ਫਗਵਾੜਾ (ਜਲੋਟਾ)- ਫਗਵਾੜਾ ਨਗਰ ਨਿਗਮ ਵਿਚ ਮੇਅਰ ਦੀ ਚੋਣ ਹੋਣ ਦਾ ਮੁੱਦਾ ਵਿਚ ਰਸਤੇ ਹੀ ਅਟਕਿਆ ਹੋਇਆ ਹੈ, ਭਾਵੇਂ ਕਿ ਇਹ 50 ਕੌਂਸਲਰਾਂ ਵਾਲੇ ਨਗਰ ਨਿਗਮ ਫਗਵਾੜਾ ਦੇ ਹਾਉਸ ਵਿਚ 14 (ਆਪ) ਬਨਾਮ 29 (ਕਾਂਗਰਸ ਪਾਰਟੀ) ਚਲ ਰਿਹਾ ਹੈ? ਇਹ ਸੁਣਨ ਜਾਂ ਪੜ੍ਹਨ ਵਿੱਚ ਹੈਰਾਨ ਕਰਨ ਵਾਲਾ ਲੱਗ ਸਕਦਾ ਹੈ ਪਰ ਇਹ ਸੱਚ ਹੈ ਕਿ ਰਾਜਨੀਤੀ ਵਿੱਚ ਸੱਤਾ ਦੀ ਚਾਬੀ ਰੱਖਣ ਵਾਲੀ ਰਾਜਨੀਤਿਕ ਪਾਰਟੀ ਸਰਕਾਰ ਨੂੰ ਆਪਣੇ ਅਨੁਸਾਰ ਹੀ ਚਲਾਉਂਦੀ ਹੈ। ਇਸ ਦਾ ਉਦਾਹਰਣ ਫਗਵਾੜਾ ਨਗਰ ਨਿਗਮ ਬਣੀ ਹੋਈ ਹੈ, ਜਿੱਥੇ 50 ਵਾਰਡਾਂ ਵਾਲੇ ਨਿਗਮ ਹਾਉਸ ਵਿਚ 26 ਕੌਂਸਲਰਾ ਨਾਲ ਕਾਂਗਰਸ-ਬਸਪਾ ਗਠਜੋੜ ਅਤੇ ਦੋ ਆਜ਼ਾਦ ਉਮੀਦਵਾਰਾਂ ਅਤੇ ਵੋਟਿੰਗ ਸਮੇਂ ਲੋਕਲ ਵਿਧਾਇਕ ਦੀ ਇਕ ਵੋਟ ਦੇ ਸਮਰਥਨ ਨੂੰ ਮਿਲਾ ਕੇ 29 (ਕਾਂਗਰਸ 23, ਬਸਪਾ 3, ਆਜ਼ਾਦ 2, ਵਿਧਾਇਕ 1) ਦਾ ਅੰਕੜਾ ਹਾਸਲ ਕਰਕੇ ਵੀ ਨਿਗਮ ਦੀ ਸੱਤਾ ਵਿਚ ਆਉਣ ਦਾ ਇੰਤਜ਼ਾਰ ਕਰ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਜਿਸ ਦੇ ਹਾਲੇ ਸਿਰਫ਼ 14 ਕੌਂਸਲਰ ਹਨ ।'ਆਪ' ਦਾ ਮੇਅਰ ਬਣਨ ਦਾ ਸੁਫ਼ਨਾ ਪਾਲੇ ਬੈਠੀ ਹੋਈ ਹੈ ਪਰ ਦਾਅਵੇ ਇਹ ਕੀਤੇ ਜਾ ਰਹੇ ਹਨ ਕਿ ਹਰ ਹਾਲਤ ਫਗਵਾੜਾ ਨਗਰ ਨਿਗਮ ਵਿਚ ਮੇਅਰ ਤਾਂ 'ਆਪ' ਦਾ ਹੀ ਬਣੇਗਾ।
ਇਹ ਵੀ ਪੜ੍ਹੋ- ਜਲੰਧਰ ਦੇ NH 'ਤੇ ਵੱਡਾ ਹਾਦਸਾ, ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੀ ਟਰਾਲੇ ਨਾਲ ਟੱਕਰ
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਆਪ' ਦੇ ਇਕ ਸੀਨੀਅਰ ਰਾਜਨੇਤਾ ਨੇ ਚੈਲੇਂਜ ਕਰਦੇ ਹੋਏ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਮੂਹ ਕਾਂਗਰਸੀ ਕੌਂਸਲਰ ਫਗਵਾੜਾ ਵਿਚ ਭਾਵੇਂ ਕਿੰਨੇ ਮਰਜੀ ਵੀ ਦਾਅਵੇ ਕਰ ਲੈਣ ਮੇਅਰ ਦੇ ਅਹੁਦੇ ਲਈ ਮੀਟਿੰਗ ਨਿਗਮ ਹਾਊਸ ਵਿਚ ਉਦੋਂ ਤੱਕ ਨਹੀਂ ਹੋਣ ਦਿੱਤੀ ਜਾਵੇਗੀ ਜਦੋਂ ਤੱਕ ਮੇਅਰ ਲਈ 'ਆਪ' ਦਾ ਰਸਤਾ ਪੂਰੀ ਤਰਾਂ ਨਾਲ ਸਾਫ਼ ਨਹੀਂ ਹੋ ਜਾਂਦਾ ਹੈ। ਯਾਨੀ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਫਗਵਾੜਾ ਨਗਰ ਨਿਗਮ ਵਿਚ ਮੇਅਰ ਦੇ ਅਹੁਦੇ ਲਈ ਹੋਣ ਵਾਲੀ ਮੀਟਿੰਗ ਉਦੋਂ ਤੱਕ ਅਧਿਕਾਰਤ ਤੌਰ 'ਤੇ ਰੁਕੀ ਰਹੇਗੀ ਜਦੋਂ ਤੱਕ ਫਗਵਾੜਾ ਦੇ ਮੇਅਰ ਲਈ 'ਆਪ' ਸੱਤਾ ਦੀ ਪੂਰੀ ਤਿਆਰੀ ਨਹੀਂ ਕਰ ਲੈਂਦੀ। ਯਾਨੀ ਪੰਜਾਬ ਸਰਕਾਰ ਫਗਵਾੜਾ ਨਗਰ ਨਿਗਮ ਦੇ ਨਵੇਂ ਕੌਂਸਲਰਾਂ ਦੀ ਮੀਟਿੰਗ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰੇਗੀ?
ਸ਼੍ਰੋਮਣੀ ਅਕਾਲੀ ਦਲ (ਬ) ਨੇ ਮੇਅਰ ਅਹੁਦੇ ਲਈ 'ਆਪ' ਨੂੰ ਸਮਰਥਨ ਦੇਣ ਦੇ ਦਿੱਤੇ ਮਜ਼ਬੂਤ ਸੰਕੇਤ
ਨਗਰ ਨਿਗਮ ਫਗਵਾੜਾ ਵਿਚ ਮੇਅਰ ਦੇ ਅਹੁਦੇ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਿਗਮ ਹਾਉਸ ਵਿਚ ਪਹੁੰਚੇ ਤਿੰਨ ਕੌਂਸਲਰਾਂ ਦਾ ਸਮਰਥਨ ਆਮ ਆਦਮੀ ਪਾਰਟੀ (ਆਪ) ਨੂੰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਇਸ ਮਾਮਲੇ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ 'ਜਗ ਬਾਣੀ' ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਕ ਵੱਡੇ ਰਾਜਨੇਤਾ ਰਾਜਸੀ ਭਾਸ਼ਾ ਵਿਚ ਇਸ ਦੇ ਜ਼ੋਰਦਾਰ ਸੰਕੇਤ ਦਿੱਤੇ ਹਨ ਅਤੇ ਕਿਹਾ ਹੈ ਕਿ ਅਜਿਹਾ ਫਗਵਾੜਾ ਦੇ ਵਿਕਾਸ ਲਈ ਕੀਤਾ ਜਾ ਸਕਦਾ ਹੈ। ਇਸ ਨੇਤਾ ਜੀ ਦਾ ਕਹਿਣਾ ਹੈ ਕਿ ਅਕਾਲੀ ਦਲ (ਬ) ਕਦੇ ਵੀ ਕਾਂਗਰਸ ਦਾ ਸਮਰਥਨ ਨਹੀਂ ਕਰੇਗਾ ਪਰ ਫਗਵਾੜਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਮੇਅਰ ਦੇ ਅਹੁਦੇ ਲਈ ਸਮਰਥਨ ਦੇਣਾ ਪੈ ਜਾਂਦਾ ਹੈ ਤਾਂ ਇਹ ਹੋ ਸਕਦਾ ਹੈ? ਇਸ ਦੇ ਨਾਲ ਹੀ ਕੁਝ ਹੋਰ ਅਕਾਲੀ ਆਗੂਆਂ ਨੇ ਕਿਹਾ ਹੈ ਕਿ ਇਹ ਬਹੁਤ ਗੰਭੀਰ ਫ਼ੈਸਲਾ ਹੈ ਅਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ (ਬ) ਹਾਈ ਕਮਾਂਡ ਵੱਲੋਂ ਲਿਆ ਗਿਆ ਫ਼ੈਸਲਾ ਹੀ ਸਾਰਿਆਂ ਨੂੰ ਮਨਜ਼ੂਰ ਹੋਵੇਗਾ ਪਰ ਜਦੋਂ ਧੂੰਆਂ ਉੱਠ ਰਿਹਾ ਹੋਵੇ ਤਾਂ ਆਖਦੇ ਹਨ ਕਿ ਕਿਤੇ ਨਾ ਕਿਤੇ ਤਾਂ ਅੱਗ ਭੜਕ ਰਹੀ ਹੁੰਦੀ ਹੈ। ਨਹੀਂ ਤਾਂ ਅਕਾਲੀ ਦਲ (ਬ) ਦਾ ਇਕ ਸੀਨੀਅਰ ਸਿਆਸਤਦਾਨ ਮੇਅਰ ਚੋਣ ਬਾਰੇ ਆਪ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਿਚਾਲੇ ਸਿਧਾਂਤਕ ਸਹਿਮਤੀ ਕਿਉਂ ਅਪਣਾ ਰਿਹਾ ਹੈ? ਲਗਦਾ ਹੈ ਕਿ 'ਆਪ' ਨੇਤਾ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਵੱਡੇ ਰਾਜਨੇਤਾਵਾਂ ਆਖੀਆਂ ਗਈਆਂ ਕੌੜੀਆਂ ਗੱਲਾਂ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਦੀ ਲੀਡਰਸ਼ਿਪ ਭੁੱਲ ਗਈ ਹੈ ਅਤੇ ਤਾਂ ਹੀ ਤਾਂ 'ਆਪ' ਨਾਲ ਗਠਜੋੜ ਦੀਆਂ ਪੀਘਾਂ ਪਾਉਣ ਦੀਆਂ ਗੱਲਾਂ ਹੁਣ ਫਗਵਾੜਾ ਵਿਚ ਹੋਣ ਲੱਗੀਆਂ ਹਨ। ਇਸ ਹਿਸਾਬ ਨਾਲ ਜੇਕਰ 'ਆਪ' ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਮਰਥਨ ਮਿਲਦਾ ਹੈ ਤਾਂ 'ਆਪ' ਦਾ ਅੰਕੜਾ 14 ਤੋਂ ਵਧ ਕੇ 17 ਹੋ ਜਾਂਦਾ ਹੈ ਪਰ ਇਹ ਅਜੇ ਵੀ ਬਹੁਮਤ ਦੇ 26 ਦੇ ਅੰਕੜੇ ਤੋਂ 9 ਘੱਟ ਹੈ।
ਇਹ ਵੀ ਪੜ੍ਹੋ- ਕਪੂਰਥਲਾ ਨਾਲ ਸੀ ਡਾ. ਮਨਮੋਹਨ ਸਿੰਘ ਦਾ ਪੁਰਾਣਾ ਨਾਤਾ, ਭੈਣ ਅਮਰਜੀਤ ਕੌਰ ਨੇ ਦੱਸੀਆਂ ਦਿਲਚਸਪ ਗੱਲਾਂ
ਕੀ ਭਾਜਪਾ ਵੀ ਆਪ ਦਾ ਸਮਰਥਨ ਕਰਨ ਜਾ ਰਹੀ ਹੈ?
