ਜਲੰਧਰ (ਸੁਨੀਲ) : ਜਲੰਧਰ ਦੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ 224 ਪੇਟੀਆਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਵਿਅਕਤੀ ਦੀ ਪਛਾਣ ਰਜਿੰਦਰ ਸਿੰਘ ਰਾਜੂ ਪੁੱਤਰ ਇੰਦਰ ਸਿੰਘ ਨਿਵਾਸੀ ਬਸਤੀ ਦਾਨਿਸ਼ਮੰਦਾ ਦੇ ਰੂਪ 'ਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਵੈਸਟ ਡੀ. ਸੁਡਰਵਿਲੀ ਨੇ ਦੱਸਿਆ ਕਿ ਐਸ.ਆਈ. ਨਿਰਲੇਪ ਸਿੰਘ ਨੇ ਪੁਲਸ ਪਾਰਟੀ ਸਮੇਤ ਮਾਤਾ ਰਾਣੀ ਚੌਕ ਮਾਡਲ ਹਾਊਸ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਐਕਟਿਵਾ ਸਵਾਰ ਨੂੰ ਰੋਕਿਆ, ਜਿਸ ਨੇ ਐਕਟਿਵਾ ਅੱਗੇ ਪਲਾਸਟਿਕ ਦਾ ਬੋਰਾ ਰੱਖਿਆ ਹੋਇਆ ਸੀ। ਤਲਾਸ਼ੀ ਦੌਰਾਨ ਬੋਰੇ 'ਚੋਂ 24 ਬੋਤਲਾਂ ਸ਼ਰਾਬ ਅਰੁਣਾਚਲ ਪ੍ਰਦੇਸ਼ ਦੀਆਂ ਬਰਾਮਦ ਹੋਈਆਂ। ਦੋਸ਼ੀ 'ਤੇ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਬੁਟਰ ਪਿੰਡ ਥਾਣਾ ਭੋਗਪੁਰ 'ਚ ਇਕ ਖੇਤ 'ਚ ਸ਼ਰਾਬ ਲੁਕਾ ਕੇ ਰੱਖੀ ਹੋਈ ਹੈ। ਪੁਲਸ ਪਾਰਟੀ ਨੇ ਦੋਸ਼ੀ ਵਲੋਂ ਦੱਸੀ ਜਗ੍ਹਾ 'ਤੇ ਛਾਪੇਮਾਰੀ ਕਰਕੇ 200 ਪੇਟੀ ਸ਼ਰਾਬ ਦੀ ਬਰਾਮਦ ਕੀਤੀ। ਪੁਲਸ ਨੇ ਦੋਸ਼ੀ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲੰਧਰ 'ਚ ਫੜੇ ਗਏ ਕਸ਼ਮੀਰੀ ਅੱਤਵਾਦੀਆਂ ਦਾ ਖਾਲਿਸਤਾਨੀ ਲਿੰਕ ਬੇਨਕਾਬ (ਵੀਡੀਓ)
NEXT STORY