Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 20, 2026

    3:43:05 PM

  • kewal singh dhillon statement

    ਪੰਜਾਬ 'ਚੋਂ ਨਸ਼ਿਆਂ ਨੂੰ ਜੜ ਤੋਂ ਪੁੱਟ ਸੁੱਟੇਗੀ...

  • petrol bomb thrown at house then explosion

    ਪੰਜਾਬ: ਘਰ ਦੀ ਛੱਤ 'ਤੇ ਸੁੱਟਿਆ ਪੈਟਰੋਲ ਬੰਬ!...

  • ukraine russia conflict

    ਦਾਗ 'ਤੇ 1,600 ਤੋਂ ਵਧੇਰੇ ਡਰੋਨ ! ਵੋਟਿੰਗ ਦੌਰਾਨ...

  • banks to remain closed for 5 consecutive days

    ਲਗਾਤਾਰ 5 ਦਿਨ ਬੰਦ ਰਹਿਣਗੇ Bank ! ਨੋਟ ਕਰ ਲਓ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਕਹਾਣੀਨਾਮਾ 1 : ਇਕਬਾਲ ਹੁਸੈਨ ਮੋਇਆ ਨਹੀਂ

DOABA News Punjabi(ਦੋਆਬਾ)

ਕਹਾਣੀਨਾਮਾ 1 : ਇਕਬਾਲ ਹੁਸੈਨ ਮੋਇਆ ਨਹੀਂ

  • Edited By Rajwinder Kaur,
  • Updated: 05 Apr, 2020 01:59 PM
Jalandhar
iqbal hussein ajmer sidhu
  • Share
    • Facebook
    • Tumblr
    • Linkedin
    • Twitter
  • Comment

ਅਜਮੇਰ ਸਿੱਧੂ

''ਬਹਿ ਜੇ ਤੇਰਾ ਬੇੜਾ । ਤੈਨੂੰ ਨਰਕਾਂ ਵਿਚ ਵੀ ਢੋਈ ਨਾ ਮਿਲੇ।" ਕਾਰ ਵਿਚੋਂ ਉਤਰੀ ਹੀ ਹਾਂ । ਬਚਿੱਤਰ ਸਿੰਘ ਮੱਥੇ ਲੱਗਾ ਹੈ। ਤਪਿਆ ਪਿਆ। ਬਲਵੀਰ ਵੀ ਮੇਰੇ ਨਾਲ ਸੀ। ਮੈਨੂੰ ਉਤਾਰ ਕੇ ਚਲਾ ਗਿਆ ਹੈ। ''ਪੈ ਗੀ ਕਲੇਜੇ ਠੰਢ ਤੇਰੇ। ਕਰ ਲੀਆਂ ਮਨ-ਆਈਆਂ।" ਇਸ ਦੀਆਂ ਗਾਲ੍ਹਾਂ ਨੇ ਗੁਆਂਢੀ 'ਕੱਠੇ ਕਰ ਲਏ ਨੇ। ਮੈਂ ਗਾਲ੍ਹਾਂ ਦਾ ਗੁੱਸਾ ਨੀ ਮਨਾਇਆ ਸਗੋਂ ਖ਼ੁਸ਼ ਹੋ ਗਈ ਹਾਂ। ਮੈਂ ਚਾਹੁੰਦੀ ਆਂ ਇਹ ਇੱਦੇਂ ਜਲੇ ਭੁੱਜੇ। ''ਠਹਿਰ ਮਾਂ ਜ੍ਹਾਵੀਏ, ਤੇਰੇ ਕਰਦਾਂ ਡੱਕਰੇ।" ਇਹ ਮੈਨੂੰ ਖ਼ੁਸ਼ ਦੇਖ ਕੇ ਕਿਰਪਾਨ ਕੱਢ ਲਿਆਇਆ ਹੈ। ਮਿਆਨ ਵਿਚੋਂ ਤਲਵਾਰ ਨਿਕਲਦੀ ਦੇਖ ਕੇ ਪੰਜ-ਸੱਤ ਬੰਦੇ ਅੱਗੇ ਵਧੇ। ਇਸ ਨੂੰ ਜੱਫ਼ਾ ਮਾਰ ਲਿਆ ਹੈ ।

''ਓਏ, ਛੱਡ ਦਿਓ ਮੈਨੂੰ। ਮੈਂ ਇਹ ਕਲਹਿਣੀ ਨ੍ਹੀ ਛੱਡਣੀ। ਨਾਲੇ ਉਸ ਗੰਦੀ 'ਲਾਦ ਦੀ ਲਾਹੂੰ ਧੌਣ।" ਇਹ ਬੰਦਿਆਂ ਕੋਲੋਂ ਛੁੱਟ-ਛੁੱਟ ਜਾਂਦਾ ਹੈ। ਮੈਂ ਬੜੇ 'ਰਾਮ ਨਾਲ ਖੜ੍ਹੀ ਹਾਂ। ਮੈਨੂੰ ਕੋਈ ਡਰ-ਡੁੱਕਰ ਨ੍ਹੀ ਇਹਦਾ। ਇਹ ਜਿੰਨਾ ਜ਼ਿਆਦਾ ਤੀਂਘੜਦਾ ਹੈ, ਮੈਂ ਉਨੀਂ ਖ਼ੁਸ਼ ਹੋ ਰਹੀ ਹਾਂ। ਮੈਨੂੰ ਇਸ ਦੀਆਂ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ। ''ਵੇ ਤੋਖਿਆ, ਛੱਡ ਦਿਓ ਇਸ ਨੂੰ। ਇਹ ਐਨੇ ਜੋਗਾ ਨੀ ਹੈਗਾ। ਮੈਂ ਇਸ ਨੂੰ ਜਾਣਦੀ ਆਂ ਵੱਡੇ ਸਰਦਾਰ ਨੂੰ।’ ''ਠਹਿਰ, ਤੇਰੀ ਮਾਂ...।" ਇਹ ਤਲਖ਼ੀ ਵਿਚ ਆ ਗਿਆ ਹੈ। ਜ਼ੋਰ ਮਾਰ ਕੇ ਛੁੱਟ ਗਿਆ ਹੈ । ਮੇਰੇ ਵੱਲ ਭੱਜਿਆ ਹੈ । ਲੈ ਵੇਖ ਲੋ ਸੂਰਮੇ ਨੂੰ। ਠੋਕਰ ਖਾ ਕੇ ਡਿੱਗ ਪਿਆ ਹੈ। ਤੋਖੇ ਹੋਰਾਂ ਮੁੜ ਕਾਬੂ ਕਰ ਲਿਆ ਹੈ । ਘਰ ਤੋਂ ਬਾਹਰ ਲੈ ਗਏ ਨੇ । ਐਨੇ ਸਾਰੇ ਬੰਦਿਆਂ ਕੋਲੋਂ ਛੁੱਟ-ਛੁੱਟ ਕੇ ਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਘੜੀਸੀ ਲਈ ਜਾਂਦੇ ਨੇ ।

ਰਾਤ ਪੈ ਗਈ ਹੈ । ਹੁਣ ਮੈਨੂੰ ਨ੍ਹੇਰੇ ਤੋਂ ਭੋਰਾ ਡਰ ਨ੍ਹੀਂ ਲਗਦਾ । ''ਚਾਚੀ, ਫ਼ਿਕਰ ਨਾ ਕਰੀਂ । ਚਾਚਾ ਗੁਰਦੁਆਰੇ ਆ । ਭਾਈ ਜੀ ਸਮਝਾ- ਬੁਝਾ ਰਹੇ ਨੇ ।" ਤੋਖਾ ਏਨਾ ਦੱਸ ਕੇ ਚਲਾ ਗਿਆ ਹੈ । ਮੈਨੂੰ ਇਸ ਦੀ ਕੀ ਪ੍ਰਵਾਹ ! ਬੇਸ਼ੱਕ ਜਲਿਆ ਮਰ ਜੇ। ਅੱਜ 15 ਦਿਨ ਹੋ ਗਏ ਨੇ ਇਸ ਨੂੰ ਕੁੜ-ਕੁੜ ਕਰਦੇ ਨੂੰ। 10 ਦਿਨ ਤਾਂ ਗੁਰਦੁਆਰੇ ਮਰਿਆ ਰਿਹਾ। ਇਕ ਦਿਨ ਭਾਈ ਘਰ ਛੱਡ ਗਿਆ ਸੀ। ਸਾਰਾ ਦਿਨ ਟੌਂਕਦਾ ਰਿਹਾ । ਇਹ ਉਸ ਦਿਨ ਦਾ ਹੀ ਚਿੜਿਆ ਪਿਆ। ਦਿਨਾਂ ਵਿਚ ਸੁੱਕ ਕੇ ਤੀਲੇ ਅਰਗਾ ਹੋ ਗਿਆ। ਉੱਦਾਂ ਹੁਣ ਬਹੁਤਾ ਗੁਰਦੁਆਰੇ ਪਾਠ ਕਰਦਾ ਰਹਿੰਦਾ ਹੈ ।

PunjabKesari

ਅੱਜ ਕੱਲ੍ਹ ਮੈਂ ਬਹੁਤ ਖ਼ੁਸ਼ ਹਾਂ। ਦਗੜ-ਦਗੜ ਕਰਦੀ ਫਿਰ ਰਹੀ ਹਾਂ। ਖੰਘੂਰੇ ਮਾਰ-ਮਾਰ ਇਸਦੇ ਕੋਲੋਂ ਲੰਘਦੀ ਹਾਂ। ਇਹ ਮੈਨੂੰ ਗੁੱਤੋਂ ਫੜ ਕੇ ਘੜੀਸਦਾ ਹੁੰਦਾ ਸੀ। ਹੁਣ ਆਊ ਮਜ਼ਾ। ਸਾਨੂੰ ਤਾਂ ਇਨ੍ਹਾਂ ਲੋਕਾਂ ਨੇ ਜਾਨਵਰ ਸਮਝ ਲਿਆ ਸੀ। ਧੌਣ 'ਤੇ ਕਿਰਪਾਨਾਂ ਰੱਖੀਆਂ । ਲੈ ਆਏ। ਬਈ ਦੱਸੋ ਰਹਿੰਦ-ਖੂੰਹਦ ਲਈ ਮੈਂ ਰੱਖੀਓ ਸੀ। ਭੁੱਖ-ਨੰਗ ਕਿਤੋਂ ਦੇ। ਜਿਨ੍ਹਾਂ ਦੇ ਕਹਿਣ 'ਤੇ ਦਾੜ੍ਹੇ ਰੱਖੇ ਸੀ, ਉਨ੍ਹਾਂ ਨੂੰ ਕਹਿੰਦੇ ਆਪਣੀ ਛੋਕਰੀ ਦੇ। ਜੇ ਕਿਤੇ ਉਹ ਅੱਜ ਜੀਂਦਾ ਹੁੰਦਾ, ਮਜ਼ਾ ਆ ਜਾਂਦਾ। ਚਲੋ, ਕੋਈ ਨ੍ਹੀਂ। ਬਚਿੱਤਰ ਸਿੰਘ ਜੀਂਦਾ ਰਹੇ। ਮੈਂ ਅੱਜ ਬਲਵੀਰ ਨੂੰ ਧਿਆਨ ਨਾਲ ਦੇਖਿਆ। ਦਾਦੇ ਦਾ ਭੁਲੇਖਾ ਪੈ ਗਿਆ। ਛੇ ਫੁੱਟ ਲੰਮਾ ਗੱਭਰੂ। ਗਲ, ਕੰਨ, ਕਲਾਈਆਂ ਸੋਨੇ ਨਾਲ ਭਰੀਆਂ ਪਈਆਂ । ਮੇਰੇ ਕੋਲੋਂ ਤਾਂ ਮੁੰਡੇ ਦਾ ਰੂਪ ਨ੍ਹੀਂ ਸੀ ਦੇਖਿਆ ਜਾਂਦਾ ।

ਇਹ ਜਿਹੜਾ ਬੁੱਢਾ ਬਚਿੱਤਰ ਸਿੰਘ ਹੂੰਘੇ ਮਾਰਦਾ ਪਿਆ। ਇਹ ਮੇਰਾ ਪਤੀ ਹੈ। ਠੋਸਿਆ ਹੋਇਆ। ਜਥੇਦਾਰ ਮੂਲਾ ਸਿੰਘ ਦੀ ਕਿਰਪਾਨ ਦੇ ਜ਼ੋਰ ਨਾਲ। ਉਦੋਂ ਤਾਂ ਮੈਂ ਮਜ਼ਬੂਰ ਸੀ । ਕੁਸ਼ ਕਰ ਨਾ ਸਕੀ ਪਰ ਸਾਰੀ ਉਮਰ ਇਸਨੂੰ ਬੰਦਾ ਕਰਕੇ ਨ੍ਹੀਂ ਜਾਣਿਆ। ਇਹ ਆਪਣੇ ਆਪ ਵੱਡਾ ਸਰਦਾਰ ਬਣਿਆ ਫਿਰਦਾ। ਮੈਂ ਨੀਂ ਬੁਲਾਂਦੀ । ਉਦੋਂ ਵੀ ਬੁਲਾਂਦੀ ਨ੍ਹੀਂ ਸੀ। ਇਸਦੀ ਮਾਂ ਸੜ-ਬਲ਼ ਕੇ ਕੋਅਲੇ ਹੋ ਜਾਂਦੀ । ਅਵਾ-ਤਵਾ ਬੋਲਦੀ ਰਹਿੰਦੀ। ਮੈਂ ਖਾਂਦੇ-ਪੀਂਦੇ ਘਰ ਦੀ ਧੀ ਸੀ। ਅਸੀਂ ਸਰਾਹਲ ਕਾਜ਼ੀਆਂ ਦੇ ਕਹਿੰਦੇ-ਕਹਾਉਂਦੇ ਜ਼ਿਮੀਂਦਾਰ ਸਾਂ। ਇਹ ਸਾਰੇ ਭੁੱਖੜ। ਇਨ੍ਹਾਂ ਨੂੰ ਤਾਂ ਕੋਈ ਧੀ ਨ੍ਹੀਂ ਸੀ ਦਿੰਦਾ। ਦੇਣੀ ਵੀ ਕਿਹਨੇ ਸੀ। ਨਰਕ ਵਿਚ ਸੁੱਟਣੀ ਸੀ। ਕਨਾਲਾਂ ਵਿਚ ਤਾਂ ਜ਼ਮੀਨ ਸੀ। ਬਣੀ ਫਿਰਦੇ ਸੀ ਨਾਢੂ ਖਾਂ ।

