ਜਲੰਧਰ (ਸੁਧੀਰ)–‘ਪੰਜਾਬ ਕੇਸਰੀ’ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਬਰਸੀ ’ਤੇ ਜਲੰਧਰ ਦੀ ਪੁਲਸ ਲਾਈਨ ਵਿਚ ਲਗਾਏ ਗਏ ਬਲੱਡ ਡੋਨੇਸ਼ਨ ਕੈਂਪ ਦੌਰਾਨ ਕਮਿਸ਼ਨਰੇਟ ਪੁਲਸ ਅਤੇ ਦਿਹਾਤੀ ਪੁਲਸ ਦੇ 70 ਜਵਾਨਾਂ ਨੇ ਖ਼ੂਨਦਾਨ ਕਰਕੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੱਤੀ।
ਇਸ ਦੌਰਾਨ ‘ਪੰਜਾਬ ਕੇਸਰੀ ਗਰੁੱਪ’ਦੇ ਡਾਇਰੈਕਟਰ ਅਭਿਜੈ ਚੋਪੜਾ, ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐੱਸ. ਐੱਸ. ਪੀ. ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਖੂਨਦਾਨ ਕਰਨ ਵਾਲੇ ਜਵਾਨਾਂ ਨੂੰ ਪ੍ਰਸ਼ੰਸਾ-ਪੱਤਰ ਤੇ ਮੈਡਲ ਦਿੱਤੇ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਲਾਲਾ ਜੀ ਦੀ ਬਰਸੀ ’ਤੇ ਲਗਾਏ ਗਏ ਇਸ ਕੈਂਪ ਦੌਰਾਨ ਜਵਾਨਾਂ ਵਿਚ ਕਾਫ਼ੀ ਉਤਸ਼ਾਹ ਵੇਖਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਦੇ ਜਵਾਨਾਂ ਲਈ ਇਹ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੇ ਲਾਲਾ ਜੀ ਦੀ ਯਾਦ ਵਿਚ ਲਗਾਏ ਗਏ ਕੈਂਪ ਵਿਚ ਸ਼ਰਧਾਂਜਲੀ ਦੇ ਰੂਪ ਵਿਚ ਆਪਣਾ ਖੂਨਦਾਨ ਕੀਤਾ।
ਇਹ ਵੀ ਪੜ੍ਹੋ- ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਹਿਮ ਕਦਮ
ਇਸ ਦੌਰਾਨ ਐੱਸ. ਐੱਸ. ਪੀ. ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ‘ਪੰਜਾਬ ਕੇਸਰੀ’ਵੱਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ਵੱਲੋਂ ਖੂਨਦਾਨ ਕੈਂਪ ਤੋਂ ਇਲਾਵਾ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਅੱਤਵਾਦ ਪੀੜਤਾਂ ਦੀ ਸਹਾਇਤਾ ਲਈ ਲੰਮੇ ਸਮੇਂ ਤੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਏ. ਡੀ. ਸੀ. ਪੀ. ਹੈੱਡਕੁਆਰਟਰ ਸ. ਸੁਖਵਿੰਦਰ ਸਿੰਘ, ਏ. ਸੀ. ਪੀ. ਹੈੱਡਕੁਆਰਟਰ ਸ. ਮਨਮੋਹਨ ਸਿੰਘ, ਡੀ. ਐੱਸ. ਪੀ. ਹੈੱਡਕੁਆਰਟਰ (ਦਿਹਾਤੀ) ਰਾਜੇਸ਼ ਕੁਮਾਰ ਅਤੇ ਹੋਰ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ। ਇਸ ਮੈਡੀਕਲ ਕੈਂਪ ਵਿਚ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਹਸਪਤਾਲ ਦੇ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ- ਭੈਣ ਨੂੰ ਮਿਲਣ ਜਾ ਰਿਹਾ ਭਰਾ ਕਾਰ ਸਣੇ ਨਦੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਮਿਲੀ ਦਰਦਨਾਕ ਮੌਤ
ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ’ਤੇ ਲਗਾਏ ਗਏ ਇਸ ਬਲੱਡ ਡੋਨੇਸ਼ਨ ਕੈਂਪ ਦੌਰਾਨ ਜਿਸ ਤਰ੍ਹਾਂ ਨਾਲ ਪੰਜਾਬ ਪੁਲਸ ਦੇ ਜਵਾਨਾਂ ਨੇ ਉਤਸ਼ਾਹ ਵਿਖਾਇਆ ਹੈ, ਉਸ ਲਈ ਕਮਿਸ਼ਨਰੇਟ ਪੁਲਸ ਅਤੇ ਦਿਹਾਤੀ ਪੁਲਸ ਦੇ ਜਵਾਨਾਂ ਦੇ ਧੰਨਵਾਦੀ ਹਾਂ। ਸਾਡਾ ਇਹ ਯਤਨ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ ਆਪਣਾ ਬਲੀਦਾਨ ਦੇਣ ਵਾਲੇ ਲਾਲਾ ਜੀ ਨੂੰ ਇਸੇ ਤਰ੍ਹਾਂ ਸਮਾਜ-ਸੇਵਾ ਦੇ ਕੰਮਾਂ ਰਾਹੀਂ ਸ਼ਰਧਾਂਜਲੀ ਦਿੰਦੇ ਰਹੀਏ। ਇਸ ਕੈਂਪ ਦੌਰਾਨ ਖੂਨਦਾਨੀਆਂ ਨੇ ਜਿਸ ਤਰ੍ਹਾਂ ਉਤਸ਼ਾਹ ਦਿਖਾਇਆ ਹੈ, ਉਹ ਆਪਣੇ-ਆਪ ਵਿਚ ਸ਼ਲਾਘਾਯੋਗ ਹੈ ਅਤੇ ਅਸੀਂ ਆਉਣ ਵਾਲੇ ਸਾਲਾਂ ਵਿਚ ਵੀ ਇਸੇ ਸਿਲਸਿਲੇ ਨੂੰ ਅੱਗੇ ਵਧਾਉਣ ਦੀ ਭਰਪੂਰ ਕੋਸ਼ਿਸ਼ ਕਰਾਂਗੇ।
-ਸਵਪਨ ਸ਼ਰਮਾ, ਪੁਲਸ ਕਮਿਸ਼ਨਰ (ਜਲੰਧਰ)
-ਹਰਕਮਲਪ੍ਰੀਤ ਸਿੰਘ ਖੱਖ, ਐੱਸ. ਐੱਸ. ਪੀ. (ਜਲੰਧਰ ਦਿਹਾਤੀ)
ਇਹ ਵੀ ਪੜ੍ਹੋ- ਪੰਜਾਬ 'ਚ ਛਿੰਞ ਮੇਲੇ ਦੌਰਾਨ ਵੱਡਾ ਹਾਦਸਾ, ਉੱਡੇ ਵਾਹਨ ਦੇ ਪਰੱਖਚੇ, ਇਕ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
1 ਕਿਲੋ ਗਾਂਜਾ ਤੇ 48 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 3 ਸਮੱਗਲਰ ਗ੍ਰਿਫ਼ਤਾਰ
NEXT STORY