ਕੀ 'ਆਪ' ਅਤੇ ਭਾਜਪਾ ਚ ਹੁਣ ਆਪਸੀ ਸੁਲ੍ਹਾ ਹੋਣ ਵਾਲੀ ਹੈ? ਅਤੇ ਰਾਤੋ-ਰਾਤ ਭਾਜਪਾ ਨੇਤਾਵਾਂ ਨੂੰ 'ਆਪ' ਇੰਨੀ ਪਸੰਦ ਆਉਣੀ ਸ਼ੁਰੂ ਹੋ ਗਈ ਹੈ ਕਿ ਹੁਣ ਭਾਜਪਾ ਫਗਵਾੜਾ ਨਗਰ ਨਿਗਮ 'ਤੇ ਧਿਆਨ ਕੇਂਦਰਿਤ ਕਰਕੇ ਇਥੇ ਮੇਅਰ ਦੀ ਚੋਣ ਦੇ ਮੁੱਦੇ ਸਬੰਧੀ ਆਪ-ਭਾਜਪਾ ਗਠਜੋੜ ਬਣਾਉਣ ਜਾ ਰਹੀ ਹੈ? ਇਹ ਆਵਾਜ਼ਾਂ ਇਸ ਲਈ ਉੱਠ ਰਹੀਆਂ ਹਨ ਕਿਉਂਕਿ ਇਸ ਗੱਲ ਦੀ ਜ਼ੋਰਦਾਰ ਚਰਚਾ ਹੈ ਕਿ ਪੰਜਾਬ ਭਾਜਪਾ ਦੇ ਇਕ ਬਹੁਤ ਵੱਡੇ ਸਿਆਸਤਦਾਨ ਨੇ ਸੰਕੇਤ ਦਿੱਤਾ ਹੈ ਕਿ ਫਗਵਾੜਾ ਚ ਸਥਾਨਕ ਪੱਧਰ 'ਤੇ 'ਆਪ' ਅਤੇ ਭਾਜਪਾ ਵਿਚ ਮੇਅਰ ਦੀ ਚੋਣ ਦੇ ਮੁੱਦੇ ਸਬੰਧੀ ਆਪਸੀ ਸੁਰ ਮਿਲ ਸਕਦੇ ਹਨ। ਹਾਲਾਂਕਿ, ਉਕਤ ਨੇਤਾ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਜਲੰਧਰ ਅਤੇ ਲੁਧਿਆਣਾ ਨੂੰ ਲੈ ਕੇ ਕਦੇ ਵੀ 'ਆਪ' ਨਾਲ ਗਠਜੋੜ ਨਹੀਂ ਕਰ ਸਕਦੀ ਪਰ ਫਗਵਾੜਾ ਵਿੱਚ ਅਜਿਹਾ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਮੁੱਚੇ ਤੌਰ 'ਤੇ 'ਆਪ' ਲਈ ਬਹੁੱਤ ਵੱਡੀ ਰਾਜਸੀ ਜਿੱਤ ਹੋਵੇਗੀ ਕਿਉਂਕਿ ਫਿਰ 'ਆਪ' ਨੇ ਫਗਵਾੜਾ ਵਿਚ ਭਾਜਪਾ ਨੂੰ ਸ਼ਾਨਦਾਰ ਢੰਗ ਨਾਲ ਗੋਡਿਆਂ 'ਤੇ ਲਿਆ ਦਿੱਤਾ ਹੈ, ਜਿਸ ਦੇ ਤਿੱਖੇ ਅਤੇ ਤੇਜ਼ ਝਟਕੇ ਨਵੀਂ ਦਿੱਲੀ ਵਿਚ ਭਾਜਪਾ ਹਾਈਕਮਾਂਡ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਮਹਿਸੂਸ ਹੋਣ ਨੂੰ ਮਿਲਣਗੇ, ਜਿਸ ਵਿਚ ਭਾਜਪਾ ਦਾ ਕਿਰਕਿਰੀ ਅਤੇ 'ਆਪ' ਦੀ ਬੱਲੇ-ਬੱਲੇ ਹੋਣੀ ਤੈਅ ਹੈ।
