ਜਲੰਧਰ (ਸੋਨੂੰ)- ਜਲੰਧਰ ਦੇ ਨਗਰ ਨਿਗਮ ਦਫ਼ਤਰ ਵਿੱਚ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ। ਲਿਫ਼ਟ ਵਿਚ ਹੈਂਡੀਕੈਪ ਮਹਿਲਾ ਅਤੇ ਨਗਰ ਨਿਗਮ ਦਾ ਕਰਮਚਾਰੀ, ਜੋ ਹਾਰਟ ਅਟੈਕ ਦਾ ਮਰੀਜ਼ ਹੈ, ਉਹ ਕਿਸ ਕੰਮ ਨੂੰ ਲੈ ਕੇ ਲਿਫ਼ਟ ਵਿਚ ਜਾ ਰਹੇ ਸਨ, ਜਿੱਥੇ ਉਹ ਫਸ ਗਏ। ਉਹ 15 ਤੋਂ 20 ਮਿੰਟਾਂ ਲਈ ਲਿਫ਼ਟ ਵਿੱਚ ਫਸੇ ਰਹੇ। ਇਸ ਘਟਨਾ ਨਾਲ ਕਰਮਚਾਰੀਆਂ ਵਿੱਚ ਗੁੱਸਾ ਫੈਲ ਗਿਆ। ਗੁੱਸੇ ਵਿੱਚ ਆ ਕੇ ਕਰਮਚਾਰੀਆਂ ਨੇ ਐਕਸਈਐਨ ਅਤੇ ਦੋ ਅਧਿਕਾਰੀਆਂ ਦੇ ਕਮਰਿਆਂ ਨੂੰ ਤਾਲਾ ਲਗਾ ਦਿੱਤਾ। ਉਨ੍ਹਾਂ ਦਾ ਦਾਅਵਾ ਹੈ ਕਿ ਲਿਫ਼ਟਾਂ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਬੰਦ ਹਨ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ LPU ਦੇ 2 ਵਿਦਿਆਰਥੀਆਂ ਨਾਲ ਵੱਡਾ ਹਾਦਸਾ! ਇਕ ਦੀ ਮੌਤ

ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਐਕਸਈਐਨ ਸੁਖਵਿੰਦਰ ਨੂੰ ਉਸ ਦੇ ਦਫ਼ਤਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲਿਫ਼ਟ ਦੇ ਕੰਮ ਨਾ ਕਰਨ ਕਾਰਨ ਉਸ ਦੇ ਕਮਰੇ ਨੂੰ ਤਾਲਾ ਜੜਿਆ ਜਾ ਰਿਹਾ ਹੈ। ਜਦਕਿ ਇਸ ਦੇ ਪਹਿਲਾਂ ਐੱਸ. ਸੀ. ਧਵਨ ਦੇ ਕਮਰੇ ਨੂੰ ਤਾੜਾ ਜੜ ਦਿੱਤਾ ਗਿਆ ਸੀ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਲਿਫ਼ਟ ਲਈ ਅਪੀਲ ਕੀਤੀ ਹੈ ਪਰ ਉਨ੍ਹਾਂ ਦੀ ਫ਼ਰਿਆਦ ਨਹੀਂ ਸੁਣੀ ਗਈ। ਹਰ ਰੋਜ਼, ਕਰਮਚਾਰੀ ਜਾਂ ਲੋਕ ਲਿਫ਼ਟ ਵਿੱਚ ਫਸ ਜਾਂਦੇ ਹਨ। ਇਸੇ ਤਰ੍ਹਾਂ ਅੱਜ ਇਕ ਕਰਮਚਾਰੀ ਅਤੇ ਇਕ ਹੈਂਡੀਕੈਪ ਔਰਤ ਫਸ ਗਏ ਸਨ।


ਇਹ ਵੀ ਪੜ੍ਹੋ: ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ! ਮੰਤਰੀ ਹਰਪਾਲ ਚੀਮਾ ਨੇ ਆਖੀ ਵੱਡੀ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰੀਡਮ ਫਾਈਟਰ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਚੌਲਾਂਗ ਟੋਲ ਪਲਾਜ਼ਾ ’ਤੇ ਦਿੱਤਾ ਧਰਨਾ
NEXT STORY