ਜਲੰਧਰ (ਵਰੁਣ)–ਵਡਾਲਾ ਚੌਕ ਦੇ ਨਾਲ ਲੱਗਦੀ ਫਰੈਂਡਜ਼ ਕਾਲੋਨੀ ਵਿਚ ਨੌਸਰਬਾਜ਼ ਘਰ ਦੇ ਬਾਹਰ ਧੁੱਪ ਸੇਕ ਰਹੀ ਔਰਤ ਤੋਂ 11 ਹਜ਼ਾਰ ਰੁਪਏ ਠੱਗ ਕੇ ਫ਼ਰਾਰ ਹੋ ਗਏ। ਨੌਸਰਬਾਜ਼ ਖ਼ੁਦ ਨੂੰ ਨਗਰ ਨਿਗਮ ਦੇ ਕਰਮਚਾਰੀ ਦੱਸ ਰਹੇ ਸਨ, ਜਿਨ੍ਹਾਂ ਨੇ ਔਰਤ ਦੇ ਸਾਹਮਣੇ ਕਾਲੀਨ ਵੇਚਣ ਵਾਲੇ ਨਾਲ ਕਾਲੀਨ ਦਾ 11 ਹਜ਼ਾਰ ਰੁਪਏ ਵਿਚ ਸੌਦਾ ਕੀਤਾ ਅਤੇ ਪੈਸੇ ਘੱਟ ਹੋਣ ਦੀ ਗੱਲ ਕਹਿ ਕੇ ਔਰਤ ਤੋਂ ਪੈਸੇ ਦਿਵਾ ਕੇ ਕਾਲੀਨ ਉਸ ਕੋਲ ਰੱਖ ਗਏ ਪਰ ਵਾਪਸ ਨਹੀਂ ਆਏ। ਔਰਤ ਨੇ ਸ਼ੱਕ ਪੈਣ ’ਤੇ ਕਾਲੀਨ ਦੀ ਪੈਕਿੰਗ ਖੋਲ੍ਹੀ ਤਾਂ ਅੰਦਰੋਂ ਕੁਝ ਹੋਰ ਹੀ ਨਿਕਲਿਆ।
ਇਹ ਵੀ ਪੜ੍ਹੋ: ਚਰਚ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਪੁੱਤ, ਦੋ ਦਿਨਾਂ ਬਾਅਦ ਖੇਤਾਂ 'ਚ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ ਹੋਸ਼
ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਕਪੂਰ ਪਰਿਵਾਰ ਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਧੁੱਪ ਸੇਕਦੇ ਹੋਏ 2 ਮੋਟਰਸਾਈਕਲਾਂ ’ਤੇ 4 ਲੋਕ ਉਨ੍ਹਾਂ ਕੋਲ ਆਏ ਸਨ। ਉਹ ਖੁਦ ਨੂੰ ਨਿਗਮ ਕਰਮਚਾਰੀ ਦੱਸਦੇ ਹੋਏ ਪਾਣੀ ਅਤੇ ਸੀਵਰੇਜ ਦੀ ਪ੍ਰੇਸ਼ਾਨੀ ਬਾਰੇ ਪੁੱਛਣ ਲੱਗੇ। ਇਸ ਦੌਰਾਨ ਮੋਟਰਸਾਈਕਲ ’ਤੇ 2 ਨੌਜਵਾਨ ਕਾਲੀਨ ਵੇਚਣ ਆ ਗਏ। ਖ਼ੁਦ ਨੂੰ ਨਿਗਮ ਕਰਮਚਾਰੀ ਦੱਸਣ ਵਾਲਿਆਂ ਨੇ ਉਨ੍ਹਾਂ ਨੌਜਵਾਨਾਂ ਨੂੰ ਰੋਕ ਲਿਆ ਅਤੇ ਕਾਲੀਨ ਖਰੀਦਣ ਲਈ ਉਨ੍ਹਾਂ ਨਾਲ ਗੱਲ ਕਰਨ ਲੱਗੇ।
ਬਜ਼ੁਰਗ ਔਰਤ ਦੇ ਸਾਹਮਣੇ ਉਨ੍ਹਾਂ ਚਾਰਾਂ ਨੇ 11 ਹਜ਼ਾਰ ਰੁਪਏ ਵਿਚ ਕਾਲੀਨ ਦਾ ਸੌਦਾ ਕਰ ਲਿਆ। ਜੇਬ ਵਿਚ ਹੱਥ ਮਾਰ ਕੇ ਉਸ ਨੇ ਔਰਤ ਨੂੰ ਕਿਹਾ ਕਿ ਉਨ੍ਹਾਂ ਕੋਲ ਪੈਸੇ ਘੱਟ ਹਨ। ਉਹ ਕਾਲੀਨ ਵਾਲੇ ਨੂੰ 11 ਹਜ਼ਾਰ ਰੁਪਏ ਦੇ ਦੇਣ ਅਤੇ ਉਹ ਕਾਲੀਨ ਇਥੇ ਰੱਖ ਲੈਣ ਅਤੇ ਜਦੋਂ ਪੈਸੇ ਲੈ ਕੇ ਉਹ ਵਾਪਸ ਪਰਤਣਗੇ ਤਾਂ ਪੈਸੇ ਮੋੜ ਕੇ ਕਾਲੀਨ ਲੈ ਜਾਣਗੇ। ਔਰਤ ਨੌਸਰਬਾਜ਼ਾਂ ਦੀਆਂ ਗੱਲਾਂ ਵਿਚ ਆ ਗਈ ਅਤੇ ਪੈਸੇ ਦੇ ਦਿੱਤੇ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਵਾਪਰੇ ਭਿਆਨਕ ਹਾਦਸੇ 'ਚ ਪਤੀ-ਪਤਨੀ ਦੀ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਵੇਖਦੇ ਹੀ ਵੇਖਦੇ 6 ਨੌਸਰਬਾਜ਼ ਉਥੋਂ ਚਲੇ ਗਏ। ਕਾਫੀ ਸਮੇਂ ਬਾਅਦ ਵੀ ਜਦੋਂ ਉਹ ਵਾਪਸ ਨਾ ਪਰਤੇ ਤਾਂ ਔਰਤ ਨੂੰ ਸ਼ੱਕ ਹੋਇਆ। ਉਸ ਨੇ ਕਾਲੀਨ ਦੀ ਪੈਕਿੰਗ ਖੋਲ੍ਹੀ ਤਾਂ ਅੰਦਰੋਂ ਫਟੇ-ਪੁਰਾਣੇ ਕੱਪੜੇ ਅਤੇ ਰੱਦੀ ਨਿਕਲੀ। ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਪੁਲਸ ਕੰਟਰੋਲ ਵਿਚ ਸੂਚਨਾ ਦਿੱਤੀ ਗਈ, ਜਿਸ ਦੇ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਰਚ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਪੁੱਤ! ਦੋ ਦਿਨਾਂ ਬਾਅਦ ਖੇਤਾਂ 'ਚ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ ਹੋਸ਼
NEXT STORY