ਹਾਜੀਪੁਰ (ਜੋਸ਼ੀ)- ਮੁਕੇਰੀਆਂ ਤੋਂ ਹਾਜੀਪੁਰ ਨੂੰ ਆਉਂਦੀ 66 ਕੇ. ਵੀ. ਹਾਈ ਵੋਲਟੇਜ ਬਿਜਲੀ ਲਾਈਨ ਦੀ ਤਾਰ ਅਚਾਨਕ ਟੁੱਟ ਜਾਣ ਕਾਰਨ ਇਕ ਹਰਾ ਅੰਬ ਦਾ ਰੁੱਖ ਅੱਗ ਦੀ ਭੇਟ ਚੜ੍ਹ ਗਿਆ। ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਵੱਡੇ ਅਧਿਕਾਰੀਆਂ 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਤੇਜ਼ ਹਨੇਰੀ ਚੱਲਣ ਕਾਰਨ ਸ਼ਿਵ ਸ਼ਕਤੀ ਪੈਲੇਸ ਨਜ਼ਦੀਕ ਗੁਜ਼ਰਦੀ 66 ਕੇ. ਵੀ. ਬਿਜਲੀ ਲਾਈਨ ਦੀ ਤਾਰ ਅਚਾਨਕ ਟੁੱਟ ਕੇ ਹੇਠਾਂ ਖੜ੍ਹੇ ਅੰਬ ਦੇ ਰੁੱਖ ’ਤੇ ਜਾ ਡਿੱਗੀ। ਤਾਰ ਡਿੱਗਦੇ ਸਾਰ ਹੀ ਰੁੱਖ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਪੈਲੇਸ ’ਚ ਕੋਈ ਸਮਾਗਮ ਜਾਂ ਵਿਆਹ ਨਹੀਂ ਸੀ, ਜਿਸ ਕਾਰਨ ਉੱਥੇ ਭੀੜ ਨਹੀਂ ਸੀ, ਨਹੀਂ ਤਾਂ ਕੋਈ ਵੱਡੀ ਦੁਖਾਂਤਕ ਘਟਨਾ ਵਾਪਰ ਸਕਦੀ ਸੀ। ਇਸ ਹਾਦਸੇ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਹਾਜੀਪੁਰ 66 ਕੇ. ਵੀ. ਸਬ-ਸਟੇਸ਼ਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਦੀ ਬਿਜਲੀ ਬਹਾਲ ਕਰਨ ਲਈ ਤਲਵਾੜਾ ਸਬ-ਸਟੇਸ਼ਨ ਤੋਂ ਸਪਲਾਈ ਲਈ ਗਈ। ਖ਼ਬਰ ਲਿਖੇ ਜਾਣ ਤੱਕ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੁਕੇਰੀਆਂ-ਹਾਜੀਪੁਰ ਲਾਈਨ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਅਜੇ 3 ਦਿਨ ਹੋਰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਦਾ Alert ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਵੱਡੇ ਅਧਿਕਾਰੀਆਂ 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
NEXT STORY