ਜਲੰਧਰ (ਖੁਰਾਣਾ) : ਲੋਕਲ ਬਾਡੀਜ਼ ਵਿਭਾਗ ਵੱਲੋਂ ਨਕਸ਼ੇ ਅਤੇ ਐੱਨ. ਓ. ਸੀ. ਪਾਸ ਕਰਨ ਲਈ ਸ਼ੁਰੂ ਕੀਤਾ ਗਿਆ ਨਵਾਂ ਐੱਮ-ਸੇਵਾ ਪੋਰਟਲ ਅਜੇ ਤੱਕ ਕਾਮਯਾਬ ਨਹੀਂ ਹੋ ਸਕਿਆ ਹੈ। ਪੋਰਟਲ ਵਿਚ ਲਗਾਤਾਰ ਆ ਰਹੀਆਂ ਸਮੱਸਿਆਵਾਂ ਕਾਰਨ ਨਗਰ ਨਿਗਮਾਂ ਵਿਚ ਨਕਸ਼ੇ ਅਤੇ ਐੱਨ. ਓ. ਸੀ. ਪਾਸ ਕਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਵੱਡੀ ਗਿਣਤੀ ਵਿਚ ਫਾਈਲਾਂ ਪੈਂਡਿੰਗ ਪਈਆਂ ਹਨ ਅਤੇ ਆਰਕੀਟੈਕਟਾਂ, ਇੰਜੀਨੀਅਰਾਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੁਰਾਣੇ ਈ-ਨਕਸ਼ਾ ਪੋਰਟਲ ਨੂੰ ਦੁਬਾਰਾ ਸ਼ੁਰੂ ਕਰਨ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ। ਇਸ ਸਮੱਸਿਆ ਨੂੰ ਲੈ ਕੇ ਅੱਜ ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੀ ਬੈਠਕ ਪ੍ਰਧਾਨ ਇੰਜੀਨੀਅਰ ਸੁਨੀਲ ਕਤਿਆਲ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਪੁਰਾਣੇ ਈ-ਨਕਸ਼ਾ ਪੋਰਟਲ ’ਤੇ ਨਵੀਆਂ ਫਾਈਲਾਂ ਅਪਲੋਡ ਨਹੀਂ ਹੋ ਰਹੀਆਂ ਸਨ। ਇਸ ਤੋਂ ਬਾਅਦ ਸਰਕਾਰ ਨੇ ਐੱਮ-ਸੇਵਾ ਪੋਰਟਲ ਸ਼ੁਰੂ ਕੀਤਾ, ਪਰ ਇਸ ’ਤੇ ਵੀ ਕੰਮ ਪੂਰੀ ਤਰ੍ਹਾਂ ਸੁਚਾਰੂ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਵਿਆਹ ਤੋਂ 16 ਦਿਨ ਬਾਅਦ ਹੀ ਮੁੰਡੇ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ
ਐਸੋਸੀਏਸ਼ਨ ਅਨੁਸਾਰ, ਨਵੇਂ ਪੋਰਟਲ ’ਤੇ ਫਾਈਲਾਂ ਅਪਲੋਡ ਹੋ ਕੇ ਬਿਲਡਿੰਗ ਇੰਸਪੈਕਟਰ ਤੱਕ ਤਾਂ ਪਹੁੰਚ ਜਾਂਦੀਆਂ ਹਨ, ਪਰ ਬਿਲਡਿੰਗ ਬ੍ਰਾਂਚ ਦੇ ਸਰਕਾਰੀ ਅਧਿਕਾਰੀਆਂ ਦੀ ਆਈ. ਡੀ. ਨਾ ਬਣਨ ਕਾਰਨ ਫਾਈਲਾਂ ਨੂੰ ਅੱਗੇ ਵਧਾਉਣ ਅਤੇ ਮਨਜ਼ੂਰੀ ਦੇਣ ਦਾ ਕੰਮ ਰੁਕਿਆ ਹੋਇਆ ਹੈ। ਇਸ ਕਾਰਨ ਨਵੀਆਂ ਫਾਈਲਾਂ ਪਾਸ ਨਹੀਂ ਹੋ ਰਹੀਆਂ ਹਨ ਅਤੇ ਪਹਿਲਾਂ ਤੋਂ ਜਮ੍ਹਾਂ ਫਾਈਲਾਂ ਦੀ ਪੈਂਡੈਂਸੀ ਲਗਾਤਾਰ ਵਧ ਰਹੀ ਹੈ।
ਸਰਕਾਰ ਦੇ ਰੈਵੇਨਿਊ ’ਤੇ ਵੀ ਪੈ ਰਿਹਾ ਅਸਰ