ਜਦੋਂ ਮੈਨੂੰ ਗੁਰਦੁਆਰੇ ਤੋਂ ਅੰਮਿ੍ਤ ਛਕਾ ਘਰ ਲੈ ਗਏ, ਘਰ ਦਾ ਸਮਾਨ ਖਿੱਲਰਿਆ ਪਿਆ। ਲਾ-ਪਾ ਕੇ ਦੋ ਕਮਰੇ । ਨਾਲੇ ਪਸ਼ੂਆਂ ਦਾ ਕੋਠਾ। ਗੋਹਾ-ਕੂੜਾ ਵਿਹੜੇ ਵਿਚ ਖਿੱਲਰਿਆ ਪਿਆ ਸੀ। ਇਨ੍ਹਾਂ ਦੇ ਲੀੜਿਆਂ 'ਚੋਂ ਮੁਸ਼ਕ ਆਉਂਦਾ ਸੀ। ਮੇਰਾ ਘਰ ਵਿਚ ਰਹਿਣ ਨੂੰ ਦਿਲ ਨਾ ਕਰੇ। ਪਹਿਲਾਂ ਪਹਿਲ ਮੈਂ ਬਹੁਤ ਤੜਫ਼ੀ। ਦਾਦਾ ਜਾਨ ਦੇ ਕਤਲ ਦਾ ਦਿ੍ਸ਼ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ। ਮੈਨੂੰ ਕਾਂਬਾ ਛਿੜ ਪੈਂਦਾ। ਜਥੇਦਾਰ ਮੂਲਾ ਸਿੰਘ ਤੇ ਪੰਡਤ ਕਿਸ਼ੋਰ ਦੱਤ ਮੇਰੇ ਸਾਹਮਣੇ ਆ ਜਾਂਦੇ। ਮੌਲਵੀ ਦੇ ਕਹੇ ਸ਼ਬਦ ਮੈਨੂੰ ਹਲੂਣਾ ਦਿੰਦੇ - ''ਕੁਰਾਨ ਸ਼ਰੀਫ 'ਚ ਲਿਖਿਆ ਹੋਇਐ ਕਿ ਕਾਫ਼ਰ ਨੂੰ ਖ਼ਤਮ ਕਰਨਾ ਧਰਮ ਦਾ ਕੰਮ ਆ। ਸੱਚਾ ਮੁਸਲਮਾਨ ਸ਼ਮਸ਼ੀਰ ਲੈ ਕੇ ਜਾਏਗਾ । ਕੁਫ਼ਰ ਖ਼ਤਮ ਕਰਕੇ ਇਸਲਾਮ ਫ਼ੈਲਾਊਗਾ।" ਮੇਰੇ ਹੱਥ ਸ਼ਮਸ਼ੀਰ ਆ ਜਾਂਦੀ। ਮੈਂ ਕੁਫ਼ਰ ਦਾ ਖ਼ਾਤਮਾ ਕਰਨ ਤੁਰ ਪੈਂਦੀ। ਹੋਸ਼ ਵਿਚ ਆਂਦੀ ਤਾਂ ਰਾਤ ਦੇ ਹਨੇਰੇ ਵਿਚ ਤੁਰੀ ਹੁੰਦੀ। ਰਾਤ ਨੂੰ ਆਪ ਮੁਹਾਰੇ ਉੱਠ ਕੇ ਤੁਰ ਪੈਂਦੀ । ਮੈਨੂੰ ਇਹ ਮੋੜ ਕੇ ਲੈ ਕੇ ਜਾਂਦੇ । ਉੱਨੀ ਸਾਲ ਦੀ ਬੇਵੱਸ ਮੁਟਿਆਰ ।

ਮੈਂ ਬਚਿੱਤਰ ਸਿੰਘ ਦੇ ਘਰ ਵਿਚ ਰਹਿਣ ਦੀ ਪੱਕੀ ਠਾਣ ਲੀ ਸੀ। ਇਹ ਵੀ ਮਨ ਵਿਚ ਧਾਰ ਲਿਆ ਸੀ ਕਿ ਘਰ ਵਿਚ ਕਿਸੇ ਨਾਲ ਘੁਲਣਾ-ਮਿਲਣਾ ਨਹੀਂ । ਮੈਨੂੰ ਗੁੱਸਾ ਚੜ੍ਹਿਆ ਰਹਿੰਦਾ। ਦੋ ਸਾਲ ਬਦਲਾ ਲੈਣ ਦਾ ਸੋਚਦੀ ਨੇ ਲੰਘਾ ਦਿੱਤੇ ਪਰ ਮੈਤੋਂ ਹੁੰਦਾ ਕੁਝ ਨਾ । ਮੈਂ ਕਚੀਚੀਆਂ ਵੱਟਦੀ ਰਹਿ ਜਾਂਦੀ। ਇਕ ਗੱਲ ਇਨ੍ਹਾਂ ਦੇ ਸਾਰੇ ਟੱਬਰ ਨੂੰ ਸਮਝ ਲੱਗ ਗਈ ਸੀ ਕਿ ਮੈਂ ਇਨ੍ਹਾਂ ਤੋਂ ਸੂਤ ਨੀਂ ਆਣਾ। ਨਾ ਹੀ ਮੈਂ ਉਸ ਦਾ ਭਾਣਾ ਮੰਨ ਦਿਨ ਕੱਟਣੇ ਆ। ਘਰ ਵਿਚ ਮੈਂ ਇਕ ਧਿਰ ਬਣ ਗਈ ਸਾਂ। ਇਹ ਲੋਕ ਅੰਦਰੋਂ ਮੈਤੋਂ ਡਰਦੇ। ਬਾਹਰੋਂ ਰੰਗੜ ਬਣੀ ਫਿਰਦੇ । ਬੁੱਢੀ ਦੂਜੇ ਪੁੱਤਾਂ ਅੱਲ ਬੀ ਨਾ ਜਾਂਦੀ। ਇਧਰੇ ਮਰੀ ਰਹਿੰਦੀ। ਮੇਰੇ ਨਾਲ ਇੱਟ-ਖੜੱਕਾ ਕਰੀ ਰੱਖਦੀ। ਮੈਂ ਕਿਹੜਾ ਘੱਟ ਸੀ। ਘਰ ਵਿਚ ਕਲੇਸ਼ ਪਾਈ ਰੱਖਦੀ ।

ਇਕ ਦਿਨ ਇਨ੍ਹਾਂ ਪੰਜ ਪਿਆਰਿਆਂ ਨੂੰ ਲੰਗਰ ਛਕਾਉਣਾ ਸੀ । ਉਸ ਦਿਨ ਸਵੇਰੇ-ਸਵੇਰੇ ਮੇਰੇ ਨਾਲ ਫਸ ਪਈ। ਉਸ ਦੀ ਭਾਈ ਸ਼ਰਧਾ ਹੋਊ, ਮੇਰੀ ਥੋੜਾ ਆ? ਤਾਂ ਕੀ ਹੋਇਆ, ਜੇ ਮੇਰੇ ਗਾਤਰਾ ਪਾ ਦਿੱਤਾ । ਮੈਨੂੰ ਕਹਿੰਦੀ ਤੂੰ ਨਹਾ ਕੇ ਲੰਗਰ ਤਿਆਰ ਕਰ। ਮੈਂ ਮੁੱਕਰ ਗਈ ਸੀ । ਬੱਸ ਉਸ ਵੇਲੇ ਲੜਾਈ ਸ਼ੁਰੂ ਹੋ ਗਈ। ਉਸ ਦਾ ਪੁੱਤ ਵੀ ਉਸ ਦੀ ਹਮੈਤ 'ਤੇ ਨਿਕਲ ਆਇਆ ਸੀ। ਮੈਨੂੰ ਚੌਂਕੇ ਵਿਚ ਢਾਹ ਲਿਆ ਸੀ। ਜਦੋਂ ਮੈਨੂੰ ਵਾਲਾਂ ਤੋਂ ਫੜ ਕੇ ਘੜੀਸਣ ਲੱਗਾ ਤਾਂ ਮੈਂ ਦੰਦੀਆਂ ਨਾਲ ਉਸਦਾ ਹੱਥ ਖਾ ਲਿਆ।''ਹੈਂਅ ! ਹੈਂਸਿਆਰੀ ਕੀ ਕਰਦੀ ਆ। ਨਖ਼ਸਮੀ ਨੇ ਵਖਤ ਪਾਇਆ ਹੋਇਆ।" ਬੁੜੀ ਨੇ ਮੇਰੇ ਚਪੇੜਾਂ ਮਾਰ ਕੇ ਉਸ ਦਾ ਹੱਥ ਛੁਡਾਇਆ। ਫੇਰ ਗਾਲ੍ਹਾਂ ਕੱਢਣ ਲੱਗ ਪਈ । ਰੌਲਾ ਸੁਣ ਕੇ ਆਂਢ-ਗੁਆਂਢ ਇਕੱਠਾ ਹੋ ਗਿਆ। ਲੋਕਾਂ ਨੇ ਮੈਨੂੰ ਇਨ੍ਹਾਂ ਜਮਦੂਤਾਂ ਕੋਲੋਂ ਛੁਡਾਇਆ। ਤੀਮੀਆਂ ਮੇਰੀ ਹਾਲਤ ਦੇ ਤੋਏ-ਤੋਏ ਕਰਨ ਲੱਗ ਪਈਆਂ। ਬੁੜ੍ਹੀ ਸਫ਼ਾਈਆਂ ਦੇਣ ਲੱਗ ਪਈ ।

''ਕੀ ਦਸਾਂ। ਇਸ ਕੰਜਰੀ ਨੇ ਸਾਰੇ ਟੱਬਰ ਨੂੰ ਸੁੱਕਣਾ ਪਾਇਆ ਹੋਇਆ। ਦੇਖ ਲੋ। ਤੁਸੀਂ ਫੇਰ ਕਹਿਣਾ, ਅਸੀਂ ਮਾੜੇ ਆਂ। ਇਕ ਘਰ ਰੱਖਿਆ। ਸਾਡੇ ਸੀਰਮੇ ਪੀਂਦੀ ਪਈ ਆ। ਅਸੀਂ ਤਾਂ ਇਨ੍ਹਾਂ ਮਲੇਛਾਂ ਦੇ ਹੱਥੋਂ ਕਦੇ ਪਾਣੀ ਨ੍ਹੀਂ ਸੀ ਲੈ ਕੇ ਪੀਂਦੇ। ਘਰ ਦੀ ਮਾਲਕ ਬਣੀ ਬੈਠੀ ਆ । ਫੇਰ ਨੀ ਭੱਲ ਪੱਚਦੀ ।" ਬੁੱਢੀ ਨੇ ਮੇਰੇ ਅੰਦਰ ਚੁਆਤੀ ਲਾ ਦਿੱਤੀ ਸੀ। ਮੇਰੀਆਂ ਅੱਖਾਂ ਵਿਚ ਲਹੂ ਉੱਤਰ ਆਇਆ ਸੀ। ਜੂੰਆਂ ਦੀ ਖਾਧ ਜਿਹੀ ਵੱਡੀ ਬਾਹਮਣੀ ਬਣ ਗਈ ਸੀ। ਇੱਦਾਂ ਦੇ ਪਤਾ ਨੀਂ ਸਾਡੇ ਕਿੰਨੇ ਮਰੂਸੀ ਹੁੰਦੇ ਸੀ। ਗੱਲ ਜ਼ਿਆਦਾ ਵੱਧ ਜਾਣੀ ਸੀ। ਜੇ ਭਾਈ ਜੀ ਨਾ ਆਉਂਦੇ ।

ਮੈਂ ਬਚਿੱਤਰ ਸਿੰਘ ਨੂੰ ਆਪਣਾ ਖ਼ਾਵੰਦ ਸਵੀਕਾਰ ਨ੍ਹੀਂ ਕੀਤਾ। ਇਸ ਦੇ ਨਾਲ ਸੌਂਦੀ ਸਾਂ, ਸਿਰਫ਼ ਭੋਗ ਦੀ ਇਕ ਵਸਤੂ ਬਣਕੇ। ਜਦੋਂ ਮੇਰੇ ਨਾਲ ਪੈਂਦਾ, ਮੈਨੂੰ ਸੱਪ ਦਿਖਾਈ ਦਿੰਦਾ। ਮੇਰੇ ਨਾਲ ਵਲ੍ਹੇਟੇ ਮਾਰਦਾ ਰਹਿੰਦਾ ਪਰ ਮੈਂ ਆਪਣੇ ਅੰਦਰ ਇਸ ਦਾ ਸਪੋਲੀਆ ਪਲਣ ਨ੍ਹੀਂ ਦਿੱਤਾ। ਜਦੋਂ ਕਦੇ ਗਰਭ ਠਹਿਰਿਆ, ਮੈਂ ਕਾੜ੍ਹਾ ਪੀ ਲੈਂਦੀ ਸੀ। ਮੈਂ ਛੇ-ਸੱਤ ਸਾਲ ਬੱਚਾ ਨ੍ਹੀਂ ਹੋਣ ਦਿੱਤਾ। ਦਾਦੇ ਦੀਆਂ ਵੱਢੀਆਂ ਲੱਤਾਂ ਦਾ ਬਦਲਾ ਲੈਂਦੀ ਰਹੀ। ਇਹ ਔਤ ਤੁਰਿਆ ਫਿਰਦਾ ਸੀ। ਲੋਕ ਇਸ ਨੂੰ ਛੇੜਦੇ । ਇਸ ਦੇ ਨਾਲਦਿਆਂ ਦੇ 3-3, 4-4 ਨਿਆਣੇ ਹੋ ਗਏ ਸੀ । ਪੰਜ-ਛੇ ਸਾਲ ਤਾਂ ਇਨ੍ਹਾਂ ਨੂੰ ਬੱਚੇ ਦੇ ਗਿਰ ਜਾਣ ਦਾ ਭੁਲੇਖਾ ਹੀ ਰਿਹਾ। ਫੇਰ ਇਹ ਭੇਤ ਖੁੱਲ੍ਹ ਗਿਆ ਸੀ । ਮੈਨੂੰ ਮਾਂ-ਪੁੱਤ ਮਾਰਨ ਨੂੰ ਫਿਰਨ। ਸ਼ਾਇਦ ਮਾਰ ਵੀ ਦਿੰਦੇ। ਵਿਆਹ ਤਾਂ ਪਹਿਲਾਂ ਨ੍ਹੀਂ ਸੀ ਹੋਇਆ। ਮੈਨੂੰ ਮਾਰ ਕੇ ਕੀ ਕਰਦੇ। ਵਿਆਹ ਦੀ ਖ਼ਾਤਰ ਤਾਂ ਮਾਂ-ਪੁੱਤ ਨੂੰ ਮੂਲਾ ਸਿੰਘ ਕੋਲੋਂ ਅੰਮਿ੍ਤ ਛਕਣਾ ਪੈ ਗਿਆ ਸੀ।

