ਕਪੂਰਥਲਾ (ਭੂਸ਼ਣ)— ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਬੀਤੀ ਰਾਤ ਸੀ.ਆਰ. ਪੀ. ਐੱਫ. ਦੀ ਮਦਦ ਨਾਲ ਚਲਾਈ ਗਈ ਵਿਸ਼ੇਸ਼ ਸਰਚ ਮੁਹਿੰਮ ਦੌਰਾਨ 4 ਮੋਬਾਇਲ ਫੋਨ, 2 ਸਿਮ ਕਾਰਡ ਅਤੇ 4 ਬੈਟਰੀਆਂ ਬਰਾਮਦ ਹੋਈਆਂ ਹਨ। ਥਾਣਾ ਕੋਤਵਾਲੀ ਦੀ ਪੁਲਸ ਨੇ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਪ੍ਰਵੀਨ ਸਿੰਘ ਦੇ ਹੁਕਮਾਂ 'ਤੇ ਸੂਬੇ ਭਰ ਦੀਆਂ ਜੇਲਾਂ ਵਿਚ ਚਲਾਈ ਜਾ ਰਹੀ ਵਿਸ਼ੇਸ਼ ਸਰਚ ਮੁਹਿੰਮ ਦੇ ਤਹਿਤ ਸੁਪਰਡੈਂਟ ਜੇਲ ਬਲਜੀਤ ਸਿੰਘ ਘੁੰਮਣ ਦੀ ਨਿਗਰਾਨੀ 'ਚ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਅਤੇ ਹਰਦੇਵ ਸਿੰਘ ਠਾਕੁਰ ਨੇ ਸੀ. ਆਰ. ਪੀ. ਐੱਫ. ਦੀ ਮਦਦ ਨਾਲ ਸਾਰੀਆਂ ਬੈਰਕਾਂ 'ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਸੀ। ਜਿਸ ਦੌਰਾਨ ਬੈਰਕ ਨੰਬਰ 7 ਦੇ ਕਮਰਾ ਨੰਬਰ 7 ਦੀ ਤਲਾਸ਼ੀ ਦੌਰਾਨ ਹਵਾਲਾਤੀ ਆਕਾਸ਼ਦੀਪ ਉਰਫ ਅਕਾਸ਼ ਪੁੱਤਰ ਹਰਜਿੰਦਰ ਸਿੰਘ ਵਾਸੀ ਬਸਤੀ ਰਾਮ ਲਾਲ ਥਾਣਾ ਹਰਫਕੇ ਫਿਰੋਜ਼ਪੁਰ, ਹਵਾਲਾਤੀ ਅਰਸ਼ਪ੍ਰੀਤ ਉਰਫ ਵਡਾਪ੍ਰੀਤ ਪੁੱਤਰ ਬੇਅੰਤ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਬਸਤੀ ਬਾਵਾ ਖੇਲ ਜਲੰਧਰ ਅਤੇ ਕੈਦੀ ਮਨਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਫਿਲੌਰੀਵਾਲ ਥਾਣਾ ਸਦਰ ਜਲੰਧਰ ਤੋਂ 4 ਮੋਬਾਇਲ ਫੋਨ, 2 ਸਿਮ ਕਾਰਡ ਅਤੇ 4 ਬੈਟਰੀਆਂ ਬਰਾਮਦ ਹੋਈਆਂ। ਤਿੰਨਾਂ ਮੁਲਜ਼ਮਾਂ ਤਕ ਜੇਲ ਕੰੰਪਲੈਕਸ ਦੇ ਅੰਦਰ ਕਿਵੇਂ ਮੋਬਾਇਲ ਫੋਨ ਪੁੱਜੇ ਅਤੇ ਇਨ੍ਹਾਂ ਨੂੰ ਪਹੁੰਚਾਉਣ ਵਾਲੇ ਲੋਕ ਕੌਣ ਸਨ, ਇਸ ਸਬੰਧੀ ਜਲਦੀ ਹੀ ਮੁਲਜ਼ਮਾਂ ਨੂੰ ਪੁੱਛਗਿਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।
ਆਦਮਪੁਰ ਏਅਰਪੋਰਟ ਤੋਂ ਜੈਪੁਰ ਲਈ ਸਪਾਈਸ ਜੈੱਟ ਫਲਾਈਟ 29 ਮਾਰਚ ਨੂੰ ਉਡਾਣ ਭਰੇਗੀ
NEXT STORY