ਨਕਸ਼ੇ ਅਤੇ ਐੱਨ. ਓ. ਸੀ. ਪਾਸ ਕਰਨ ਦਾ ਕੰਮ ਪ੍ਰਭਾਵਿਤ ਹੋਣ ਨਾਲ ਸਰਕਾਰ ਅਤੇ ਨਗਰ ਨਿਗਮਾਂ ਦੇ ਰੈਵੇਨਿਊ ’ਤੇ ਵੀ ਅਸਰ ਪੈ ਰਿਹਾ ਹੈ। ਨਵੀਂ ਉਸਾਰੀ ਲਈ ਨਕਸ਼ੇ ਪਾਸ ਨਾ ਹੋਣ ਅਤੇ ਐੱਨ. ਓ. ਸੀ. ਨਾ ਮਿਲਣ ਕਾਰਨ ਆਮ ਲੋਕਾਂ ਦੇ ਘਰ ਬਣਾਉਣ ਦੇ ਸੁਪਨੇ ਵੀ ਪ੍ਰਭਾਵਿਤ ਹੋ ਰਹੇ ਹਨ। ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਨਕਸ਼ਾ ਪਾਸ ਕਰਵਾਉਣਾ ਅਤੇ ਜ਼ਰੂਰੀ ਐੱਨ. ਓ. ਸੀ. ਲੈਣਾ ਉਸਾਰੀ ਪ੍ਰਕਿਰਿਆ ਦਾ ਅਹਿਮ ਹਿੱਸਾ ਹੈ। ਇਸ ਤੋਂ ਬਿਨਾਂ ਲੋਕਾਂ ਨੂੰ ਬੈਂਕ ਤੋਂ ਉਸਾਰੀ ਲਈ ਕਰਜ਼ਾ ਲੈਣ ਵਿਚ ਵੀ ਪ੍ਰੇਸ਼ਾਨੀ ਆਉਂਦੀ ਹੈ। ਐਸੋਸੀਏਸ਼ਨ ਨੇ ਕਿਹਾ ਕਿ ਪੋਰਟਲ ਦੀਆਂ ਤਕਨੀਕੀ ਖ਼ਾਮੀਆਂ ਦਾ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਸਰਕਾਰੀ ਕੰਮਕਾਜ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ : ਮਾਰਕੋ ਰੂਬੀਓ ਪਹੁੰਚੇ ਜਾਮਨਗਰ, ਮੁਕੇਸ਼ ਅੰਬਾਨੀ ਨਾਲ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਦਾ ਕੀਤਾ ਦੌਰਾ
ਪੁਰਾਣਾ ਪੋਰਟਲ ਦੁਬਾਰਾ ਸ਼ੁਰੂ ਕਰਨ ’ਤੇ ਹੋ ਸਕਦੈ ਫ਼ੈਸਲਾ
ਐੱਮ-ਸੇਵਾ ਪੋਰਟਲ ’ਤੇ ਆ ਰਹੀਆਂ ਲਗਾਤਾਰ ਦਿੱਕਤਾਂ ਕਾਰਨ ਹੁਣ ਪੁਰਾਣੇ ਈ-ਨਕਸ਼ਾ ਪੋਰਟਲ ਨੂੰ ਦੁਬਾਰਾ ਲਾਗੂ ਕਰਨ ਦੇ ਬਦਲ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਸੰਬੰਧ ਵਿਚ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਐੱਮ-ਸੇਵਾ ਪੋਰਟਲ ਨੂੰ ਪੂਰੀ ਤਰ੍ਹਾਂ ਸੁਚਾਰੂ ਨਹੀਂ ਕੀਤਾ ਜਾ ਸਕਦਾ ਤਾਂ ਪੁਰਾਣੇ ਈ-ਨਕਸ਼ਾ ਪੋਰਟਲ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ, ਤਾਂ ਜੋ ਨਕਸ਼ੇ ਅਤੇ ਐੱਨ. ਓ. ਸੀ. ਪਾਸ ਕਰਨ ਦਾ ਕੰਮ ਫਿਰ ਤੋਂ ਆਮ ਵਾਂਗ ਹੋ ਸਕੇ। ਬੈਠਕ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜੀਨੀਅਰ ਰਾਜਵਿੰਦਰ ਸਿੰਘ ਰਾਜਾ, ਇੰਜੀਨੀਅਰ ਰਣਜੀਤ ਸਿੰਘ ਬੇਦੀ, ਇੰਜੀਨੀਅਰ ਮਨਹਰ, ਇੰਜੀਨੀਅਰ ਤਰਨਜੀਤ ਸਿੰਘ, ਇੰਜੀਨੀਅਰ ਰਜਨੀਸ਼ ਅਤੇ ਇੰਜੀਨੀਅਰ ਜਸਪਾਲ ਸਮੇਤ ਹੋਰ ਮੈਂਬਰ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਰੀਦਕੋਟ ’ਚ ਵੱਡੀ ਵਾਰਦਾਤ: ਫਲਿੱਪਕਾਰਟ ਮੁਲਾਜ਼ਮ ਤੋਂ ਤੇਜ਼ਧਾਰ ਹਥਿਆਰ ਦਿਖਾ ਲੁੱਟੇ 4.30 ਲੱਖ, ਫੈਲੀ ਸਨਸਨੀ
NEXT STORY