ਮੈਂ ਸੱਤਵੇਂ ਸਾਲ ਸ਼ੰਸ਼ੋਪੰਜ ਵਿਚ ਪੈ ਗਈ। ਇਕ ਪਾਸੇ ਦਾਦੇ ਦੀਆਂ ਵੱਢੀਆਂ ਲੱਤਾਂ ਸਨ, ਦੂਜੇ ਪਾਸੇ ਮੇਰੀ ਮਮਤਾ। ਦੂਜੀਆਂ ਜ਼ਨਾਨੀਆਂ ਦੇ ਨਿਆਣਿਆਂ ਵੱਲ ਮੈਤੋਂ ਦੇਖਿਆ ਨਾ ਜਾਂਦਾ। ਕਈਆਂ ਦੇ ਤਾਂ ਸਕੂਲ ਜਾਣ ਲੱਗ ਪਏ ਸਨ। ਨਿਆਣਿਆਂ ਨੂੰ ਦੇਖ ਕੇ ਮੇਰਾ ਹੌਕਾ ਨਿਕਲ ਜਾਂਦਾ। ਦਿਨੋਂ ਦਿਨ ਮੇਰੇ ਅੰਦਰਲੀ ਮਾਂ ਜਾਗੀ ਜਾ ਰਹੀ ਸੀ। ਜਦੋਂ ਖੇਹ ਖਾ ਕੇ ਸਾਨੂੰ ਕੋਠੜੀ ਵਿਚੋਂ ਕੱਢਿਆ ਸੀ, ਅਸੀਂ ਗਿਆਰ੍ਹਾਂ ਜਣੀਆਂ ਸਾਂ। ਜਥੇਦਾਰ ਮੂਲਾ ਸਿੰਘ ਤੇ ਪੰਡਤ ਕਿਸ਼ੋਰ ਦੱਤ ਜਥੇ ਸਮੇਤ ਤਲਵਾਰਾਂ ਲਸ਼ਕਾਈ ਖੜ੍ਹੇ ਸਨ। ਸਾਨੂੰ ਧਰਮ ਬਦਲਣ ਨੂੰ ਕਿਹਾ ਸੀ। ਸਾਡੇ ਵਿਚੋਂ ਇਕ ਜਣੀ ਅੜ ਗਈ ਸੀ। ਉਹ ਪਹਿਲੋਂ ਹੀ ਗਰਭਵਤੀ ਸਨ। ਉਸ ਦੇ ਢਿੱਡ ਵਿਚ ਕਿਰਪਾਨ ਖੁਭੋ ਦਿੱਤੀ ਸੀ । ਉਸੇ ਵੇਲੇ ਆਂਦਰਾਂ ਬਾਹਰ ਆ ਗਈਆਂ ਸਨ। ਅੱਖਾਂ ਅੱਡੀਆਂ ਰਹਿ ਗਈਆਂ ਸਨ। ਦੂਜੇ ਵਾਰ ਨਾਲ ਧੌਣ ਲਾਹ ਦਿੱਤੀ ਸੀ।

ਇਕ ਬਜ਼ੁਰਗ ਨੇ ਜਥੇਦਾਰ ਅੱਗੇ ਹੱਥ ਜੋੜੇ ਸਨ: ‘ਮੂਲਿਆ, ਉਸ ਵਾਹਿਗੁਰੂ ਤੋਂ ਡਰ ।’ ''ਤਾਇਆ, ਘਬਰਾ ਨਾ । ਉਸ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਨ੍ਹੀਂ ਹਿੱਲਦਾ।" ਪੰਡਿਤ ਕਿਸ਼ੋਰ ਦੱਤ ਨੇ ਬਜ਼ੁਰਗ ਨੂੰ ਧੱਕਾ ਦਿੱਤਾ ਸੀ । ਜਦੋਂ ਧੌਣਾਂ ਵਢਾਉਣ ਦੀ ਸਾਡੀ ਵਾਰੀ ਆਈ, ਅਸੀਂ ਡਰ ਗਈਆਂ ਸਾਂ । ਸਾਨੂੰ ਅਮਲੀਆਂ, ਛੜਿਆਂ, ਮਲੰਗਾਂ ਨਾਲ ਤੋਰ ਦਿੱਤਾ ਗਿਆ। ਜਦੋਂ ਵੀ ਮੇਰੀ ਮਾਂ ਬਣਨ ਦੀ ਇੱਛਾ ਜਾਗਦੀ, ਉਹ ਮੇਰੇ ਖ਼ਿਆਲ ਵਿਚ ਆ ਜਾਂਦੀ। ਉਸ ਦਾ ਵਧਿਆ ਹੋਇਆ ਪੇਟ ਤੇ ਆਂਦਰਾਂ ਦਾ ਚੇਤਾ ਆ ਜਾਂਦਾ, ਤਾਂ ਮੈਂ ਅੱਗ-ਬਬੂਲਾ ਹੋ ਜਾਂਦੀ। ਇਸ ਔਤ ਨਾਲੋਂ ਇਸ ਦੀ ਮਾਂ ਜ਼ਿਆਦਾ ਪਿੱਟ ਸਿਆਪਾ ਕਰਦੀ। ਮੈਂ ਮਾਂ ਬਨਣਾ ਚਾਹੁੰਦੀ ਵੀ ਸੀ ਅਤੇ ਨਹੀਂ ਵੀ ।

ਮੈਨੂੰ ਸਿਆਲਾਂ ਦੇ ਦਿਨਾਂ ਵਿਚ ਪਿੰਡਾਂ ਵਿਚ ਘੁੰਮਣ ਵਾਲੇ ਜੋਗੀ ਬੜਾ ਤੰਗ ਕਰਦੇ। ਤੜਕੇ ਗਲੀ-ਗਲੀ ਗੀਤ ਗਾਉਂਦੇ ਫਿਰਦੇ। ਮੈਂ ਉੱਠ ਬਹਿੰਦੀ ਸੀ ਉਨ੍ਹਾਂ ਦੇ ਗੀਤ ਸੁਣਨ ਲਈ। ਇਕ ਤੜਕੇ ਇਕ ਜੋਗੀ ਨੇ ਹੇਕ ਚੁੱਕੀ- -'ਸੁੱਕੀ ਕੁੱਖ ਨਾ ਕਿਸੇ ਨੂੰ ਦੇਈਂ ਰੱਬਾ।' ਮੈਂ ਉਸ ਗੀਤ ਵਿਚ ਡੁੱਬ ਗਈ ਸੀ। ਕਈ ਦਿਨ-ਰਾਤ ਮੈਂ ਪਾਗਲਾਂ ਆਂਗ ਫਿਰਦੀ ਰਹੀ। ਸੁੱਕੀ ਕੁੱਖ ਦੇ ਬੋਲ ਮੇਰੇ ਕੰਨਾਂ ਵਿਚ ਗੂੰਜਦੇ ਰਹੇ। ਸ਼ਾਇਦ ਮੈਂ ਪਾਗਲ ਹੋ ਜਾਂਦੀ। ਮੈਨੂੰ ਧੌਣ-ਵੱਢੀਓ ਕੁੜੀ ਨੇ ਬਚਾ ਲਿਆ ਸੀ। ਉਸ ਦੀਆਂ ਅੱਖਾਂ ਮੀਟੀਆਂ ਗਈਆਂ ਸਨ। ਉਹ ਮੁਸਕਰਾ ਪਈ ਸੀ । ਉਹਨੇ ਪੇਟ ਵੱਲ ਇਸ਼ਾਰਾ ਕੀਤਾ ਸੀ, ਤਦ ਜਾ ਕੇ ਮੈਂ ਸ਼ਾਂਤ ਹੋਈ ਸੀ। ਅੱਠਾਂ ਸਾਲਾਂ ਬਾਅਦ ਜਾ ਕੇ ਧੀ ਨੂੰ ਜਨਮ ਦਿੱਤਾ। ਛਿੰਦਰ ਤੋਂ ਡੇਢ ਸਾਲ ਬਾਅਦ ਬਲਵੀਰ ਜੰਮ ਪਿਆ । ਫੇਰ ਤਾਂ ਉਪਰੋਂ-ਥਲੀ ਮੈਂ ਸੱਤ ਜਣੇਪੇ ਕੱਟੇ ਪਰ ਬਚੇ ਛਿੰਦਰ ਤੇ ਬਲਵੀਰ ਹੀ। ਛਿੰਦਰ ਪਿਓ 'ਤੇ ਸੀ। ਬਲਵੀਰ ਬਿਲਕੁਲ ਮੇਰੇ ਅਰਗਾ। ਮੈਂ ਉਸ ਦੇ ਨੈਣ ਨਕਸ਼ ਧਿਆਨ ਨਾਲ ਦੇਖਦੀ ਤਾਂ ਖਿੜ ਉੱਠਦੀ ।

ਇਕ ਦਿਨ ਮੈਂ ਉਸ ਨੂੰ ਖਿਡ੍ਹਾ ਰਹੀ ਸੀ, ਮੁੰਡਾ ਬਹੁਤ ਹੱਸਿਆ। ਬਿਲਕੁਲ ਦਾਦਾ ਜਾਨ ਆਂਗ ਖੁੱਲ੍ਹ ਕੇ। ਮੇਰੀਆਂ ਅੱਖਾਂ ਸਾਹਮਣੇ ਸਰਾਹਲ ਕਾਜ਼ੀਆਂ ਘੁੰਮ ਗਿਆ ਸੀ। ਦਾਦਾ ਜਾਨ ਨੇ ਮੈਨੂੰ ਉਂਗਲੀ ਲਾ ਆਪਣੇ ਘਰਾਂ ਵਿਚ ਘੁਮਾਇਆ ਹੋਇਆ ਸੀ। ਮੇਰੇ ਅੱਬਾ ਅਲਤਾਫ਼ ਹੁਸੈਨ ਤਾਂ ਧੱਕੜ ਜ਼ਿਮੀਂਦਾਰ ਸਨ ਪਰ ਦਾਦਾ ਇਕਬਾਲ ਹੁਸੈਨ ਨੂੰ ਸਾਰੀ ਕੁਰਾਨ ਸ਼ਰੀਫ ਮੂੰਹ-ਜ਼ੁਬਾਨੀ ਯਾਦ ਸੀ। ਉਨ੍ਹਾਂ ਨੂੰ ਇਸਲਾਮ ਬਾਰੇ ਗਹਿਰਾ ਇਲਮ ਸੀ। ਪਿੰਡ ਵਿਚ ਬਾਲਾ ਪੀਰ ਦਾ ਰੋਜ਼ਾ ਸੀ। ਉਹ ਹਰ ਰੋਜ਼ ਖਿਦਮਤ ਕਰਨ ਜਾਂਦੇ। ਫਾਤੀਆ ਪੜ੍ਹਦੇ। ਬਾਲਾ ਪੀਰ ਬੜੀ ਕਰਨੀ ਵਾਲੇ ਸਨ। ਉਨ੍ਹਾਂ ਦੀ ਕਬਰ 'ਤੇ ਔਰਤ ਵੀ ਚਿਰਾਗ਼-ਬੱਤੀ ਕਰ ਸਕਦੀ ਸੀ। ਮੈਂ ਉਨ੍ਹਾਂ ਨਾਲ ਵੀਰਵਾਰ ਚਿਰਾਗ਼ ਕਰਨ ਜਾਂਦੀ ਸੀ। ਜ਼ਿਆਦਾਤਰ ਦਾਦਾ ਜਾਨ ਨਾਲ ਹੀ ਰਹੀ ਹਾਂ। ਉਹ ਮੇਰੇ ਨਾਲ ਬਹੁਤ ਤੇਹ ਕਰਦੇ ਸੀ ।

''ਜਮੀਲਾ ਆਪਣੇ ਦਾਦੇ ਦੀ ਚਹੇਤੀ ਆ। ਉਸ ਤੇ ਗਈ ਆ, ਅਕਲ ਪੱਖੋਂ ਅਤੇ ਸ਼ਕਲ ਪੱਖੋਂ ਵੀ।" ਅੰਮਾਂ, ਭੈਣਾਂ, ਭਾਈ, ਚਾਚੇ, ਤਾਏ ਅਕਸਰ ਛੇੜਦੇ।ਇਸਲਾਮ ਵਾਲਾ ਆਤਮ-ਗੌਰਵ ਮੇਰੇ ਅੰਦਰ ਦਾਦਾ ਜੀ ਨੇ ਭਰਿਆ ਸੀ। ਉਹ ਰੋਜ਼ ਰੌਜ਼ੇ ਜਾਂਦੇ। ਬਾਲਾ ਪੀਰ ਬਾਰੇ ਸਾਨੂੰ ਕਹਾਣੀਆਂ ਸੁਣਾਉਂਦੇ ਰਹਿੰਦੇ। ਹੁਣ ਯਾਦ ਨ੍ਹੀਂ ਰਹੀਆਂ। ਬੱਸ ਐਨਾ ਕੁ ਪਤਾ ਕਿ ਇਕ ਵਾਰ ਪੀਰ ਜੀ ਕੰਧ 'ਤੇ ਬੈਠੇ ਸੀ। ਉਨ੍ਹਾਂ ਦਾ ਸ਼ਾਹੂਕਾਰ ਪਿਤਾ ਘੋੜੇ 'ਤੇ ਆ ਰਿਹਾ ਸੀ। ਬਾਲਾ ਜੀ ਨੇ ਕੰਧ ਨੂੰ ਥਾਪੀ ਦਿੱਤੀ ਅਤੇ ਕੰਧ ਤੋਰ ਲਈ ਸੀ। ਘੋੜੇ ਤੋਂ ਪਹਿਲਾਂ ਕੰਧ ਪਹੁੰਚ ਗਈ ਸੀ । ਪੀਰ ਜੀ ਦੀ ਪਿੰਡ ਵਿਚ ਬੜੀ ਮਾਨਤਾ ਸੀ ।

