕੀ ਭੱਟੀ, ਜਿੰਦਰ ਰਸੀਲਾ, ਹਰਦੀਪ ਭਾਟੀਆ, ਜਗਦੀਪ ਢੰਡਾ, ਗੁਲਸ਼ਨ ਟਿੱਬੀ ਆਦਿ ਹਾਜ਼ਰ ਸਨ।
ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
NEXT STORY