ਨਵਾਂਸ਼ਹਿਰ (ਤ੍ਰਿਪਾਠੀ)- ਬਾਈਕ ਸਵਾਰ 3 ਅਣਪਛਾਤੇ ਲੁਟੇਰਿਆਂ ਨੇ ਪੁਲਸ ਤੋਂ ਬੇਖ਼ੌਫ਼ ਹੋ ਕੇ ਇਕ ਰਾਤ ’ਚ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਸ੍ਰੀ ਹਰਮੰਦਿਰ ਸਾਹਿਬ ਮੱਥਾ ਟੇਕਣ ਜਾ ਰਹੇ 3 ਤਿੰਨ ਯਾਤਰੀਆਂ ਸਮੇਤ 4 ਵੱਖ-ਵੱਖ ਵਾਰਦਤਾਂ ਨੂੰ ਅੰਜਾਮ ਦੇ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟਣ ਦੇ ਮਾਮਲੇ ਸਾਹਮਣੇ ਆਏ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਸ਼ਾਲ ਅਗਰਵਾਲ ਪੁੱਤਰ ਵਿਮਲ ਅਗਰਵਾਲ ਵਾਸੀ ਜੈਪੁਰ (ਰਾਜਸਥਾਨ) ਨੇ ਕਿ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਦੋਸਤ ਪ੍ਰਲਾਦ ਸਿੰਘ ਸ਼ਿਖਾਵਤ ਉਰਫ਼ ਵਿੱਕੀ ਪੁੱਤਰ ਗੋਵਿੰਦ ਸਿੰਘ ਸ਼ੇਖਵਤ ਅਤੇ ਆਪਣੇ ਸਾਲੇ ਦੇ ਨਾਲ ਆਪਣੀ ਨਿਸ਼ਾਨ ਟ੍ਰੇਨੋਂ ਕਾਰ ਵਿਚ ਮਨਾਲੀ ਘੁੰਮਣ ਗਏ ਸਨ।
ਇਹ ਵੀ ਪੜ੍ਹੋ- ਜਲੰਧਰ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਦੇ ਆਸਾਰ ! ਵਧੀ ਹਲਚਲ
ਉੱਥੋਂ 2 ਜਨਵਰੀ ਨੂੰ ਰਾਤ 8 ਵਜੇ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ ਚੱਲੇ ਸਨ। ਉਸ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਬੰਗਾ ਰੋਡ ’ਤੇ ਕਰੀਬ 7 ਕਿਲੋਮੀਟਰ ਦੂਰ ਪੁੱਜ ਕੇ ਨੀਂਦ ਦੀ ਝਪਕੀ ਆਉਣ ’ਤੇ ਉਨ੍ਹਾਂ ਨੇ ਆਪਣੀ ਕਾਰ ਪਿੰਡ ਕਾਹਮਾ ਦੇ ਨੇੜੇ ਸਥਿਤ ਰਾਜ ਪੈਲੇਸ ਨੇੜੇ ਖੜ੍ਹੀ ਕਰਕੇ ਸੌਂ ਗਏ।
ਉਸ ਨੇ ਦੱਸਿਆ ਕਿ ਸਵੇਰੇ ਤੜਕੇ ਸਾਢੇ 3 ਵਜੇ ਅਚਾਨਕ 3 ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਉਸ ਦੇ ਗਲੇ ’ਚ ਪਈ ਸੋਨੇ ਦੀ ਚੈਨ ਅਤੇ ਬ੍ਰੈਸਲਟ ਲਾ ਲਿਆ, ਜੇਬ ਵਿਚੋਂ ਪਰਸ ਜਿਸ ਵਿਚ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਵੋਟਰ ਕਾਰਡ ਅਤੇ 2300 ਰੁਪਏ ਦੀ ਨਕਦੀ ਸੀ ਕੱਢ ਲਿਆ। ਉਸ ਦੇ ਦੋਸਤ ਪ੍ਰਹਿਲਾਦ ਸ਼ਿਖਾਵਤ ਤੋਂ ਉਸ ਦਾ ਮੋਬਾਇਲ ਅਤੇ ਜੇਬ ਵਿਚੋਂ 18 ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦੇ ਸਾਲੇ ਦਿਨੇਸ਼ ਲੋਡਾ ਤੋਂ 7 ਹਜ਼ਾਰ ਰੁਪਏ ਖੋਹ ਕੇ ਅਪਣੇ ਮੋਟਰਸਾਈਕਲ ਨੰਬਰ ਪੀ.ਬੀ.78-ਏ-9296 ਸੀ.ਡੀ. 100 ਕਾਲੇ ਰੰਗ ’ਤੇ ਸਵਾਰ ਹੋ ਕੇ ਬੰਗਾ ਸਾਈਡ ਨੂੰ ਭੱਜ ਗਏ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਕੋਲ ਇਕ ਵਿਅਕਤੀ ਆਇਆ ਜਿਸ ਨੇ ਦੱਸਿਆ ਕਿ ਉਸ ਕੋਲੋ 3 ਬਾਈਕ ਸਵਾਰ ਲੁਟੇਰਿਆਂ ਨੇ ਮੋਬਾਈਲ ਫੋਨ ਅਤੇ 3500 ਰੁਪਏ ਖੋਹ ਲਏ ਹਨ। ਇਕ ਹੋਰ ਮਾਮਲੇ ’ਚ ਥਾਣਾ ਔੜ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਚਨਣ ਰਾਮ ਪੁੱਤਰ ਗੋਬਿੰਦ ਰਾਮ ਵਾਸੀ ਮੱਲਾਬੇਦੀਆ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ 4 ਵਜੇ ਜਦੋਂ ਘਟਾਰੋਂ ਪੈਟਰੋਲ ਪੰਪ ਦੇ ਨੇੜੇ ਪੁੱਜਾ ਤਾਂ ਉਸ ਦੇ ਪਿੱਛੇ ਤੋਂ ਇਕ ਬਾਈਕ ’ਤੇ ਸਵਾਰ 3 ਨੌਜਵਾਨ ਨੇ ਉਸ ਦੇ ਚਲਦੇ ਬਾਈਕ ’ਤੇ ਲੱਤ ਮਾਰੀ, ਜਿਸ ਨਾਲ ਉਸ ਦਾ ਸੰਤੁਲਨ ਵਿਗੜ ਗਿਆ ਤੋਂ ਉਹ ਡਿੱਗ ਪਿਆ। ਉਸ ਨੂੰ ਡਿੱਗੇ ਪਏ ਨੂੰ ਦਬੋਚ ਕੇ ਉਸ ਦੀ ਜੇਬ ਵਿਚ ਪਿਆ ਪਰਸ ਜਿਸ ਵਿਚ 1 ਹਜ਼ਾਰ ਰੁਪਏ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋਆਂ ਸਨ ਕੱਢ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਦਿਨ-ਚੜ੍ਹਦਿਆਂ ਹੀ ਦੋਹਰੇ ਕਤਲ ਨਾਲ ਕੰਬਿਆ ਪੰਜਾਬ, ਦੋਸਤ ਨੇ 2 ਨੌਜਵਾਨਾਂ ਨੂੰ ਮਾਰੀਆਂ ਗੋਲ਼ੀਆਂ
ਇਕ ਹੋਰ ਮਾਮਲੇ ਵਿਚ ਥਾਣਾ ਬਲਾਚੌਰ ਦੀ ਪੁਲਸ ਨੂੰ ਸ਼ਿਕਾਇਤ ਵਿਚ ਹਰੀ ਕਿਸ਼ਨ ਭੂੰਬਲਾ ਪੁੱਤਰ ਅਮਰ ਚੰਦ ਵਾਸੀ ਬਲਾਚੌਰ ਨੇ ਦੱਸਿਆ ਕਿ ਉਹ ਬਲਾਚੌਰ ਦੇ ਭੱਦੀ ਰੋਡ ਸਥਿਤ ਇਕ ਏ. ਟੀ. ਐੱਮ. 'ਤੇ ਪੈਸੇ ਕੱਢਵਾਉਣ ਗਿਆ ਸੀ। ਉਸ ਨੇ 2 ਵਾਰ ਵਿਚ 14 ਹਜ਼ਾਰ ਰੁਪਏ ਕੱਢਵਾਏ। ਇਸ ਦੌਰਾਨ ਇਕ ਨੌਜਵਾਨ ਏੇ. ਟੀ. ਐੱਮ. ਦੇ ਅੰਦਰ ਵੜਿਆ ਅਤੇ ਉਸ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਉਸ ਤੋਂ 14 ਹਜ਼ਾਰ ਰੁਪਏ ਖੋਹ ਲਏ। ਉਸ ਨੇ ਦੱਸਿਆ ਕਿ ਉਸਨੇ ਉਕਤ ਨੌਜਵਾਨ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ 2 ਹੋਰ ਸਾਥਿਆਂ ਜਿਹਡ਼ੇ ਮੋਟਰਸਾਇਕਲ ਸਟਾਰਟ ਕਰ ਕੇ ਖਡ਼੍ਹੇ ਸਨ,ਨਾਲ ਭੱਜ ਗਏ। ਉਸ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਭੱਜ ਰਹੇ ਲੁਟੇਰਿਆਂ ਦੀ ਤਸਵੀਰਾਂ ਸੀ.ਸੀ.ਟੀ.ਵੀ.ਕੈਮਰੇ ਵਿਚ ਕੈਦ ਹੋਈਆਂ ਹਨ ਅਤੇ ਏ. ਟੀ. ਐੱਮ. ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਪੁਲਸ ਨੇ ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ ਵਿਚ
ਐੱਸ. ਪੀ. ਡਾ.ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਜੁਟੀ ਹੋਈ ਹੈ ਕਿ ਉਕਤ ਚਾਰਾ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਇਕੋ ਗਿਰੋਹ ਦੇ ਹਨ ਜਾਂ ਅਲਗ ਅਲਗ ਗਿਰੋਹ ਦੇ। ਉਨ੍ਹਾਂ ਦੱਸਿਆ ਕਿ ਕੁਝ ਸ਼ੱਕੀ ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ, ਅਗਲੇ 48 ਘੰਟੇ ਭਾਰੀ, ਮੀਂਹ ਸਣੇ ਚੱਲਣਗੀਆਂ ਤੇਜ਼ ਹਵਾਵਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਨਗਰ ਨਿਗਮ ਕਮਿਸ਼ਨਰ ਨੇ ਕੱਢੇ ਅਨੋਖੇ ਆਰਡਰ
NEXT STORY