ਜਲੰਧਰ (ਸ਼ੋਰੀ)— ਥਾਣਾ ਨੰਬਰ-2 ਦੇ ਅਧੀਨ ਆਉਂਦੇ ਗਾਂਧੀ ਕੈਂਪ 'ਚ ਬੀਤੀ ਰਾਤ ਉਸ ਸਮੇਂ ਹਲਚਲ ਮਚ ਗਈ ਜਦੋਂ ਹਥਿਆਰਬੰਦ ਨੌਜਵਾਨਾਂ ਨੇ ਮਿਲ ਕੇ ਇਕ ਨੌਜਵਾਨ 'ਤੇ ਹਮਲਾ ਕਰ ਦਿੱਤਾ। ਨੌਜਵਾਨ ਨੂੰ ਬਚਾਉਣ ਆਈ ਉਸ ਦੀ ਮਾਂ ਅਤੇ ਪਿਤਾ ਤੋਂ ਇਲਾਵਾ ਇਕ ਹੋਰ ਨੌਜਵਾਨ 'ਤੇ ਵੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ।
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸਾਗਰ ਪੁੱਤਰ ਗੁਰਬਖਸ਼ ਵਾਸੀ ਗਾਂਧੀ ਕੈਂਪ ਨੇ ਦੱਸਿਆ ਕਿ ਉਹ ਬੀ. ਐੱਸ. ਐੱਫ. ਚੌਕ ਕੋਲ ਇਕ ਕੈਫੇ 'ਚ ਕੁਝ ਮਹੀਨੇ ਪਹਿਲਾਂ ਕੰਮ ਕਰਦਾ ਸੀ ਅਤੇ ਇਸ ਕੈਫੇ 'ਚ ਕੰਮ ਕਰਨ ਵਾਲੇ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ ਸੀ ਅਤੇ ਉਹ ਰੰਜਿਸ਼ ਰੱਖਣ ਲੱਗਾ, ਜਿਸ ਤਹਿਤ ਉਕਤ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਸ 'ਤੇ ਅਤੇ ਉਸ ਦੇ ਪਿਤਾ, ਮਾਤਾ ਮਨਜੀਤ ਕੌਰ ਅਤੇ ਦੋਸਤ ਦੀਪਕ 'ਤੇ ਹਮਲਾ ਕਰ ਦਿੱਤਾ।
ਉਥੇ ਹੀ ਥਾਣਾ ਨੰ. 2 ਦੀ ਪੁਲਸ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਐੱਸ. ਐੱਚ. ਓ. ਕਵਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਲਾਕੇ 'ਚ ਬਦਮਾਸ਼ੀ ਨਹੀਂ ਹੋਣ ਦੇਣਗੇ।
ਸਿਰਸਾ ਦਾ ਕੌਮ ਦੀਆਂ ਜਾਇਦਾਦਾਂ 'ਤੇ ਕਬਜ਼ੇ ਦਾ ਮੈਚ ਫਿਕਸ : ਜੀ. ਕੇ.
NEXT STORY