ਦਾਦਾ ਜਾਨ ਦੱਸਦੇ ਸੀ ਕਿ ਅਕਬਰ ਬਾਦਸ਼ਾਹ ਦੇ ਬੱਚਾ ਨ੍ਹੀਂ ਸੀ ਹੁੰਦਾ। ਉਹ ਹਾਥੀ 'ਤੇ ਚੜ੍ਹ ਕੇ ਸਰਹਾਲ ਕਾਜ਼ੀਆਂ ਆਏ। ਪੀਰ ਕੋਲੋਂ ਲਾਲ ਦੀ ਦਾਤ ਮੰਗੀ। ਉਨ੍ਹਾਂ ਦੀ ਸੁੱਖ ਪੂਰੀ ਹੋ ਗਈ ਸੀ। ਫੇਰ ਉਹ ਸੁੱਖ ਲਾਹੁਣ ਆਏ ਤਾਂ ਪਿੰਡ ਦੇ ਕਾਜ਼ੀਆਂ ਨੂੰ ਜ਼ਮੀਨ ਦਾ ਤੀਜਾ ਹਿੱਸਾ ਦੇ ਗਏ ਸੀ। ਦੂਰ-ਦੂਰ ਤੋਂ ਲੋਕ ਸੁੱਖਾਂ ਸੁੱਖਣ ਆਉਂਦੇ। ਰਾਹੋਂ ਵਾਲੇ ਵੀ ਰੌਜ਼ੇ ਆਉਂਦੇ ਸਨ। ਮੇਰਾ ਵਿਆਹ ਵੀ ਛੋਟੀ ਹੁੰਦੀ ਦਾ ਰਾਹੋਂ ਦੇ ਜੁਨੀਸ਼ ਨਾਲ ਕਰ ਦਿੱਤਾ ਸੀ। ਉਨ੍ਹਾਂ ਦਾ ਪਰਿਵਾਰ ਪੀਰਾਂ ਦੀ ਸੇਵਾ ਕਰਨ ਆਉਂਦਾ ਸੀ । ਜੁਨੀਸ਼ ਫ਼ੌਜੀ ਅਫ਼ਸਰ ਸੀ । ਮੇਰਾ ਉਸ ਦੇ ਨਾਲ ਮੁਕਲਾਵਾ ਤੋਰਿਆ ਜਾਣਾ ਸੀ। 19 ਸਾਲ ਦੀ ਹੋ ਗਈ ਸੀ। ਉਹ ਫੌਜ 'ਚੋਂ ਛੁੱਟੀ ਆਇਆ ਹੋਇਆ ਸੀ। ਮੁਕਲਾਵੇ ਦੀਆਂ ਤਿਆਰੀਆਂ ਹੋ ਰਹੀਆਂ ਸਨ। ਉਦੋਂ ਰੌਲੇ ਪੈ ਗਏ ਸਨ। ਕਾਫ਼ਰਾਂ ਨੇ ਮੇਰਾ ਜੁਨੀਸ਼ ਧੋਖੇ ਨਲਾ ਕਤਲ ਕਰ ਦਿੱਤਾ। ਨਹੀਂ ਤਾਂ ਉਹ ਭੁੰਨ ਕੇ ਰੱਖ ਦਿੰਦਾ । ਪੱਕੀ ਰਫਲ ਉਸ ਦੇ ਕੋਲ ਸੀ ਪਰ ਜ਼ਾਲਮਾਂ ਨੇ । ਇਹ ਖ਼ਬਰ ਸਾਡੇ ਘਰਾਂ ਤੱਕ ਪਹੁੰਚੀ ਤਾਂ ਸਾਰੇ ਸਹਿਮ ਗਏ ਸਨ । ਰਾਤੋਂ ਰਾਤ ਪਿੰਡ ਛੱਡਣ ਦੀ ਤਿਆਰੀ ਕਰਨ ਲੱਗੇ ਸਨ ਪਰ ਦਾਦਾ ਜਾਨ ਬਾਲਾ ਪੀਰ ਨੂੰ ਇਕੱਲਿਆਂ ਨੂੰ ਛੱਡ ਜਾਣ ਲਈ ਤਿਆਰ ਨ੍ਹੀਂ ਸੀ । ਸਾਰੇ ਕਾਜ਼ੀ ਦਾਦੇ 'ਤੇ ਔਖੇ ਸਨ। ਉਨ੍ਹਾਂ ਨੂੰ ਮਸਾਂ ਮਨਾਇਆ ਸੀ । ਤੁਰਨ ਵੇਲੇ ਸਾਰੇ ਜਣੇ ਰੌਜ਼ੇ ਇਕੱਠੇ ਹੋਏ ।

''ਹੇ ਮੇਰੇ ਪਰਵਰਦਿਗਾਰ । ਤੂੰ ਕੰਧ ਤੋਰ ਲਈ ਸੀ । ਅਕਬਰ ਬਾਦਸ਼ਾਹ ਨੂੰ ਲਾਲ ਦੀ ਦਾਤ ਬਖਸ਼ੀ ਸੀ । ਹੁਣ ਆਪਣੇ ਜੀਆਂ ਦੀ ਰੱਖਿਆ ਕਰ ।" ਦਾਦੇ ਨੇ ਪੀਰ ਅੱਗੇ ਗੋਡੇ ਟੇਕੇ ਹੋਏ ਸਨ । ਸਾਰੀ ਖ਼ਲਕਤ ਨੇ ਪੀਰ ਅੱਗੇ ਹੱਥ ਅੱਡੇ, ਪਰ ਕੁਝ ਨ੍ਹੀਂ ਬਣਿਆ । ਉਸ ਦਿਨ ਤਾਂ ਪੀਰ ਵੀ ਪੱਥਰ ਦਾ ਹੋ ਗਿਆ ਸੀ । ਅਜੇ ਬਹਿਰਾਮ ਕੈਂਪ ਵਿਚ ਪਹੁੰਚੇ ਨਹੀਂ ਸੀ । ਰਾਹ ਵਿਚ ਹੀ ਹਮਲਾ ਹੋ ਗਿਆ । ਮੈਂ ਉਹ ਦਿ੍ਸ਼ ਬਿਆਨ ਨ੍ਹੀਂ ਕਰ ਸਕਦੀ, ਅੰਨ੍ਹੀ ਹੋ ਜਾਂਦੀ ਹਾਂ । ਮੈਂ ਬਹੁਤ ਵਾਰ ਭੁੱਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਭੁੱਲ ਨ੍ਹੀਂ ਹੁੰਦਾ । ਬਲਵੀਰ ਦੇ ਜਨਮ ਤੋਂ ਬਾਅਦ ਇਨ੍ਹਾਂ ਘਰ ਅਖੰਡ ਪਾਠ ਰਖਵਾਇਆ ਸੀ । ਭੈਣਾਂ ਫੁੱਫੀਆਂ ਨੂੰ ਕੱਪੜੇ ਲੀੜੇ ਦਿੱਤੇ । ਸਾਰੇ ਰਿਸ਼ਤੇਦਾਰ ਆਏ ਹੋਏ ਸਨ । ਮੈਨੂੰ ਅੰਮੀ ਜਾਨ, ਭਾਈ, ਅੱਬਾ ਜਾਨ ਤੇ ਹਮਸ਼ੀਰਾਂ ਬਹੁਤ ਯਾਦ ਆਏ । ਮੈਂ ਅੰਦਰ ਵੜ ਕੇ ਰੋਈ । ਜੇ ਮੈਂ ਆਪਣੇ ਘਰ ਹੁੰਦੀ, ਘਰ ਮੇਲਾ ਲੱਗਾ ਹੋਣਾ ਸੀ । ਨਾਨਕੀਆਂ-ਦਾਦਕੀਆਂ ਦੇ ਗੀਤ-ਨਾਚ, ਹਲਾਲ ਹੁੰਦੇ ਬੱਕਰੇ, ਸ਼ਰਾਬੀਆਂ ਦੇ ਮੱਘੇ ਮੇਰੇ ਜ਼ਿਹਨ ਵਿਚ ਘੁੰਮੀ ਜਾ ਰਹੇ ਸਨ । ਘਰ ਦੀ ਹੀ ਕਲਪਨਾ ਕਰੀ ਜਾ ਰਹੀ ਸੀ ।

ਇਥੇ ਲਾਗੇ ਪਿੰਡ ਮੈਦਲੀ ਆ । ਉਥੇ ਵੱਡਾ ਰੌਜ਼ਾ ਹੈ । ਮੈਂ ਅਗਲੇ ਦਿਨ ਚੋਰੀ ਉਥੇ ਗਏ ਸੀ । ਕਬਰ 'ਤੇ ਬੱਚੇ ਦਾ ਮੱਥਾ ਟਿਕਾਅ ਕੇ ਲਿਆਈ ਸੀ । ਉਦੋਂ ਉਥੇ ਗੱਦੀ ਨਸ਼ੀਨ ਸਾਈਂ ਨੁਸਰਤ ਖ਼ਾਂ ਸੀ । ਫੱਕਰਾਂ ਨੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਸੀ । ਉਹ ਮੈਨੂੰ ਆਪਣੇ ਲੱਗੇ ਸੀ । ਮੈਂ ਬੜੇ ਔਖੇ ਦਿਨ ਕੱਟੇ। ਬਚਿੱਤਰ ਸਿੰਘ ਮੇਰੇ ਨਾਲ ਰਖੇਲਾਂ ਨਾਲੋਂ ਵੀ ਮਾੜਾ ਵਰਤਾਓ ਕਰਦਾ। ਬੱਚੇ ਵੱਡੇ ਹੋ ਰਹੇ ਸਨ। ਬਚਿੱਤਰ ਸਿੰਘ ਮੁੰਡੇ ਨੂੰ ਕੁੱਟਦਾ-ਮਾਰਦਾ ਰਹਿੰਦਾ। ਬੁੜ੍ਹੀ ਤਾਂ 'ਜਲਿਆ ਮੁਸਲਾ' ਸੱਦਦੀ। ਮੈਨੂੰ ਬੜਾ ਗੁੱਸਾ ਆਉਂਦਾ। ਨਿਆਣੇ ਸਕੂਲ ਪੜ੍ਹਨ ਜਾਂਦੇ ਤਾਂ ਸੁੱਖ ਦਾ ਸਾਹ ਆਉਂਦਾ। ਛਿੰਦਰ ਤਾਂ ਪੰਜਵੀਂ ਪਾਸ ਕਰਾ ਕੇ ਹਟਾ ਲਈ ਸੀ। ਬਲਵੀਰ ਵੱਡੇ ਸਕੂਲ ਪੜ੍ਹਨ ਪਾ 'ਤਾ ਸੀ । ਇਕ ਵਾਰੀ ਬਲਬੀਰ ਹੁਕਮੇ ਡਰਾਇਵਰ ਦੇ ਮੁੰਡੇ ਨਾਲ ਮੈਦਲੀ ਰੌਜ਼ੇ ਚਲੇ ਗਿਆ। ਉਨ੍ਹਾਂ ਕਬਰ 'ਤੇ ਚਾਦਰ ਚੜ੍ਹਾਉਣੀ ਸੀ। ਬਚਿੱਤਰ ਸਿੰਘ ਨੂੰ ਮੁੰਡੇ ਦੇ ਜਾਣ ਦਾ ਪਤਾ ਲੱਗ ਗਿਆ । ਇਸ ਨੇ ਆਉਂਦਾ ਹੀ ਮੁੰਡਾ ਢਾਹ ਲਿਆ । ਗੁੱਟੀ ਤੋਂ ਫੜ ਕੇ ਮੁੰਡੇ ਦਾ ਅੜਾਹਟ ਕੱਢਾ ਦਿੱਤਾ ਸੀ। ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ।

''ਇਹ ਸਾਲੇ ਕੋਈ ਬੰਦੇ ਆ। ਜਿਨ੍ਹਾਂ ਦਾ ਕੋਈ ਧਰਮ ਨਾ ਇਮਾਨ। ਸਿੱਖ ਹੋ ਕੇ ਚਾਦਰਾਂ ਚੜ੍ਹਾਂਦੇ ਪਏ ਨੇ।" ਇਹ ਡਰਾਇਵਰ ਦੇ ਟੱਬਰ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਸੀ। ਇਹ ਗੱਲਾਂ ਸੁਣ ਕੇ ਮੇਰੇ ਅੰਦਰੋਂ ਲਾਟ ਨਿਕਲੀ ਸੀ। ਮੈਂ ਉਸ ਦਿਨ ਨੂੰ ਕੋਸਣ ਲੱਗ ਪਈ, ਜਿਸ ਦਿਨ ਇਸਦੇ ਲੜ ਲੱਗੀ ਸੀ। ਮੈਨੂੰ ਗੁਰਦੁਆਰੇ ਲਿਜਾ ਕੇ ਨੁਹਾਇਆ ਸੀ। ਇਨ੍ਹਾਂ ਦੇ ਸ਼ਬਦਾਂ ਵਿਚ ਪਵਿੱਤਰ ਕੀਤਾ ਸੀ। ਮੂਲਾ ਸਿੰਘ ਨੇ ਆਪ ਮੋਹਰੇ ਹੋ ਕੇ ਅੰਮਿ੍ਤ ਛਕਾਇਆ ਸੀ। ਮੈਂ ਅੱਲ੍ਹਾ ਤਾਲਾ ਦਾ ਭਾਣਾ ਮੰਨ ਕੇ ਗਾਤਰਾ ਪਾ ਲਿਆ ਸੀ। ਉਨ੍ਹਾਂ ਜਮੀਲਾ ਤੋਂ ਪ੍ਰੀਤਮ ਕੌਰ ਬਣਾਇਆ ਸੀ। ਚੌਂਕੇ-ਚੁੱਲ੍ਹੇ ਚਾੜ੍ਹਨ ਲਈ ਇਹ ਸ਼ਰਤ ਇਨ੍ਹਾਂ ਦੀ ਜ਼ਰੂਰੀ ਸੀ। ਬਚਿੱਤਰ ਸਿੰਘ ਦੀ ਮਾਂ ਨੱਕ 'ਕੱਠਾ ਕਰੀ ਫਿਰ ਰਹੀ ਸੀ । ਕਹਿੰਦੀ ਸੀ ਜੇ ਇੱਦੇਂ ਚੌਂਕੇ ਚਾੜ੍ਹ ਲਈ ਤਾਂ ਅਸੀਂ ਭਿੱਟ ਜਾਵਾਂਗੇ।

