ਕਿਸ਼ਨਗੜ੍ਹ,(ਮਾਹੀ)— ਜਲੰਧਰ-ਪਠਾਨਕੋਟ ਹਾਈਵੇ 'ਤੇ ਸਥਿਤ ਬਿਆਸ ਪਿੰਡ ਨੇੜੇ ਤੇਜ਼ ਰਫਤਾਰ ਨਿਜੀ ਕੰਪਨੀ ਦੀ ਬੱਸ ਅਤੇ ਟਰੱਕ ਦੀ ਟੱਕਰ ਦੌਰਾਨ 7 ਸਵਾਰੀਆਂ ਜ਼ਖਮੀਆਂ ਹੋ ਗਈਆਂ, ਜਿਨ੍ਹਾਂ 'ਚ 3 ਸਵਾਰੀਆਂ ਅਤੇ ਬੱਸ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਕਾਲਾ ਬਕਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਬੱਸ ਨੂੰ ਬਲਵਿੰਦਰ ਸਿੰਘ ਨਿਵਾਸੀ ਪਿੰਡ ਧਨੋਆ-ਮੁਕੇਰਿਆਂ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਦੋਂ ਬੱਸ ਬਿਆਸ ਪਿੰਡ ਅੱਡੇ ਦੇ ਕੁੱਝ ਦੂਰੀ 'ਤੇ ਸੀ ਤਾਂ ਬੱਸ ਚਾਲਕ ਆਪਣਾ ਸੰਤੁਲਨ ਖੋਹ ਬੈਠਾ ਅਤੇ ਅੱਗੇ ਜਾ ਰਹੇ ਟਰੱਕ 'ਚ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਟਰੱਕ ਅਤੇ ਬੱਸ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਘਟਨਾ ਦੀ ਸੂਚਨਾ ਪੁਲਸ ਚੌਕੀ ਅਲਾਵਲਪੁਰ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਏ. ਐੱਸ. ਆਈ. ਹਰਪ੍ਰੀਤ ਸਿੰਘ ਅਤੇ ਪੁਲਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮੌਕੇ 'ਤੇ ਜ਼ਖਮੀਆਂ ਨੂੰ ਐਂਬੂਲੈਂਸ 'ਚ ਹਸਪਤਾਲ ਭੇਜਿਆ ਗਿਆ। ਇਸ ਹਾਦਸੇ 'ਚ ਜ਼ਖਮੀ ਬਲਵਿੰਦਰ ਸਿੰਘ, ਕੋਟਲੀ ਖਾਸ, ਲਖਵਿੰਦਰ ਸਿੰਘ ਬੁੱਢਾ ਪਿੰਡ ਮੁਕੇਰੀਆ ਅਤੇ ਸੁੱਖੀ ਪਤਨੀ ਲੀਲੂ ਵਾਸੀ ਹਰਚੋਵਾਲ ਦੇ ਸ਼ਾਮਲ ਹਨ। ਪੁਲਸ ਚੌਂਕੀ ਅਲਾਵਲਪੁਰ, ਪੁਲਸ ਚੌਕੀ ਕਿਸ਼ਨਗੜ੍ਹ ਅਤੇ ਹਾਈਵੇ ਪੈਟਰੋਲਿੰਗ ਪੁਲਸ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਸੜਕ 'ਚ ਫਸੇ ਦੋਵਾਂ ਵਾਹਨਾਂ ਨੂੰ ਹਟਾਇਆ ਗਿਆ, ਜਿਸ ਤੋਂ ਬਾਅਦ ਆਵਾਜਾਈ ਸ਼ੁਰੂ ਕੀਤੀ ਗਈ।
ਫਗਵਾੜਾ ਹਾਈਵੇ 'ਤੇ ਸੜਕ ਹਾਦਸੇ ਦੌਰਾਨ ਡਾਕਟਰ ਦੀ ਮੌਤ
NEXT STORY