ਮੈਨੂੰ ਭਾਜਪਾ-ਆਪ ਗਠਜੋੜ ਬਾਰੇ ਕੋਈ ਜਾਣਕਾਰੀ ਨਹੀਂ ਹੈ- ਸੋਮਪ੍ਰਕਾਸ਼ ਕੈਂਥ
ਇਸ ਮਾਮਲੇ ਬਾਰੇ ਪੁੱਛੇ ਜਾਣ 'ਤੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਮੋਦੀ ਸਰਕਾਰ ਵਿਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਉਨ੍ਹਾਂ ਕੋਲ ਪਾਰਟੀ ਪੱਧਰ 'ਤੇ ਅਜਿਹੀ ਕੋਈ ਜਾਣਕਾਰੀ ਹੀ ਨਹੀਂ ਹੈ। ਕੈਂਥ ਨੇ ਕਿਹਾ ਕਿ ਭਾਜਪਾ ਨੇ 'ਆਪ' ਨਾਲ ਗਠਜੋੜ ਕਰਨਾ ਹੈ ਜਾਂ ਨਹੀਂ, ਇਸ ਬਾਰੇ ਫ਼ੈਸਲਾ ਨਵੀਂ ਦਿੱਲੀ ਵਿੱਚ ਪਾਰਟੀ ਹਾਈਕਮਾਂਡ ਦੇ ਵਿਸ਼ੇਸ਼ ਅਧਿਕਾਰ ਵਿੱਚ ਆਉਂਦਾ ਹੈ। ਭਾਜਪਾ ਦੇ ਸਾਰੇ ਫ਼ੈਸਲੇ ਪਾਰਟੀ ਹਾਈਕਮਾਂਡ ਵੱਲੋਂ ਲਏ ਜਾਂਦੇ ਹਨ। ਇਹ ਹਰ ਕੋਈ ਜਾਣਦਾ ਹੈ ਪਰ 'ਆਪ' ਨਾਲ ਭਾਜਪਾ ਦਾ ਫਗਵਾੜਾ ਵਿਚ ਹੋ ਰਿਹੇ ਗਠਜੋੜ ਦੀ ਗੱਲ ਸੁਣ ਉਹ ਵੀ ਬਹੁਤ ਹੈਰਾਨ ਹੋਏ ਹਨ।
ਇਹ ਵੀ ਪੜ੍ਹੋ- ਸਾਵਧਾਨ ! ਘਰ ਬੈਠੇ ਬਿਠਾਏ ਸਾਬਕਾ ਫ਼ੌਜੀ ਨਾਲ ਹੋ ਗਿਆ ਵੱਡਾ ਕਾਂਡ, ਹੋਸ਼ ਉਡਾ ਦੇਵੇਗੀ ਇਹ ਘਟਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦੇ NH 'ਤੇ ਵੱਡਾ ਹਾਦਸਾ, ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੀ ਟਰਾਲੇ ਨਾਲ ਟੱਕਰ
NEXT STORY