ਪਹਿਲਾਂ ਪਹਿਲ ਬੁੜ੍ਹੀ ਨੇ ਮੈਨੂੰ ਮੱਲੋ-ਮੱਲੀ ਗੁਰਦੁਆਰੇ ਲੈ ਜਾਣਾ। ਮੇਰੀ ਕੋਈ ਰੁਚੀ ਨ੍ਹੀਂ ਸੀ। ਮੈਂ ਕਦੇ ਪਾਠ ਨ੍ਹੀਂ ਕੀਤਾ, ਨਮਾਜ਼ ਪੜ੍ਹਦੀ ਹਾਂ। ਇਹ ਸਮਝਦੇ ਸੀ ਕਿ ਪਾਠ ਕਰਦੀ ਹਾਂ। ਗੁਰਦੁਆਰੇ ਤਾਂ ਘੁੰਮ-ਫਿਰ ਆਉਂਦੀ ਸੀ। ਗੁਰੂਆਂ ਨੂੰ ਸਜਦਾ ਕਰ ਆਉਂਦੀ ਸੀ। ਹਾਂ, ਗੁਰਦੁਆਰੇ ਜਾਣ ਨਾਲ ਪ੍ਰੋਹਤਾਂ ਦੀ ਜਨਕੋ ਦੁਲਾਰੀ ਨਾਲ ਸਹੇਲਪੁਣਾ ਪੈ ਗਿਆ ਸੀ। ਉਹ ਗੁਰਦੁਆਰਿਆਂ- ਮੰਦਰਾਂ ਵਿਚ ਤੁਰੀ ਰਹਿੰਦੀ। ਮੈਨੂੰ ਉਹਦੀਆਂ ਗੱਲਾਂ ਚੰਗੀਆਂ ਲਗਦੀਆਂ। ਬਲਵੀਰ 10ਵੀਂ ਤੋਂ ਬਾਅਦ ਅਗਾਂਹ ਨਾ ਪੜ੍ਹਿਆ। ਪੜ੍ਹਨ ਨੂੰ ਮਾੜਾ ਸੀ। ਬਚਿੱਤਰ ਸਿੰਘ ਉਸ ਦੇ ਨਾਲ ਟੂੰਡ-ਕਟਾਈ ਕਰਦਾ ਰਹਿੰਦਾ। ਸਾਰੀ ਉਮਰ ਮੇਰੇ ਨਾਲ ਕਲੇਸ਼ ਰੱਖਿਆ। ਮੁੰਡਾ ਵੱਡਾ ਹੋਇਆ ਤਾਂ ਉਹਦੇ ਨਾਲ ਸ਼ੁਰੂ ਕਰ ਲਿਆ। ਉਹ ਵੀ ਮੂਹਰੇ ਆਕੜਨ ਲੱਗ ਪਿਆ ਸੀ । ਜਦੋਂ ਕਦੇ ਇਹ ਮੈਨੂੰ ਮਾਰਦਾ, ਉਹ ਮੇਰੀ ਮੱਦਤ ਕਰਦਾ ।

ਇਸ ਦੀ ਬੁੜ੍ਹੀ ਤੇ ਬੁੜ੍ਹਾ ਪੰਜ-ਛੇ ਮਹੀਨੇ ਦੇ ਅੰਤਰ ਨਾਲ ਹੀ ਦੁਨੀਆਂ ਤੋਂ ਚੱਲਦੇ ਹੋਏ। ਇਹ ਉੱਚੀ-ਉੱਚੀ ਕੀਰਨੇ ਪਾਵੇ। ਲੋਕ ਇਹਨੂੰ ਚੁੱਪ ਕਰਾਉਣ, ਪਰ ਇਹ ਹਟੇ ਨਾ। ਮੈਨੂੰ ਬੜਾ ਗੁੱਸਾ ਆਇਆ। ਮੇਰੇ ਦਾਦੇ ਵਾਲਾ ਦਿ੍ਸ਼ ਮੇਰੀਆਂ ਅੱਖਾਂ ਸਾਹਮਣੇ ਆ ਗਿਆ। ਕਾਫ਼ਰਾਂ ਨੇ ਕਾਫ਼ਲੇ ਨੂੰ ਘੇਰ ਲਿਆ ਸੀ । ਮੈਨੂੰ ਉਦੋਂ ਹੀ ਪਤਾ ਲੱਗਾ, ਜਦੋਂ ਚੁੱਕ ਕੇ ਘੋੜੇ 'ਤੇ ਬਿਠਾ ਲੀ। ਮੈਂ ਕਿਵੇਂ ਨਾ ਕਿਵੇਂ ਉਨ੍ਹਾਂ ਤੋਂ ਛੁੱਟ ਗਈ ਸੀ। ਭੱਜ ਕੇ ਦਾਦੇ ਦੀਆਂ ਲੱਤਾਂ ਨੂੰ ਚਿੰਬੜ ਗਈ ਸੀ । ਉਹ ਚਾਰ-ਪੰਜ ਜਣੇ ਮੇਰੀ ਲੱਤਾਂ ਤੋਂ ਕਰਿੰਗੜੀ ਛੁਡਾ ਕੇ ਲੈ ਜਾਂਦੇ। ਮੈਂ ਮੁੜ ਉਨ੍ਹਾਂ ਤੋਂ ਛੁੱਟ ਜਾਂਦੀ ਤੇ ਦਾਦੇ ਦੀਆਂ ਲੱਤਾਂ ਨਾਲ ਚਿੰਬੜ ਜਾਂਦੀ। ਪੰਜ-ਸੱਤ ਵਾਰ ਏਦਾਂ ਹੀ ਹੋਇਆ। ਇਕ ਕਾਫ਼ਰ ਨੇ ਦਾਦੇ ਦੀਆਂ ਲੱਤਾਂ ਹੀ ਵੱਢ ਦਿੱਤੀਆਂ। ਮੇਰੇ ਹੱਥਾਂ ਵਿਚ ਗੋਡਿਆਂ ਤੋਂ ਥੱਲੇ ਦਾ ਹਿੱਸਾ ਰਹਿ ਗਿਆ ਸੀ। ਜਿੱਦਾਂ ਹਿੰਦੋਸਤਾਨ ਨੂੰ ਵੱਢ 'ਤਾ ਸੀ। ਸਾਡੇ ਲੋਕਾਂ ਕੋਲ ਇਕ ਹਿੱਸਾ ਪਾਕਿਸਤਾਨ ਰਹਿ ਗਿਆ ਸੀ। ਨੇਰਨੀ ਖਾ ਕੇ ਡਿੱਗ ਪਈ ਸੀ। ਫੇਰ ਮੈਨੂੰ ਨ੍ਹੀਂ ਪਤਾ ਕੀ ਹੋਇਆ। ਦਿਨਾਂ ਰਾਤਾਂ ਦਾ ਹਿਸਾਬ ਨਾ ਰਿਹਾ । ਕਾਲ-ਕੋਠੜੀ ਵਿਚ ਬੰਦ ਸੀ । ਕਈ ਦਿਨਾਂ ਬਾਅਦ ਕੱਢੀਆਂ । ਫੇਰ ਜਥੇਦਾਰ ਮੂਲਾ ਸਿੰਘ ਤੇ ਪੰਡਿਤ ਕਿਸ਼ੋਰ ਦੱਤ ਦੇ ਜਥੇ ਦੀਆਂ ਤਲਵਾਰਾਂ ਲਿਸ਼ਕੀਆਂ।

ਪੰਜਾਹ ਵਾਰ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਕਮੀਨਿਆਂ ਨੂੰ ਭੁੱਲ ਜਾਵਾਂ ਪਰ ਦਾਦੇ ਦੀਆਂ ਲੱਤਾਂ ਭੁੱਲਣ ਨਹੀਂ ਦਿੰਦੀਆਂ । ਇਹਦਾ ਪਿਓ ਮਰਿਆ, ਮਾਰ ਕਿਤੇ ਅੜਾਹਟ ਪਾਵੇ । ਬੁਰਾ ਹਾਲ ਕੀਤਾ ਹੋਇਆ । ਸਾਰਾ ਅਸਮਾਨ ਸਿਰ 'ਤੇ ਚੁੱਕਿਆ ਪਿਆ । ਉਹ ਤੇ ਆਪਣੀ ਮੌਤ ਮਰਿਆ । ਮੇਰਾ ਦਾਦਾ... । ਮੇਰੇ ਹੱਥਾਂ ਵਿਚ ਦਾਦੇ ਦੇ ਗਿੱਟੇ ਮਹਿਸੂਸ ਹੋਏ । ਮੈਂ ਵੀ ਕੀਰਨੇ ਪਾਉਣ ਲੱਗ ਪਈ ਸੀ । ਬਚਿੱਤਰ ਸਿੰਘ ਹੁਰੀਂ ਬੁੱਢੀ ਤੇ ਬੁੱਢੇ ਤੇ ਅਸਤ ਪਾਉਣ ਕੀਰਤਪੁਰ ਸਾਹਿਬ ਗਏ । ਦੋਨੋਂ ਵਾਰ ਮੈਨੂੰ ਬੜਾ ਜ਼ੋਰ ਪਾਇਆ, ਮੈ ਨਾ ਗਈ । ਉਸ ਤੋਂ ਅਗਲੇ ਸਾਲ ਆਨੰਦਪੁਰ ਸਾਹਿਬ ਵਿਸਾਖੀ ਦੇ ਮੇਲੇ 'ਤੇ ਪਿੰਡੋਂ ਟਰਾਲੀ ਗਈ । ਜਨਕੋ ਦੁਲਾਰੀ ਮੇਰੇ 'ਤੇ ਵੀ ਜ਼ੋਰ ਪਾਉਣ ਲੱਗੀ । ਸਾਰਾ ਟੱਬਰ ਮੇਲਾ ਦੇਖਣ ਤੁਰ ਪਿਆ । ਆਨੰਦਪੁਰੋਂ ਹੋ ਕੇ ਕੀਰਤਪੁਰ ਗਏ । ਇਹ ਉਥੇ ਖੜ੍ਹ ਕੇ ਵੀ ਮਾਂ ਪਿਓ ਨੂੰ ਰੋਂਦਾ ਰਿਹਾ । ਲੰਗਰ ਛਕਣ ਤੋਂ ਬਾਅਦ ਢਾਡੀਆਂ ਦੀਆਂ ਵਾਰਾਂ ਸੁਣਨ ਭਾਈ ਗੁਰਦਿੱਤੇ ਵਾਲੇ ਪੰਡਾਲ ਵਿਚ ਚਲੇ ਗਏ । ਉਨ੍ਹਾਂ ਸਾਕਾ ਸਰਹੰਦ ਸ਼ੁਰੂ ਕੀਤਾ ਹੋਇਆ ਸੀ ।

''ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੇ ਮੁਸਲਮਾਨ ਬਣਨ ਲਈ ਬਥੇਰੇ ਲਾਲਚ ਦਿੱਤੇ, ਪਰ ਉਹ ਨਾ ਮੰਨੇ । ਸੂਬੇ ਨੇ ਕਿਹਾ ਕਿ ਧਰਮ ਬਦਲ ਲਓ, ਨਹੀਂ ਤਾਂ ਤੁਖ਼ਮ ਉਡਾ ਦਿਆਂਗਾ । ਮਾਤਾ ਗੁਜਰੀ ਜੀ ਦੇ ਲਾਡਲੇ ਪੋਤਿਆਂ ਨੇ ਕਿਹਾ-ਸਿਰ ਜਾਂਦਾ ਤਾਂ ਜਾਵੇ, ਪਰ ਧਰਮ ਨ੍ਹੀਂ ਬਦਲਾਂਗੇ... । ਖਾਲਸਾ ਜੀ, ਜ਼ਾਲਮਾਂ ਨੇ ਨਿੱਕੇ-ਨਿੱਕੇ ਲਾਲ ਨੀਹਾਂ ਵਿਚ ਚਿਣ ਦਿੱਤੇ ਪਰ ਉਨ੍ਹਾਂ ਧਰਮ ਨੂੰ ਆਂਚ ਨ੍ਹੀਂ ਆਣ ਦਿੱਤੀ ।" ਢਾਡੀਆਂ ਦਾ ਪ੍ਰਚਾਰਕ ਬਾਂਹਾਂ ਕੱਢ-ਕੱਢ ਕੇ ਸਾਕਾ ਸਰਹੰਦ ਸੁਣਾ ਰਿਹਾ ਸੀ । ਸੁਣ ਕੇ ਪਹਿਲਾਂ ਮੈਨੂੰ ਜੋਸ਼ ਬੜਾ ਆਇਆ । ਫੇਰ ਮੇਰਾ ਸਾਹ ਫੁੱਲਣ ਲੱਗ ਪਿਆ । ਮੈਂ ਰੋ ਪਈ । ਮੈਥੋਂ ਉਥੇ ਹੋਰ ਬੈਠਿਆ ਨਾ ਗਿਆ । ਭੱਜ ਹੀ ਲਈ । ਬਾਬਾ ਬੁੱਢਣ ਸ਼ਾਹ ਦੇ ਜਾ ਕੇ ਸਾਹ ਲਿਆ ਸੀ । ਬਲਵੀਰ ਹੁਰੀਂ ਮਗਰ ਹੀ ਆ ਗਏ ਸੀ । ਰਾਤੋ ਰਾਤ ਉਥੋਂ ਤੁਰ ਪਏ ਸੀ । ਬਚਿੱਤਰ ਸਿੰਘ ਨੇ ਮੈਨੂੰ ਬੜੀਆਂ ਗਾਲ੍ਹਾਂ ਕੱਢੀਆਂ ।

