ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)- ਕਸਬਾ ਮਜਾਰੀ ਵਿਖੇ ਵਰਮਾ ਜਿਊਲਰਜ਼ 'ਤੇ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਸੋਨਾ ਚਾਂਦੀ ਚੋਰੀ ਕਰ ਲਿਆ ਗਿਆ। ਦੁਕਾਨ ਦੇ ਮਾਲਕ ਪ੍ਰਿੰਸ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰ ਦੇ ਸਮੇਂ ਉਨ੍ਹਾਂ ਦੇ ਗੁਆਂਢੀ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਜਦੋਂ ਉਨ੍ਹਾਂ ਨੇ ਆ ਕੇ ਵੇਖਿਆ ਤਾਂ ਚੋਰਾਂ ਨੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਪਿਆ ਸੋਨਾ ਅਤੇ ਚਾਂਦੀ ਚੋਰੀ ਕੀਤਾ ਹੋਇਆ ਸੀ।
ਪ੍ਰਿੰਸ ਵਰਮਾ ਨੇ ਦੱਸਿਆ ਕਿ ਅੰਦਰ ਪਿਆ ਸੇਫ਼ ਚੋਰਾਂ ਨੇ ਪੁੱਟ ਕੇ ਅੰਦਰ ਪਈ ਕੁਰਸੀ' ਤੇ ਰੱਖ ਕੇ ਬਾਹਰ ਲਿਆਉਂਦਾ, ਜਿਸ ਉਪਰੰਤ ਦੁਕਾਨ ਦੇ ਬਾਹਰ ਰਿਪੇਅਰ ਹੋਣ ਲਈ ਖੜੇ ਮੋਟਰ ਸਾਈਕਲ 'ਤੇ ਲੱਦ ਕੇ ਲੈ ਗਏ। ਚੋਰਾਂ ਨੇ ਦੁਕਾਨ ਤੋਂ ਲਗਭਗ 200 ਮੀਟਰ ਦੀ ਦੂਰੀ 'ਤੇ ਗੜ੍ਹਸ਼ੰਕਰ ਰੋਡ 'ਤੇ ਸੜਕ ਦੇ ਕਿਨਾਰੇ ਤੋੜ ਕੇ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨਾਂ ਨੇ ਸੇਫ ਨੂੰ ਬਿਲਕੁਲ ਸੜਕ ਦੇ ਕੰਢੇ ਹੀ ਤੋੜਿਆ ਜਿਸ ਮੋਟਰਸਾਈਕਲ ਤੇ ਸੇਫ ਨੂੰ ਲੱਦ ਕੇ ਲਿਜਾਇਆ ਗਿਆ ਸੀ ਉਹ ਮੋਟਰਸਾਈਕਲ ਵੀ ਖੇਤ ਵਿੱਚ ਖੜ੍ਹਾ ਮਿਲਿਆ।
ਇਹ ਵੀ ਪੜ੍ਹੋ: ਰੂਸ-ਯੂਕਰੇਨ ਜੰਗ 'ਚ ਜਾਨ ਗੁਆਉਣ ਵਾਲੇ ਜਲੰਧਰ ਦੇ ਮੁੰਡੇ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ
ਚੋਰ ਦੁਕਾਨ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਨਾਲ ਹੀ ਪੁੱਟ ਕੇ ਲੈ ਗਏ। ਦੁਕਾਨ ਮਾਲਕ ਪ੍ਰਿੰਸ ਵਰਮਾ ਨੇ ਦੱਸਿਆ ਕਿ ਚੋਰ ਸੋਨੇ ਅਤੇ ਚਾਂਦੀ ਲੱਖਾਂ ਦੇ ਗਹਿਣੇ ਲੈ ਗਏ, ਜਿਸ ਵਿੱਚ ਗਾਹਕਾਂ ਦੇ ਸੋਨੇ ਅਤੇ ਚਾਂਦੀ ਗਹਿਣੇ ਵੀ ਮੌਜੂਦ ਸੀ, ਜਿਸ ਦੀ ਕੀਮਤ ਲਗਭਗ ਲੱਖਾਂ ਰੁਪਏ ਬਣਦੀ ਹੈ। ਆਲੇ-ਦੁਆਲੇ ਦੁਕਾਨਾਂ 'ਤੇ ਲੱਗੇ ਕੈਮਰਿਆਂ ਤੋਂ ਇਹ ਗੱਲ ਸਾਹਮਣੇ ਆਈ ਕਿ ਚੋਰਾਂ ਨੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੀ ਗਿਣਤੀ 14 ਦੇ ਕਰੀਬ ਸੀ।
ਮੌਕੇ 'ਤੇ ਥਾਣਾ ਸਦਰ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਬਿਕਰਮਜੀਤ ਸਿੰਘ, ਡੀਐਸਪੀ ਹੇਮੰਤ ਮਲਹੋਤਰਾ ਬਲਾਚੌਰ , ਐੱਸ. ਪੀ. (ਡੀ) ਸਰਬਜੀਤ ਸਿੰਘ ਬਾਹੀਆ ਨਵਾਂਸ਼ਹਿਰ ਵੀ ਪਹੁੰਚੇ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਰ ਜਲਦ ਹੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ ਏ. ਐੱਸ. ਆਈ. ਧਰਮ ਚੰਦ ਪੁਲਸ ਸਟੇਸ਼ਨ ਬਲਾਚੌਰ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਚੋਰ ਪੁਲਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਜਾਏ ਗਏ ਨਗਰ ਕੀਰਤਨ
NEXT STORY