ਗੁਰਦਾਸਪੁਰ (ਹਰਮਨ): ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਨਾਲ ਸਬੰਧਿਤ ਸਾਲਾਨਾ ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਰਵਾਨਾ ਹੋਈ ਪੈਦਲ ਸੰਗਤ ਅੱਜ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚੀ। ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸੰਗਤ ਦਾ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਨਿੱਘਾ ਸੁਆਗਤ ਕੀਤਾ ਗਿਆ।
ਇਹ ਵੀ ਪੜ੍ਹੋ- AI ਨੇ ਮੌਸਮ ਦੀ ਭਵਿੱਖਬਾਣੀ ’ਚ ਲਿਆਂਦੀ ਵੱਡੀ ਕ੍ਰਾਂਤੀ; ਖੇਤੀਬਾੜੀ ਲਈ ਵੀ ਹੋ ਰਹੀ ਵਰਦਾਨ ਸਾਬਤ
ਸੰਗਤ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਹੱਦ ਅੰਦਰ ਦਾਖ਼ਲ ਹੁੰਦੇ ਹੀ ਕਸਬਾ ਪੁਰਾਣਾ ਸ਼ਾਲਾ ਵਿਖੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਜਿਸ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਅਤੇ ਅਕਾਲੀ ਆਗੂ ਸਰਬਜੀਤ ਸਿੰਘ ਲਾਲੀਆ ਸਮੇਤ ਹਜ਼ਾਰਾਂ ਸੰਗਤਾਂ ਨੇ ਦਰਸ਼ਨ ਕੀਤੇ। ਗੁਰਦਾਸਪੁਰ ਸ਼ਹਿਰ ਦੇ ਪ੍ਰਵੇਸ਼ ਦੁਆਰ ਤਿੱਬੜੀ ਰੋਡ ਸਥਿਤ ਬਾਈਪਾਸ ਚੌਕ 'ਤੇ ਸਥਿਤ ਗੁਰਦੁਆਰਾ ਧਰਮਸ਼ਾਲਾ ਸ੍ਰੀ ਗੁਰੂ ਨਾਨਕ ਦੇਵ ਜੀ (ਤਪ ਅਸਥਾਨ ਸੰਤ ਬਾਬਾ ਲਾਲ ਸਿੰਘ ਜੀ ਕੁਲੀ ਵਾਲੇ) ਵਿਖੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਸੈਣੀ, ਦਰਕੀਰਤ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਸੰਤ ਮਹਾਪੁਰਸ਼ਾਂ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ : 90,000 ਦੀ ਬਕਾਇਆ ਰਾਸ਼ੀ ਮੰਗਣ ’ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਸੰਗਤ ਦੀ ਸਹੂਲਤ ਲਈ ਰਸਤੇ ਵਿੱਚ ਥਾਂ-ਥਾਂ ਸੇਵਾ ਦੇ ਪੁੰਜ ਸ਼ਰਧਾਲੂਆਂ ਵੱਲੋਂ ਲੰਗਰ ਲਗਾਏ ਗਏ ਸਨ। ਗੁਰਦੁਆਰਾ ਬਾਬਾ ਟਹਿਲ ਸਿੰਘ ਜੀ ਵਿਖੇ ਲੋਕ ਸੰਘਰਸ਼ ਮੋਰਚੇ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ, ਚੇਅਰਮੈਨ ਡਾ. ਮਨਮੋਹਨ ਸਿੰਘ ਭਾਗੋਵਾਲੀਆ ਅਤੇ ਹੈਰੀ ਕਾਹਲੋਂ ਅਤੇ ਸ਼ਹਿਰ ਵਾਸੀਆਂ ਵੱਲੋਂ ਸੰਗਤ ਦੀ ਸੇਵਾ ਕੀਤੀ ਗਈ। ਇਸੇ ਤਰ੍ਹਾਂ ਕਲਾਨੌਰ ਰੋਡ ਵਿਖੇ ਸੋਹਲ ਕਲੀਨੀਕਲ ਲੈਬਾਰਟਰੀ ਅਤੇ ਹੋਰ ਅਦਾਰਿਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਗੁਰਦਾਸਪੁਰ ਸ਼ਹਿਰ ਅਤੇ ਸੰਗਤ ਦੇ ਗੁਜ਼ਰਨ ਵਾਲੇ ਰਸਤੇ ਕੇਸਰੀ ਝੰਡੀਆਂ ਨਾਲ ਸਜਾਏ ਹੋਏ ਸਨ, ਜੋ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ। ਗੁਰਦਾਸਪੁਰ ਸ਼ਹਿਰ ਦੇ ਕਾਹਨੂੰਵਾਨ ਚੌਕ ਤੋਂ ਹੁੰਦੀ ਹੋਈ ਇਹ ਪੈਦਲ ਯਾਤਰਾ ਆਪਣੇ ਅਗਲੇ ਪੜਾਅ ਜੌੜਾਂ ਛੱਤਰਾਂ ਲਈ ਰਵਾਨਾ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਗਰਮੀ ਨੇ ਬਦਲਿਆ ਫਸਲਾਂ ਦਾ ਰੰਗ, ਮਾਹਿਰਾਂ ਨੇ ਦਿੱਤੀ ਸਲਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕਸੂਰ ਨਾਲੇ ’ਚ ਫੈਲੀ ਗੰਦਗੀ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਡਰ
NEXT STORY