ਕਈ ਮਹੀਨੇ ਸਾਕਾ ਸਰਹੰਦ ਹੀ ਮੇਰੇ ਕੰਨਾਂ ਵਿਚ ਗੂੰਜਦਾ ਰਿਹਾ । ਇਕ ਪਾਸੇ ਸਾਕਾ ਸਰਹੰਦ ਸੀ, ਦੂਜੇ ਪਾਸੇ ਦਾਦੇ ਦਾ ਕਤਲ । ਜ਼ਬਰਦਸਤੀ ਅੰਮਿ੍ਤ ਛਕਾਉਣਾ । ਇਹ ਦਿ੍ਸ਼ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੇ । ਮੈਂ ਰਾਤ ਨੂੰ ਉੱਠ ਕੇ ਤੁਰ ਪੈਂਦੀ ਸੀ । ਆਪ ਮੁਹਾਰੇ ਬੋਲਣ ਲੱਗ ਪੈਂਦੀ । ਮੇਰੇ ਅੰਦਰ ਇਕ ਸੰਘਰਸ਼ ਚਲ ਪਿਆ ਸੀ । ਜਨਕੋ ਦੁਲਾਰੀ ਬਥੇਰਾ ਸਮਝਾਉਂਦੀ, ਪਰ ਮੈਂ ਰੋਗਣ ਹੋ ਗਈ ਸੀ । ਮੈਨੂੰ ਕੱਟੇ-ਵੱਢੇ ਔਰਤਾਂ ਮਰਦ ਦਿਖਦੇ । ਕਿਸੇ ਦੀਆਂ ਲੱਤਾਂ ਵੱਢੀਆਂ ਹੁੰਦੀਆਂ, ਕਿਸੇ ਦੀਆਂ ਬਾਂਹਾਂ । ਇਕ ਰਾਤ ਤਾਂ ਕਹਿਰ ਹੋ ਗਿਆ । ਮੇਰੇ ਤਾਏ ਦੀ ਧੀ ਸੁਲਤਾਨਾ ਮੇਰੀ ਪੁਆਂਦੀ ਆ ਖੜ੍ਹੀ ਹੋਈ । ਉਹਦੀਆਂ ਦੋਨੋਂ ਛਾਤੀਆਂ ਵੱਢੀਆਂ ਹੋਈਆਂ ਸਨ । ਖ਼ੂਨ ਦੀਆਂ ਤਤੀਰੀਆਂ ਵਹਿ ਰਹੀਆਂ ਸਨ । ਮੇਰੀ ਚੀਕ ਨਿਕਲ ਗਈ ਸੀ ।
ਜਨਕੋ ਦੁਲਾਰੀ ਓਪਰੀ ਕਸਰ ਸਮਝ ਕੇ ਮੈਨੂੰ ਸ਼ਹਿਰ ਦੇ ਇਕ ਮੰਦਰ ਵਿਚ ਲੈ ਗਈ । ਉਥੇ ਇਕ ਪੰਡਿਤ ਪਾਣੀ ਪੜ੍ਹ ਕੇ ਦਿੰਦਾ ਸੀ । ਮੰਦਰ ਗਈਆਂ, ਤਾਂ ਮੰਦਰ ਦੇ ਬਾਹਰ 'ਗਰਵ ਸੇ ਕਹੋ ਹਮ ਹਿੰਦੂ ਹੈ' ਦੇ ਨਾਅਰੇ ਲੱਗ ਰਹੇ ਸਨ । ਇਕ ਖਾਕੀ ਨਿੱਕਰ ਵਾਲਾ ਤੀਂਘੜ-ਤੀਂਘੜ ਕੇ ਨਾਅਰੇ ਲਾ ਰਿਹਾ ਸੀ । ਲੋਕ ਉਸਦੇ ਮਗਰ ਬੋਲ ਰਹੇ ਸਨ । ਅੰਦਰ ਵੜੀਆਂ ਤਾਂ ਪੰਡਿਤ ਜੀ ਗੀਤਾ ਉਪਦੇਸ਼ ਦੇ ਰਹੇ ਸਨ- ''ਭਗਵਾਨ ਕਿ੍ਸ਼ਨ, ਅਰਜਨ ਨੂੰ ਉਪਦੇਸ਼ ਦਿੰਦੇ ਹਨ ਕਿ ਤੂੰ ਯੁੱਧ ਕਰ । ਇਹ ਧਰਮ ਦੀ ਅਧਰਮ 'ਤੇ ਜਿੱਤ ਹੋਏਗੀ । ਜੇ ਤੂੰ ਜਿੱਤ ਗਿਆ ਤਾਂ ਰਾਜ- ਭਾਗ ਮਿਲੇਗਾ । ਹਾਰ ਗਿਆ ਤਾਂ ਸਵਰਗਾਂ 'ਚ ਜਾਏਂਗਾ । ਕਿਉਂਕਿ ਤੂੰ ਧਰਮ- ਯੁੱਧ ਲੜ ਰਿਹਾ ਹੈਂ ।" ਮੈਂ ਉਥੋਂ ਵੀ ਭੱਜ ਲਈ ਸੀ । ਜਨਕੋ ਦੁਲਾਰੀ ਮੇਰੇ ਨਾਲ ਹੀ ਤੁਰ ਪਈ ਸੀ । ਉਹਨੇ ਮੈਨੂੰ ਹੋਰ ਤੰਗ ਨਾ ਕੀਤਾ ।

ਮੈਂ ਗੁਰਦੁਆਰੇ, ਮੰਦਰ ਜਾਣਾ ਬੰਦ ਕਰ ਦਿੱਤਾ । ਜਦੋਂ ਚਲੇ ਜਾਂਦੀ, ਉਨ੍ਹਾਂ ਕੋਈ ਸਾਕਾ ਸੁਣਾਉਣਾ ਸ਼ੁਰੂ ਕਰ ਲੈਣਾ । ਉਸੇ ਵੇਲੇ ਮੇਰੇ ਹੱਥਾਂ ਵਿਚ ਦਾਦੇ ਦੇ ਗਿੱਟੇ ਆ ਜਾਂਦੇ । ਮੈਂ ਰਿਸ਼ਤੇਦਾਰੀ ਵਿਚ ਵੀ ਅਖੰਡ ਪਾਠਾਂ ਜਾਂ ਭੋਗਾਂ 'ਤੇ ਨਾ ਜਾਂਦੀ । ਜੇ ਜਾਣਾ ਪੈ ਜਾਏ ਤਾਂ ਆਪਣੇ ਆਪ ਨੂੰ ਕੰਮ ਵਿਚ ਉਲਝਾ ਲੈਂਦੀ । ਬਲਵੀਰ ਅੱਡ ਦੁਖੀ ਸੀ । ਪਿਓ-ਪੁੱਤ ਲੜ ਪੈਂਦੇ । ਘਰ ਵਿਚ ਕੰਮ ਨਹੀਂ ਸੀ । ਵਿਹਲੇ ਲੜ ਪੈਂਦੇ । ਬਚਿੱਤਰ ਉਹਨੂੰ ਆਪਣਾ ਮੁੰਡਾ ਵੀ ਸਵੀਕਾਰ ਨਹੀਂ ਕਰ ਰਿਹਾ ਸੀ । ਘਰ ਵਿਚ ਰੋਜ਼ ਕਲੇਸ਼ ਪਿਆ ਰਹਿੰਦਾ । ਘਰ ਜੁਆਨ ਧੀ ਬੈਠੀ ਸੀ । ਬਲਵੀਰ ਤਾਂ ਅੱਕ ਕੇ ਹੁਕਮੇ ਦੇ ਮੁੰਡੇ ਨਾਲ ਡਰਾਇਵਰੀ ਸਿੱਖਣ ਲੱਗ ਪਿਆ । ਡੇਢ ਸਾਲ ਮੁੰਡੇ ਨੇ ਬੜੇ ਧੱਕੇ ਖਾਧੇ ਪਰ ਪੂਰਾ ਡਰਾਇਵਰ ਬਣ ਗਿਆ ਸੀ । ਜਰਦਾ ਖਾਣ ਦੀ ਮਾੜੀ ਆਦਤ ਪੈ ਗਈ ਸੀ । ਇਕ ਦਿਨ ਸਿਰ ਤੇ ਦਾੜ੍ਹੀ ਦੇ ਵਾਲ ਮੁਨਾ ਕੇ ਆ ਗਿਆ ।

''ਦੇਖ ਸਾਲੇ ਨੇ ਖੁਸਰੇ ਦੀ ਅੱਡੀ ਅਰਗਾ ਮੂੰਹ ਕੱਢਿਆ ਪਿਆ ।" ਬਚਿੱਤਰ ਸਿੰਘ ਨੇ ਮੁੰਡੇ 'ਤੇ ਹੱਥ ਚੁੱਕ ਲਿਆ ਸੀ । ਉਹ ਕਿਹੜਾ ਘੱਟ ਸੀ । ਬੁੜ੍ਹਾ ਚੁੱਕ ਕੇ ਖੁਰਲੀ ਵਿਚ ਮਾਰਿਆ । ਇਹਨੂੰ ਗਲੀ ਕਰਾ ਕੇ ਮਜ਼ਾ ਆਇਆ ਸੀ । ਛਿੰਦਰ ਦਾ ਵਿਆਹ ਕਰ ਦਿੱਤਾ । ਵਿਆਹ ਤੋਂ ਬਾਅਦ ਮੇਰੀ ਹਾਲਤ ਹੋਰ ਤਰ੍ਹਾਂ ਦੀ ਹੋ ਗਈ । ਵਿਆਹ ਵਿਚ ਮੇਰੇ ਨਾਲ ਲਾਗੀਆਂ ਨਾਲੋਂ ਵੀ ਮਾੜਾ ਵਿਹਾਰ ਹੋਇਆ । ਜਿਵੇਂ ਛਿੰਦਰ ਦੀ ਮਾਂ ਮੈਂ ਨਾ ਹੋਵਾਂ । ਮੈਨੂੰ ਅੰਮੀ ਜਾਨ, ਅੱਬਾ ਜਾਨ, ਭਾਈ ਤੇ ਭੈਣਾਂ ਦੀ ਬਹੁਤ ਯਾਦ ਆਉਣ ਲੱਗ ਪਈ । ਫੇਰ ਮੈਨੂੰ ਦਾਦਾ ਜਾਨ ਤੇ ਉਹ ਕੁੜੀ ਤੰਗ ਕਰਨ ਲੱਗ ਪਏ । ਕੁੜੀ ਦੀ ਵੱਢੀ ਹੋਈ ਧੌਣ ਮੇਰੇ ਆਲੇ-ਦੁਆਲੇ ਚੱਕਰ ਕੱਢਣ ਲੱਗ ਪੈਂਦੀ । ਸੁਲਤਾਨਾ ਦੀਆਂ ਵੱਢੀਆਂ ਛਾਤੀਆਂ ਮੂਲਾ ਸਿੰਘ ਤੇ ਕਿਸ਼ੋਰ ਦੱਤ ਅਰਗਿਆਂ ਦੇ ਮੂੰਹਾਂ ਵਿਚ ਹੁੰਦੀਆਂ । ਪਤਾ ਨ੍ਹੀਂ ਇਕ ਦਿਨ ਮਨ ਵਿਚ ਕੀ ਆਇਆ । ਮੈਂ ਸਰਾਹਲ ਕਾਜ਼ੀਆਂ ਨੂੰ ਚਲੇ ਗਈ । ਬਾਲਾ ਪੀਰ ਨੂੰ ਅਜੇ ਜਾ ਕੇ ਸਜਦਾ ਹੀ ਕੀਤਾ ਸੀ । ਬਚਿੱਤਰ ਸਿੰਘ ਮੈਨੂੰ ਧੌਣ ਤੋਂ ਫੜ ਕੇ ਆਪਣੇ ਪਿੰਡ ਲੈ ਆਇਆ ਸੀ । ਪਰੈਣੀ ਨਾਲ ਮੇਰੀ ਝੋਟੇ ਕੁੱਟਣ ਆਂਗ ਕੁੱਟ-ਮਾਰ ਕੀਤੀ । ਮੈਂ ਇਸ ਨੂੰ ਬੁਲਾਉਣਾ ਬੰਦ ਕਰ ਦਿੱਤਾ ।

ਮੇਰੀ ਹਾਲਤ ਜ਼ਿਆਦਾ ਵਿਗੜ ਗਈ ਸੀ । ਮੇਰੇ ਕੰਨਾਂ ਵਿਚ ਸਾਕਾ ਸਰਹੰਦ ਗੂੰਜਦਾ ਰਹਿੰਦਾ । ਮੇਰੇ ਅੰਦਰ ਧਰਮ ਤੇ ਅਧਰਮ ਦੀ ਟੱਕਰ ਹੋ ਰਹੀ ਸੀ । ਜਮੀਲਾ ਜੀਉਂਦੀ ਹੋ ਰਹੀ ਸੀ । ਮੇਰੇ ਸਾਹਮਣੇ ਸਾਹਿਬਜ਼ਾਦੇ ਮੁਸਕਰਾ ਰਹੇ ਸੀ । ਨੀਹਾਂ ਵਿਚ ਚਿਣੀਆਂ ਮਾਸੂਮ ਜਿੰਦਾਂ । ਢਾਡੀਆਂ ਦੀਆਂ ਵਾਰਾਂ ਨੇ ਮੇਰੇ ਅੰਦਰ ਜੋਸ਼ ਭਰ 'ਤਾ । ਪ੍ਰਚਾਰਕ ਦੀ ਜਿਉਂ ਹੀ ਉਂਗਲੀ ਉੱਤੇ ਗਈ, ਮੈਂ ਗਾਤਰਾ ਲਾਹ ਦਿੱਤਾ । ਇਹ ਬੜਾ ਤੀਂਘੜਿਆ । ਭਾਈ ਨੂੰ ਗੁਰਦੁਆਰੇ ਤੋਂ ਲੈ ਆਇਆ ਸੀ ਪਰ ਮੈਂ ਕਿਸੇ ਦੀ ਨਾ ਮੰਨੀ । ਬਲਵੀਰ ਘਰ ਘੱਟ ਹੀ ਆਉਂਦਾ । ਉਹ ਕਦੇ ਕਿਸੇ ਦੀ ਗੱਡੀ 'ਤੇ ਡਰਾਇਵਰ ਲੱਗ ਜਾਂਦਾ, ਕਦੇ ਕਿਸੇ ਹੋਰ 'ਤੇ । ਚਾਰ-ਪੰਜ ਸਾਲ ਤੋਂ ਬਾਅਦ ਉਹਨੇ ਮੈਦਲੀ ਰੌਜ਼ੇ ਵਾਲੇ ਫ਼ਕੀਰਾਂ ਦੀ ਗੱਡੀ ਚਲਾਣੀ ਸ਼ੁਰੂ ਕਰ ਦਿੱਤੀ । ਬਚਿੱਤਰ ਸਿੰਘ ਇਹ ਸੁਣ ਕੇ ਗਾਲ੍ਹਾਂ ਕੱਢਣ ਲੱਗ ਪਿਆ ਸੀ । ਉਹਨੂੰ ਉਥੋਂ ਹਟ ਜਾਣ ਲਈ ਕਹਿੰਦਾ ਰਿਹਾ ਪਰ ਉਹ ਨਾ ਮੰਨਿਆ ।

