ਜਲੰਧਰ/ਗੋਰਾਇਆ (ਸੋਨੂੰ)- ਰੂਸ-ਯੂਕਰੇਨ ਜੰਗ ਵਿੱਚ ਆਪਣੀ ਜਾਨ ਗੁਆਉਣ ਵਾਲੇ ਜਲੰਧਰ ਦੇ ਗੋਰਾਇਆ ਦੇ ਨੌਜਵਾਨ ਮਨਦੀਪ ਕੁਮਾਰ (30) ਦੀ ਮ੍ਰਿਤਕ ਦੇਹ ਐਤਵਾਰ ਦੇਰ ਰਾਤ ਉਸ ਦੇ ਜੱਦੀ ਘਰ ਲਿਆਂਦੀ ਗਈ। ਮਨਦੀਪ ਦੀ ਪਛਾਣ ਡੀ. ਐੱਨ. ਏ. ਟੈਸਟ ਰਾਹੀਂ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਰੂਸ ਤੋਂ ਦਿੱਲੀ ਲਿਆਂਦੀ ਗਈ ਅਤੇ ਫਿਰ ਉੱਥੋਂ ਪਰਿਵਾਰ ਉਸ ਨੂੰ ਗੋਰਾਇਆ ਲੈ ਕੇ ਆਇਆ। ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਬਦਲਾਅ

ਰੋਜ਼ਗਾਰ ਦੀ ਭਾਲ ਵਿੱਚ ਗਿਆ ਸੀ ਵਿਦੇਸ਼, ਏਜੰਟਾਂ ਨੇ ਫਸਾਇਆ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਤਿੰਨ ਸਾਲ ਪਹਿਲਾਂ ਬਿਹਤਰ ਭਵਿੱਖ ਅਤੇ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਿਆ ਸੀ। ਉਹ ਸਤੰਬਰ 2023 ਵਿੱਚ ਅਰਮੀਨੀਆ ਗਿਆ ਸੀ, ਜਿੱਥੇ ਉਸ ਨੇ ਤਿੰਨ ਮਹੀਨੇ ਮਜ਼ਦੂਰੀ ਕੀਤੀ ਅਤੇ ਫਿਰ ਦਸੰਬਰ 2023 ਵਿੱਚ ਰੂਸ ਪਹੁੰਚਿਆ। ਉੱਥੇ ਟਰੈਵਲ ਏਜੰਟਾਂ ਨੇ ਉਸ ਨੂੰ ਨੌਕਰੀ ਦਾ ਝਾਂਸਾ ਦੇ ਕੇ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਮਨਦੀਪ ਦਿਵਿਆਂਗ (ਹੈਂਡੀਕੈਪਡ) ਸੀ ਅਤੇ ਉਸ ਦੀ ਲੱਤ ਵਿੱਚ ਸਮੱਸਿਆ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਜੰਗ ਵਿੱਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਸਕੂਲਾਂ 'ਚ ਵੱਧ ਗਈਆਂ ਛੁੱਟੀਆਂ! ਹੁਣ ਇੰਨੀ ਤਾਰੀਖ਼ ਤੱਕ ਨਹੀਂ ਖੁੱਲ੍ਹਣਗੇ ਸਕੂਲ, ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ
ਭਰਾ ਨੇ ਰੂਸ ਜਾ ਕੇ ਲੱਭੀ ਮ੍ਰਿਤਕ ਦੇਹ
ਮਨਦੀਪ ਦਾ ਪਰਿਵਾਰ ਨਾਲ ਸੰਪਰਕ 1 ਮਾਰਚ 2024 ਤੋਂ ਟੁੱਟ ਗਿਆ ਸੀ। ਉਸ ਦੇ ਛੋਟੇ ਭਰਾ ਜਗਦੀਪ ਨੇ ਦੱਸਿਆ ਕਿ ਉਸ ਨੇ ਭਾਰਤੀ ਦੂਤਾਵਾਸ ਅਤੇ ਸਰਕਾਰਾਂ ਤੋਂ ਮਦਦ ਮੰਗੀ ਪਰ ਕੋਈ ਖ਼ਾਸ ਸਹਿਯੋਗ ਨਹੀਂ ਮਿਲਿਆ। ਇਸ ਤੋਂ ਬਾਅਦ ਜਗਦੀਪ ਦੋ ਵਾਰ ਖ਼ੁਦ ਰੂਸ ਗਿਆ। ਅਕਤੂਬਰ 2024 ਵਿੱਚ ਆਪਣੀ ਦੂਜੀ ਫੇਰੀ ਦੌਰਾਨ ਉਹ ਮਨਦੀਪ ਦੇ ਕਮਾਂਡਰ ਨੂੰ ਲੱਭਣ ਵਿੱਚ ਸਫਲ ਰਿਹਾ। ਉੱਥੇ ਜਗਦੀਪ ਦਾ ਡੀ. ਐੱਨ. ਏ. ਟੈਸਟ ਕਰਵਾ ਕੇ ਇਕ ਭਾਰਤੀ ਨੌਜਵਾਨ ਦੀ ਮ੍ਰਿਤਕ ਦੇਹ ਨਾਲ ਮਿਲਾਇਆ ਗਿਆ, ਜਿਸ ਤੋਂ ਬਾਅਦ ਮਨਦੀਪ ਦੀ ਪਛਾਣ ਹੋ ਸਕੀ।

ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਪੜ੍ਹੋ ਨਵੀਂ ਅਪਡੇਟ! 7 ਜਨਵਰੀ ਤੱਕ ਵਿਭਾਗ ਦੀ ਵੱਡੀ ਚਿਤਾਵਨੀ, ਸਾਵਧਾਨ ਰਹਿਣ ਇਹ ਜ਼ਿਲ੍ਹੇ

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਜਿਵੇਂ ਹੀ ਤਾਬੂਤ ਵਿਚ ਬੰਦ ਹੋ ਕੇ ਮਨਦੀਪ ਦੀ ਲਾਸ਼ ਗੋਰਾਇਆ ਸਥਿਤ ਉਸ ਦੇ ਘਰ ਵਿਚ ਪਹੁੰਚੀ ਤਾਂ ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ। ਮਨਦੀਪ ਦੇ ਮਾਤਾ-ਪਿਤਾ ਦਾ ਆਪਣੇ ਜਵਾਨ ਪੁੱਤਰ ਦੀ ਮ੍ਰਿਤਕ ਵੇਖ ਕੇ ਰੋ-ਰੋ ਕੇ ਬੁਰਾ ਹਾਲ ਸੀ। ਉਥੇ ਹੀ ਮਨਦੀਪ ਦੇ ਭਰਾ ਜਗਦੀਪ ਨੇ ਕਿਹਾ ਹੈ ਕਿ ਉਹ ਹੁਣ ਇਹ ਪਤਾ ਲਗਾਉਣਗੇ ਕਿ ਇਕ ਦਿਵਿਆਂਗ ਵਿਅਕਤੀ ਨੂੰ ਰੂਸੀ ਫ਼ੌਜ ਵਿੱਚ ਕਿਵੇਂ ਭਰਤੀ ਕੀਤਾ ਗਿਆ, ਕਿਉਂਕਿ ਨਿਯਮਾਂ ਅਨੁਸਾਰ ਦਿਵਿਆਂਗ ਫ਼ੌਜ ਲਈ ਯੋਗ ਨਹੀਂ ਹੁੰਦੇ। ਪਰਿਵਾਰ ਇਸ ਮਾਮਲੇ ਨੂੰ ਲੈ ਕੇ ਰੂਸੀ ਅਦਾਲਤ ਵਿੱਚ ਕੇਸ ਦਰਜ ਕਰਨ ਅਤੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੈਮਿਸਟ ਦੀ ਦੁਕਾਨ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਬਦਲਾਅ
NEXT STORY