ਕਾਠਗੜ੍ਹ ( ਰਾਜੇਸ਼ ਸ਼ਰਮਾ)- ਥਾਣਾ ਕਾਠਗੜ੍ਹ ਦੀ ਪੁਲਸ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਕਮਲ ਤਨੇਜਾ ਦੀ ਅਗਵਾਈ 'ਚ ਆਸਰੋਂ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸਿਕੰਦਰ ਪਾਲ ਦੀ ਪੁਲਿਸ ਪਾਰਟੀ ਵੱਲੋਂ ਦੜਾ ਸੱਟਾ ਲਗਾਉਣ ਦੇ ਦੋਸ਼ ਵਿੱਚ ਤਿੰਨ ਨੂੰ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕਾਟੋ-ਕਲੇਸ਼ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ! ਪੰਜਾਬ ਕਾਂਗਰਸ 'ਚ ਹੁਣ ਕੁਰਸੀ ਦੀ ਨਹੀਂ ਸਗੋਂ ...
ਪ੍ਰਾਪਤ ਜਾਣਕਾਰੀ ਮੁਤਾਬਕ ਏ. ਐੱਸ. ਆਈ. ਸਿਕੰਦਰ ਪਾਲ ਸਮੇਤ ਪੁਲਸ ਪਾਰਟੀ ਗਸ਼ਤ/ਚੈਕਿੰਗ ਦੇ ਸਬੰਧ 'ਚ ਆਸਰੋਂ ਤੋਂ ਪ੍ਰੇਮ ਨਗਰ ਨੂੰ ਜਾ ਰਹੇ ਸਨ ਅਤੇ ਜਦੋਂ ਪੁਲਸ ਪਾਰਟੀ ਡੀ. ਸੀ. ਐੱਮ. ਫੈਕਟਰੀ ਦੇ ਗੇਟ ਕੋਲ ਪਹੁੰਚੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੱਡਾ ਆਸਰੋਂ ਵਿਖੇ ਦੁਕਾਨਾਂ ਦੀ ਬੈਕ ਸਾਈਡ ਹੈਰੀ ਧਵਨ ਪੁੱਤਰ ਰਵੀ ਕੁਮਾਰ ਵਾਸੀ ਮੁਹੱਲਾ ਫੂਲ ਚੱਕਰ ਰੋਪੜ, ਨਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗਾਰਡਨ ਕਾਲੋਨੀ ਰੋਪੜ ਅਤੇ ਨਵਰੇਸ਼ ਕੁਮਾਰ ਪੁੱਤਰ ਮੁਲਖ ਰਾਜ ਸ਼ਰਮਾ ਵਾਸੀ ਸ਼ੇਖਾ ਮੁਹੱਲਾ ਰੋਪੜ੍ਹ ਸੱਟਾ ਲਗਾ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨਾਲ ਹੇਰਾ ਫੇਰੀ ਕਰਕੇ ਪੈਸੇ ਠੱਗਦੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉਕਤ ਵਿਅਕਤੀ ਸੱਟਾ ਲਾਉਂਦੇ ਕਾਬੂ ਆ ਸਕਦੇ ਹਨ। ਪੁਲਸ ਪਾਰਟੀ ਨੇ ਸੂਚਨਾ ਦੇ ਆਧਾਰ 'ਤੇ ਰੇਡ ਕਰਦੇ ਉਕਤ ਦੋਸ਼ੀ ਹੈਰੀ ਧਵਨ, ਨਰਿੰਦਰ ਸਿੰਘ ਅਤੇ ਨਵਰੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਕਾਠਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ: ਖੇਤਾਂ ਵੱਲ ਗਏ ਕਿਸਾਨ ਨਾਲ ਵਾਪਰੀ ਅਣਹੋਣੀ! ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਕਾਟੋ-ਕਲੇਸ਼ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ! ਪੰਜਾਬ ਕਾਂਗਰਸ 'ਚ ਹੁਣ ਕੁਰਸੀ ਦੀ ਨਹੀਂ ਸਗੋਂ ...
NEXT STORY