ਤਿੰਨ-ਚਾਰ ਸਾਲ ਵਿਚ ਹੀ ਪੁੱਤ ਨੇ ਨਾਂ ਕਮਾ ਲਿਆ ਸੀ । ਫ਼ਕੀਰਾਂ ਦੇ ਨਜ਼ਦੀਕ ਹੋ ਗਿਆ ਸੀ । ਉਨ੍ਹਾਂ ਦਾ ਖ਼ਾਸ ਬੰਦਾ ਬਣ ਗਿਆ ਸੀ । ਘਰ ਪੈਸੇ ਦੇਣ ਲੱਗ ਪਿਆ ਸੀ । ਜ਼ਿਆਦਾਤਰ ਮੇਰੀ ਹਥੇਲੀ 'ਤੇ ਹੀ ਰੁਪਈਏ ਰੱਖਦਾ । ਇਹ ਸੜ ਜਾਂਦਾ । ਮੈਂ ਫੁੱਲੀ ਨਾ ਸਮਾਉਂਦੀ । ਪੁੱਤ ਨੇ ਕੋਠੀ ਬਣਾ ਕੇ ਘਰ ਦੀ ਗੰਦਗੀ ਕੱਢ ਦਿੱਤੀ ਸੀ । ਘਰ ਪੈਸੇ ਆਉਂਦੇ ਦੇਖ ਕੇ ਇਹ ਚੁੱਪ ਹੋ ਗਿਆ ਸੀ । ਮੈਂ ਰੌਜ਼ੇ ਜਾਂਦੀ । ਇਹ ਮੈਨੂੰ ਰੋਕਦਾ ਨਾ । ਜਿਸ ਦਿਨ ਫ਼ਕੀਰ ਨੇ ਘਰ ਫੇਰਾ ਪਾਉਣਾ ਹੁੰਦਾ । ਇਹ ਘਰੋਂ ਗਾਇਬ ਹੋ ਜਾਂਦਾ । ਗੁਰਦੁਆਰੇ ਜਾ ਵੜਦਾ । ਕਈ ਵਾਰ ਫ਼ਕੀਰਾਂ ਦੇ ਸ਼ਹਿਨਸ਼ਾਹੀ ਜੀਵਨ ਦੀਆਂ ਗੱਲਾਂ ਕਰਨ ਲੱਗ ਪੈਂਦਾ । ਫ਼ਕੀਰ ਨੋਟਾਂ ਦਾ ਮੀਂਹ ਵਰ੍ਹਾ ਦਿੰਦੇ ਸੀ । ਇਹ ਉਦੋਂ ਬੜਾ ਖੁਸ਼ ਹੁੰਦਾ ।

ਬਲਵੀਰ ਘਰ ਪ੍ਰਾਹੁਣਿਆਂ ਆਂਗ ਹੀ ਆਉਂਦਾ। ਰੌਜ਼ੇ ਦਾ ਸਾਰਾ ਕੰਮ ਸੰਭਾਲਣਾ ਪੈਂਦਾ ਸੀ। ਇਹ ਚਾਹੁੰਦਾ ਸੀ ਮੁੰਡਾ ਰੋਜ਼ ਘਰ ਆਵੇ। ਉਥੇ ਬਹੁਤਾ ਘੁਲੇ-ਮਿਲੇ ਨਾ। ਸਿਰਫ਼ ਕੰਮ ਕਰੇ ਤੇ ਮਾਇਆ ਘਰ ਲਿਆਵੇ। ਇਹਨੇ ਉਸਦਾ ਵਿਆਹ ਕਰਨਾ ਚਾਹਿਆ। ਇਕ ਵਾਰੀ ਘਰ ਆਇਆ ਤਾਂ ਵਿਆਹ ਬਾਰੇ ਗੱਲ ਤੋਰ ਲਈ। ਉਹ ਸੱਚੀ ਦਰਗਾਹ ਦੀਆਂ ਗੱਲਾਂ ਕਰਦਾ ਰਿਹਾ । ਉਸਦੇ ਮੂੰਹੋਂ ਫ਼ਕੀਰੀ ਲਾਈਨ ਦੀਆਂ ਗੱਲਾਂ ਸੁਣ ਕੇ ਬੜੀ ਹੈਰਾਨੀ ਹੋਈ। ਮੈਨੂੰ ਲੱਗਿਆ ਉਸਦੀ ਫ਼ਕੀਰਾਂ ਨਾਲ ਲਿਵ ਲੱਗ ਗਈ ਹੈ। ਇਹ ਉਸਦੀਆਂ ਗੱਲਾਂ ਸੁਣ ਕੇ ਸੜ ਗਿਆ ਸੀ । ਉਸ ਨੇ ਵਿਆਹ ਦਾ ਭੋਗ ਹੀ ਪਾ ਗਿਆ ਸੀ । ਮੈਂ ਕੁਝ ਦਿਨਾਂ ਬਾਅਦ ਰੌਜ਼ੇ ਗਈ । ਦੇਖਿਆ ਕਿ ਬਲਵੀਰ ਬਲਵੀਰ ਨਹੀਂ ਰਿਹਾ । ਦਾਦੂ ਸ਼ਾਹ ਬਣ ਗਿਆ ਹੈ ।

ਤੋਖਾ ਸਾਡਾ ਗੁਆਂਢੀ ਹੈ। ਕੰਧ ਨਾਲ ਕੰਧ ਲੱਗਦੀ ਹੈ। ਉਸਨੇ ਉਨ੍ਹਾਂ ਦਿਨਾਂ ਵਿਚ ਘਰ ਭੋਗ ਰਖਾ ਲਿਆ ਸੀ। ਮੈਨੂੰ ਮਜਬੂਰਨ ਉਥੇ ਜਾਣਾ ਪਿਆ। ਭੋਗ ਪਿਆ ਤਾਂ ਢਾਡੀ ਵਾਰਾਂ ਗਾਉਣ ਲੱਗ ਪਏ। ਪ੍ਰਚਾਰਕ ਨੇ ਸ਼ੁਰੂ ਇਥੋਂ ਕੀਤਾ-''ਖਾਲਸਾ ਜੀ, ਭਾਈ ਤਾਰੂ ਸਿੰਘ ਨੇ ਖੋਪੜੀ ਲੁਹਾ ਲਈ । ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ 'ਤਾ ਪਰ ਗੁਰੂ ਦੇ ਸਿੰਘਾਂ ਨੇ ਧਰਮ ਨ੍ਹੀਂ ਬਦਲਿਆ । ਸਿੰਘਣੀਆਂ ਨੇ ਆਪਣੇ ਪੁੱਤਾਂ ਦੀਆਂ ਬੋਟੀਆਂ-ਬੋਟੀਆਂ ਕਰਾ ਕੇ ਝੋਲੀਆਂ ਵਿਚ ਪਾ ਲਈਆਂ ਪਰ ਖਾਲਸਾ ਜੀ ਧਰਮ 'ਤੇ ਕਾਇਮ ਰਹੀਆਂ ।" ਉਸਦੇ ਭਾਸ਼ਣ ਨਾਲ ਮੇਰੇ ਲੂੰਅ-ਕੰਡੇ ਖੜ੍ਹੇ ਹੋ ਗਏ । ਮੈਨੂੰ ਆਪਣਾ ਆਪ ਦੋਸ਼ੀ ਲੱਗਿਆ । ਉਸੇ ਵੇਲੇ ਦਾਦੇ ਦਾ ਅੱਧਾ ਸਰੀਰ ਹਵਾ ਵਿਚ ਲਟਕ ਗਿਆ । ਗਿੱਟੇ ਮੇਰੇ ਹੱਥਾਂ ਵਿਚ ਆ ਗਏ । ਮੈਂ ਅੱਖਾਂ ਤੇ ਮੁੱਠੀਆਂ ਮੀਟ ਲਈਆਂ । ਅੱਖ ਖੋਲ੍ਹੀ ਤਾਂ ਧੌਣ-ਵੱਢੀਓ ਕੁੜੀ ਸਾਹਮਣੇ ਆ ਗਈ । ਉਹਦਾ ਧੜ ਮੇਰੇ ਵੱਲ ਨੂੰ ਵਧ ਰਿਹਾ ਸੀ । ਉਹ ਮੈਨੂੰ ਚਿੜਾ ਰਹੀ ਸੀ ਜਾਂ ਵੰਗਾਰ ਰਹੀ ਸੀ, ਪਤਾ ਨਹੀਂ ਲੱਗ ਰਿਹਾ ਸੀ । ਖ਼ੂਨ ਨਾਲ ਨੁੱਚੜਦੀ ਹੋਈ ਸੁਲਤਾਨਾ ਮੇਰੇ ਮੋਹਰੇ ਖੜ੍ਹੀ ਸੀ । ਉਸਹਦੀਆਂ ਛਾਤੀਆਂ ਵਿਚੋਂ ਨਿਕਲਦਾ ਲਹੂ, ਦਰਿਆ ਦਾ ਰੂਪ ਧਾਰਨ ਕਰ ਗਿਆ ਸੀ । ਮੇਰੀ ਅੰਮਾ ਤੇ ਭੈਣਾਂ ਦੀਆਂ ਚੀਕਾਂ ਮੇਰੇ ਕੰਨੀਂ ਪਈਆਂ । ਉਸ ਵੇਲੇ ਮੈਨੂੰ ਦੰਦਲ ਪੈ ਗਈ ।

ਹੋਸ਼ ਵਿਚ ਆਈ ਤਾਂ ਮੇਰੇ ਸਾਹਮਣੇ ਬਲਵੀਰ ਬੈਠਾ ਸੀ । ਮੈਨੂੰ ਬੇਹੋਸ਼ ਨੂੰ ਰੌਜ਼ੇ ਲੈ ਆਇਆ ਸੀ । ਕਈ ਦਿਨ ਰੌਜ਼ੇ ਰਹੀ । ਬਿਲਕੁਲ ਠੀਕ ਹੋ ਗਈ ਸੀ । ਇਹ ਸਾਰੀ ਕਿਰਪਾ ਮੇਰੇ ਪੁੱਤ ਦੀ ਹੋਈ ਸੀ, ਸਾਈਂ ਦਾਦੂ ਸ਼ਾਹ ਦੀ । ਮੈਂ ਕਦੇ ਪਿੰਡ ਚਲੇ ਜਾਂਦੀ ਤੇ ਕਦੇ ਰੌਜ਼ੇ। ਬਚਿੱਤਰ ਸਿੰਘ ਕਚੀਚੀਆਂ ਵੱਟਦਾ ਰਹਿੰਦਾ ਪਰ ਬੇਵੱਸ ਸੀ। ਉਸ ਦਿਨ ਜਦੋਂ ਰੌਜ਼ੇ ਤੋਂ ਘਰ ਮੁੜੀ ਤਾਂ ਬਚਿੱਤਰ ਸਿੰਘ ਨੇ ਕਿਰਪਾਨ ਕੱਢ ਲਈ ਸੀ। ਕਹਿਣ ਲੱਗਾ- ''ਕੁਲੱਛਣੀਏ, ਮੇਰਾ ਪੁੱਤ ਮੁਸਲਮਾਨ ਬਣਾ 'ਤਾ ।"
ਪਿਛਲੇ ਹਫਤੇ ਫ਼ਕੀਰ ਨੁਸਰਤ ਖਾਂ ਦਾ ਇੰਤਕਾਲ ਹੋ ਗਿਆ ਸੀ। ਉਹ ਜਾਣ ਵੇਲੇ ਆਪਣੇ ਦਾਦੂ ਸ਼ਾਹ ਨੂੰ ਗੱਦੀ ਨਸ਼ੀਨ ਬਣਾ ਗਏ। ਜਿਸ ਦਿਨ ਇਹ ਰਸਮ ਹੋਣੀ ਸੀ, ਮੈਂ ਬੱਚਿਤਰ ਸਿੰਘ ਨੂੰ ਲਿਆਉਣ ਲਈ ਕਾਰ ਦੇ ਕੇ ਡਰਾਇਵਰ ਭੇਜਿਆ ਸੀ । ਮਰ ਜਾਣਾ ਆਇਆ ਹੀ ਨ੍ਹੀਂ। ਸਗੋਂ ਮੈਨੂੰ ਘਰ ਗਈ ਨੂੰ ਵੱਢਣ ਨੂੰ ਫਿਰੇ। ਨਾਲੇ ਮੇਰੇ ਪੁੱਤ ਦਾਦੂ ਸ਼ਾਹ ਨੂੰ। ਮੈਂ ਭਲਾ ਇਸ ਤੋਂ ਡਰਦੀ ਹਾਂ । ਬਿਲਕੁਲ ਨ੍ਹੀਂ। ਇਹ ਤੇ ਹੁਣ ਮਰਿਆ ਸੱਪ ਆ । ਮੈਂ ਗਲ ਨ੍ਹੀਂ ਪਾਉਣਾ ਚਾਹੁੰਦੀ ।ਰੌਜ਼ੇ ਜਾਂਦੀ ਹਾਂ । ਇਕ-ਦੋ ਜਣੇ ਮੈਨੂੰ 'ਜਮੀਲਾ ਬੀਬੀ' ਕਹਿ ਕੇ ਬੁਲਾਉਂਦੇ ਨੇ ।

