ਹੁਸ਼ਿਆਰਪੁਰ— ਹੁਸ਼ਿਆਰਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਹੈ ਕਿ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਐਮਜ਼ ਜਾਂ ਪੀ. ਜੀ. ਆਈ. ਵਾਂਗ ਹਸਪਤਾਲ ਦਾ ਨਾ ਹੋਣਾ ਹੈ। ਅੱਜ ਵੀ ਲੋਕ ਇਲਾਜ ਕਰਵਾਉਣ ਜਲੰਧਰ, ਲੁਧਿਆਣਾ ਜਾਂ ਫਿਰ ਚੰਡੀਗੜ੍ਹ 'ਤੇ ਵੀ ਨਿਰਭਰ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਲਾਕੇ 'ਚ ਵੱਡਾ ਹਸਪਤਾਲ ਬਣਾਉਣ ਨੂੰ ਤਰਜੀਹ ਦੇਣਗੇ। ਇਸ ਦੇ ਇਲਾਵਾ ਰੇਲਵੇ ਨਾਲ ਕਨੈਕਟੀਵਿਟੀ ਨਾ ਦੇ ਬਰਾਬਰ ਹੈ। ਕੰਡੀ ਇਲਾਕਾ ਹੋਣ ਦੇ ਚਲਦਿਆਂ ਰੋਜ਼ਗਾਰ ਦੇ ਮੌਕੇ ਨਾ ਦੇ ਬਰਾਬਰ ਹੋਣ ਕਰਕੇ ਲੋਕਾਂ ਨੂੰ ਦੂਜੇ ਸ਼ਹਿਰਾਂ ਦਾ ਰੁਖ ਕਰਨਾ ਪੈ ਰਿਹਾ ਹੈ। ਇੰਡਸਟਰੀ ਨੂੰ ਇਥੇ ਪ੍ਰਮੋਟ ਕਰਕੇ ਰੋਜ਼ਗਾਰ ਦੇ ਮੌਕੇ ਇਥੇ ਵਧਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ 'ਚ ਆਯੁਰਵੈਦਿਕ ਯੂਨੀਵਰਸਿਟੀ ਤਾਂ ਬਣਾਈ ਗਈ ਪਰ ਇਸ ਨੂੰ ਠੀਕ ਢੰਗ ਨਾਲ ਨਹੀਂ ਚਲਾਇਆ ਜਾ ਰਿਹਾ। ਉਹ ਇਸ ਯੂਨੀਵਰਸਿਟੀ ਨੂੰ ਨੂੰ ਕੇਂਦਰੀ ਗਰਾਂਟ ਨਾਲ ਵਧੀਆ ਢੰਗ ਨਾਲ ਚਲਾਉਣਗੇ। ਸੜਕਾਂ ਦੀ ਹਾਲਤ ਸੁਧਾਰਨ ਸਮੇਤ ਇਲਾਕੇ ਦੇ ਵਿਕਾਸ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਸਾਂਪਲਾ ਦੇ ਨਾਲ ਕੋਈ ਮਤਭੇਦ ਨਹੀਂ
ਟਿਕਟ ਕੱਟਣ ਤੋਂ ਨਾਰਾਜ਼ ਚੱਲ ਰਹੇ ਵਿਜੇ ਸਾਂਪਲਾ ਦੇ ਵਿਸ਼ੇ 'ਤੇ ਬੋਲਦੇ ਹੋਏ ਸੋਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦੀ ਨਾਰਾਜ਼ਗੀ ਦੂਰ ਹੋ ਚੁੱਕੀ ਹੈ। ਉਹ ਪਾਰਟੀ ਦੇ ਨਾਲ ਹਨ ਅਤੇ ਪ੍ਰਚਾਰ ਦੇ ਸਮੇਂ ਉਹ ਉਨ੍ਹਾਂ ਦੇ ਨਾਲ ਰਹਿਣਗੇ।
4 ਸਾਲ ਤੋਂ ਟੀ.ਵੀ. ਤੇ ਸਮਾਰਟ ਫੋਨ ਤੋਂ ਦੂਰ ਰਹਿ ਕੇ ਇਨ੍ਹਾਂ ਵਿਦਿਆਰਥੀਆਂ ਨੇ ਗੱਡੇ ਝੰਡੇ
NEXT STORY