ਮੈਨੂੰ ਕੋਈ ਇਸ ਤਰ੍ਹਾਂ ਬੁਲਾਏ ਤਾਂ ਚੰਗਾ-ਚੰਗਾ ਲਗਦਾ ਹੈ । ''ਅੰਮਾਂ, ਕੋਈ ਇੱਛਾ?" ਮੇਰੇ ਦਾਦੂ ਸ਼ਾਹ ਨੇ ਆਪਣੀ ਅੰਮਾ ਜਾਨ ਤੋਂ ਪੁੱਛਿਆ ਹੈ । ਮੈਂ ਸਰਾਹਲ ਕਾਜ਼ੀਆਂ ਵੱਲ ਉਂਗਲੀ ਕੀਤੀ ਹੈ । ਬਾਲਾ ਪੀਰ ਦਾ ਦੱਸ ਕੇ ਰੋ ਪਈ ਹਾਂ । ਪੁੱਤ ਨੇ ਮੇਰੇ ਅੱਥਰੂ ਪੂੰਝੇ ਹਨ । ਮੇਰੇ ਬੈਠਿਆਂ ਹੀ ਉਥੋਂ ਦੇ ਪ੍ਰਬੰਧ ਬਾਰੇ ਡਿਊਟੀਆਂ ਲਾ ਦਿੱਤੀਆਂ ਨੇ । ਉਜਾੜ ਪਈ ਜਗ੍ਹਾ ਨੂੰ ਰੌਸ਼ਨ ਕਰਨ ਲਈ ਸੇਵਾਦਾਰ ਚਲ ਵੀ ਪਏ ਨੇ । ਅੱਜ ਮੈਂ ਆਪਣੀ ਜਨਮ ਭੋਇੰ 'ਤੇ ਬੈਠੀ ਹਾਂ । ਬਾਲਾ ਪੀਰ ਦੇ ਰੌਜ਼ੇ 'ਤੇ । ਪੀਰ ਜੀ ਦਾ ਉਰਸ ਮਨਾਇਆ ਜਾ ਰਿਹਾ । ਚਹੁੰ ਪਾਸੀਂ ਸੰਗਤ ਹੀ ਸੰਗਤ ਦਿਖਾਈ ਦੇ ਰਹੀ ਹੈ । ਤਿੱਲ ਸੁੱਟਣ ਨੂੰ ਵੀ ਜਗ੍ਹਾ ਨ੍ਹੀਂ ਹੈ । ਮੇਰੇ ਲਾਲ ਨੇ ਮੈਨੂੰ ਆਪਣੇ ਕੋਲ ਸਟੇਜ 'ਤੇ ਬਿਠਾਇਆ ਹੋਇਆ । ਕੱਵਾਲ ਕੱਵਾਲੀਆ ਗਾਉਣ ਲੱਗੇ ਹੋਏ ਨੇ । ਇਹ ਰੁਪਇਆਂ ਦਾ ਮੀਂਹ ਵਰ੍ਹਾ ਰਿਹਾ ਹੈ । ਛੇ ਫੁੱਟ ਲੰਮਾ । ਗੋਰਾ ਨਿਛੋਹ । ਹਰੇ ਬਸਤਰਾਂ ਵਿਚ ਨੂਰੋ ਨੂਰ ਹੋਇਆ ਪਿਆ । ਇਹ ਮੈਨੂੰ ਪੁੱਤ ਨ੍ਹੀਂ ਦਾਦਾ ਲੱਗ ਰਿਹਾ ।

ਮੈਂ ਡਰਾਈਵਰ ਨੂੰ ਨਾਲ ਲੈ ਕੇ ਕਾਰ ਵਿਚ ਬੈਠਦੀ ਹਾਂ । ਬਚਿੱਤਰ ਸਿੰਘ ਦੇ ਪਿੰਡ ਜਾਣ ਦਾ ਇਸ਼ਾਰਾ ਕਰਦੀ ਹਾਂ । ਪਤਾ ਨ੍ਹੀਂ ਮੇਰੇ ਮਨ ਵਿਚ ਕੀ ਆਈ ਹੈ । ਪਿੰਡ ਪੁੱਜਦੀ ਹਾਂ । ਮੈਂ ਖੁਸ਼ੀ ਵਿਚ ਬਾਵਰੀ ਹੋਈ ਪਈ ਹਾਂ । ਕਿਲਕਾਰੀਆਂ ਮਾਰਨ ਨੂੰ ਚਿੱਤ ਕਰਦਾ ਹੈ ।....ਬਚਿੱਤਰ ਸਿੰਘ ਦੇ ਘਰ ਆ ਗਈ ਹਾਂ । ਬੁੱਢਾ ਮੰਜੇ 'ਤੇ ਲਾਸ਼ ਬਣਿਆ ਪਿਆ ।...ਮੈਂ ਚੁਬਾਰੇ 'ਤੇ ਚੜ੍ਹਦੀ ਹਾਂ । ਮੇਰੀਆਂ ਅੱਖਾਂ ਜਥੇਦਾਰ ਮੂਲਾ ਸਿੰਘ ਤੇ ਪੰਡਿਤ ਕਿਸ਼ੋਰ ਦੱਤ ਅਰਗਿਆਂ ਨੂੰ ਲੱਭਦੀਆਂ ਨੇ । ਮੈਂ ਉਨ੍ਹਾਂ ਨੂੰ ਸਰਾਹਲ ਕਾਜ਼ੀਆਂ ਲਿਜਾਣਾ ਚਾਹੁੰਦੀ ਹਾਂ । ਦੱਸਣਾ ਚਾਹੁੰਦੀ ਹਾਂ ਕਿ ਇਕਬਾਲ ਹੁਸੈਨ ਅਜੇ ਮੋਇਆ ਨ੍ਹੀਂ ।

  • Iqbal Hussein
  • Ajmer Sidhu
  • ਇਕਬਾਲ ਹੁਸੈਨ
  • ਅਜਮੇਰ ਸਿੱਧੂ

ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਤੋਂ ਬਾਅਦ ਹੁਣ ਅੰਮ੍ਰਿਤਸਰ ਬਣ ਰਹੀ ਪਾਜ਼ੇਟਿਵ ਮਰੀਜ਼ਾਂ ਦੀ ਚੇਨ

NEXT STORY

Stories You May Like

  • october 1 these vehicles will not get petrol and diesel 775 anpr cameras
    1 ਅਕਤੂਬਰ ਤੋਂ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲਗਾਏ ਜਾਣਗੇ 775 ANPR ਕੈਮਰੇ, ਜਾਣੋ ਵਜ੍ਹਾ
  • pandit hostage 1 lakh rupees ransom
    ਇੱਛਾ ਪੂਰੀ ਨਾ ਹੋਣ 'ਤੇ ਪੰਡਿਤ ਨੂੰ ਬਣਾਇਆ ਬੰਧਕ, 1 ਲੱਖ ਰੁਪਏ ਦੀ ਮੰਗੀ ਫਿਰੌਤੀ, ਦੋ ਗ੍ਰਿਫ਼ਤਾਰ
  • paddy procurement from october 1
    ਝੋਨੇ ਦੀ ਖ਼ਰੀਦ 1 ਅਕਤੂਰ ਤੋਂ, ਮੰਡੀਆਂ ’ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
  • up youth arrested with 1 kg opium from lehli
    ਲੇਹਲੀ ਟੀ-ਪੁਆਇੰਟ ਤੋਂ 1 ਕਿੱਲੋ ਅਫ਼ੀਮ ਸਮੇਤ ਯੂ.ਪੀ. ਦਾ ਨੌਜਵਾਨ ਗ੍ਰਿਫ਼ਤਾਰ
  • 1 rupee shagan  5 clothes  marriage barat
    ਸਿਰਫ਼ 1 ਰੁਪਏ ਤੇ 5 ਕੱਪੜਿਆਂ 'ਚ ਹੋਵੇਗਾ ਵਿਆਹ ! ਬਰਾਤ 'ਚ ਜਾਣਗੇ 51 ਬੰਦੇ, ਮਹਾਪੰਚਾਇਤ ਨੇ ਸੁਣਾਇਆ ਫ਼ੈਸਲਾ
  • new us open champion zverev suffers from type 1 diabetes
    ਟਾਈਪ 1 ਡਾਇਬਿਟੀਜ਼ ਨਾਲ ਪੀੜਤ ਹਨ ਨਵੇਂ ਯੂਐੱਸ ਓਪਨ ਚੈਂਪੀਅਨ ਜ਼ਵੇਰੇਵ
  • 1 gram gold ring to babies born in government
    ਸਰਕਾਰੀ ਹਸਪਤਾਲਾਂ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲੇਗੀ 1 ਗ੍ਰਾਮ ਸੋਨੇ ਦੀ ਅੰਗੂਠੀ, CM ਵਿਜੇ ਦਾ ਵੱਡਾ ਐਲਾਨ
  • next 6 months 1 lakh youths government jobs
    ਅਗਲੇ 6 ਮਹੀਨਿਆਂ 'ਚ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ; CM ਯੋਗੀ ਨੇ ਕਰ 'ਤਾ ਵੱਡਾ ਐਲਾਨ
  • boy missing from geeta colony  jalandhar
    ਜਲੰਧਰ ਵਿਖੇ ਗੀਤਾ ਕਾਲੋਨੀ 'ਚੋਂ ਲਾਪਤਾ ਹੋਇਆ ਮੁੰਡਾ
  • blogger gopi shoker s brother mani shoker arrested
    ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੇ ਸਬ-ਇੰਸਪੈਕਟਰ 'ਤੇ ਚਲਾਈਆਂ ਗੋਲੀਆਂ,...
  • fire breaks out at vodafone office in jalandhar
    ਜਲੰਧਰ ਵਿਖੇ ਵੋਡਾਫੋਨ ਦੇ ਦਫ਼ਤਰ 'ਚ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
  • excise department  s crackdown continues
    ਐਕਸਾਈਜ਼ ਵਿਭਾਗ ਦੀ ਸਖ਼ਤੀ ਜਾਰੀ, ਹੁਣ 118 ਸ਼ਰਾਬ ਦੇ ਪਊਏ ਬਰਾਮਦ, ਸਮੱਗਲਰ ਫਰਾਰ
  • 17 kg of heroin seized in punjab 3 accused arrested
    ਪੰਜਾਬ 'ਚ ਫੜ੍ਹੀ ਗਈ 17 ਕਿੱਲੋ ਹੈਰੋਇਨ! 3 ਮੁਲਜ਼ਮ ਗ੍ਰਿਫ਼ਤਾਰ, ਸਰਹੱਦੋਂ ਪਾਰ...
  • report of child kidnapping turns out to be false
    ਬੱਚੇ ਨੂੰ ਕਿਡਨੈਪ ਕਰਨ ਦੀ ਸੂਚਨਾ ਨਿਕਲੀ ਗਲਤ, ਬੱਚਾ ਆਪਣੇ ਘਰ ਸਹੀ-ਸਲਾਮਤ ਮਿਲਿਆ
  • major administrative reshuffle jalandhar shos of 6 police stations transferred
    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
  • boy kidnapped in jalandhar
    ਜਲੰਧਰ 'ਚ ਇਕ ਹੋਰ ਜਵਾਕ ਹੋਇਆ ਅਗਵਾ! ਬੈਗ ਨਹਿਰ 'ਚ ਸੁੱਟਿਆ
Trending
Ek Nazar
great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

trade talks

ਭਾਰਤ ਅਤੇ ਕੈਨੇਡਾ ਦਰਮਿਆਨ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਹੋਣ ਦੀ ਉਮੀਦ:...

famous 40 year old actress to become a mother without getting married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੇਗੀ ਮਸ਼ਹੂਰ ਅਦਾਕਾਰਾ ! ਦਿੱਤਾ ਵੱਡਾ...

military support for saudi arabia

ਤੁਰਕੀ ਨੇ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਣ ਦੇ ਦਿੱਤੇ ਸੰਕੇਤ

raj grewal sued

ਗੁਰੂ ਘਰਾਂ ਦੀ ਜਾਇਦਾਦ 'ਤੇ 1.5 ਕਰੋੜ ਡਾਲਰ ਦਾ ਕਰਜ਼ਾ ਲੈਣ ਦੇ ਮਾਮਲੇ 'ਚ ਸਾਬਕਾ...

salman khan trolls katrina kaif post pregnancy weight gain

"ਕਿਸੇ ਨੂੰ ਨੀਵਾਂ ਦਿਖਾ ਕੇ..!" ਕੈਟਰੀਨਾ ਕੈਫ਼ ਨੂੰ ਟ੍ਰੋਲ ਕਰਨ ਵਾਲਿਆਂ 'ਤੇ...

jalandhar dc issues strict orders regarding the shri siddh baba sodhal mela

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...

municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • report of child kidnapping turns out to be false
      ਬੱਚੇ ਨੂੰ ਕਿਡਨੈਪ ਕਰਨ ਦੀ ਸੂਚਨਾ ਨਿਕਲੀ ਗਲਤ, ਬੱਚਾ ਆਪਣੇ ਘਰ ਸਹੀ-ਸਲਾਮਤ ਮਿਲਿਆ
    • major administrative reshuffle jalandhar shos of 6 police stations transferred
      ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
    • sale of cheap liquor rampant in noorpur bedi
      ਨੂਰਪੁਰਬੇਦੀ 'ਚ ਸਸਤੀ ਸ਼ਰਾਬ ਦੀ ਵਿਕਰੀ ਜ਼ੋਰਾਂ ’ਤੇ, ਪੁਲਸ ਵੱਲੋਂ 15 ਬੋਤਲਾਂ...
    • boy kidnapped in jalandhar
      ਜਲੰਧਰ 'ਚ ਇਕ ਹੋਰ ਜਵਾਕ ਹੋਇਆ ਅਗਵਾ! ਬੈਗ ਨਹਿਰ 'ਚ ਸੁੱਟਿਆ
    • explosion in closed nri s house in punjab
      ਪੰਜਾਬ: NRI ਦੇ ਘਰ ਨੂੰ ਲਾਈ ਅੱਗ! ਟਾਇਰ ਫੱਟਣ ਮਗਰੋਂ ਹੋਇਆ ਧਮਾਕਾ
    • motorcyclist dies after being hit by a tipper truck
      ਟਿੱਪਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਚਾਲਕ ਖ਼ਿਲਾਫ਼ ਕੇਸ ਦਰਜ
    • a young man taranjit singh from hoshiarpur has enlisted in the us army
      ਹੁਸ਼ਿਆਰਪੁਰ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ, ਅਮਰੀਕੀ ਫ਼ੌਜ 'ਚ ਹੋਇਆ ਭਰਤੀ
    • three people arrested for committing robberies
      ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਗ੍ਰਿਫ਼ਤਾਰ
    • woman held hostage 5 lakh in cash and 22 tolas of gold looted
      ਜਲੰਧਰ ਵਿਖੇ ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
    • truck driver robbed at gunpoint on jalandhar ludhiana nh
      ਪਿਸਤੌਲ ਦੀ ਨੋਕ 'ਤੇ ਜਲੰਧਰ-ਲੁਧਿਆਣਾ NH 'ਤੇ ਟਰੱਕ ਡਰਾਈਵਰ ਨਾਲ ਲੁੱਟ, ਆਈ-20...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +