ਬੰਗਾ (ਰਾਕੇਸ਼ ਅਰੋੜਾ)-ਬਲਾਕ ਦੇ ਪਿੰਡ ਖਮਾਚੋਂ ਵਿਖੇ ਦੇਰ ਸ਼ਾਮ ਗੰਦੇ ਛੱਪੜ ਦੀ ਸਫ਼ਾਈ ਦੌਰਾਨ ਅਣਪਛਾਤੇ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਬਲਵੰਤ ਰਾਏ ਨੇ ਦੱਸਿਆ ਪਿੰਡ ਦੇ ਛੱਪੜ ਆਲੇ ਦੁਆਲੇ ਕਾਫ਼ੀ ਜੜ੍ਹੀ-ਬੂਟੀ ਉੱਗੀ ਹੋਈ ਸੀ, ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਨੇ ਨਰੇਗਾ ਵਰਕਰਾਂ ਨੂੰ ਉਪਰੋਕਤ ਜੜ੍ਹੀ-ਬੂਟੀ ਦੀ ਸਫਾਈ ਕਰਨ ਲਈ ਕਿਹਾ ਹੋਇਆ ਸੀ, ਜਿਸ ਕਾਰਨ ਨਰੇਗਾ ਦੀਆਂ ਔਰਤਾਂ ਸਫ਼ਾਈ ਕਰਨ ਲਈ ਜਦੋਂ ਇਸ ਛੱਪੜ ਨਜ਼ਦੀਕ ਆਈਆਂ ਤਾਂ ਉਨ੍ਹਾਂ ਵੇਖਿਆ ਕਿ ਕਈ ਕੁੱਤੇ ਛੱਪੜ ਨਜ਼ਦੀਕ ਘੁੰਮ ਰਹੇ ਸਨ। ਜਦੋਂ ਉਨ੍ਹਾਂ ਨੇ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਜਾਪਿਆ ਜਿਵੇਂ ਕੋਈ ਪਸ਼ੂ ਛੱਪੜ ਵਿਚ ਡਿੱਗਿਆ ਹੋਵੇ। ਉਨ੍ਹਾਂ ਦੱਸਿਆ ਕਿ ਨਰੇਗਾ ਵਰਕਰਾਂ ਨੇ ਤੁਰੰਤ ਉਨ੍ਹਾਂ ਨੂੰ ਫੋਨ ’ਤੇ ਦੱਸਿਆ।
ਇਹ ਵੀ ਪੜ੍ਹੋ: ਮੀਂਹ ਤੇ ਗੜੇਮਾਰੀ ਕਾਰਨ ਪੰਜਾਬ 'ਚ 7 ਜ਼ਿਲ੍ਹਿਆਂ ਨੂੰ ਹੋਇਆ ਵੱਡਾ ਨੁਕਸਾਨ, ਪੁੱਤਾਂ ਵਾਂਗ ਪਾਲੀ 1.30 ਲੱਖ ਏਕੜ ਫ਼ਸਲ ਤਬਾਹ
ਸਰਪੰਚ ਬਲਵੰਤ ਰਾਏ ਨੇ ਦੱਸਿਆ ਕਿ ਫੋਨ ਸੁਣਦੇ ਸਾਰ ਉਹ ਤੁਰੰਤ ਮੌਕੇ ’ਤੇ ਪੁੱਜੇ। ਜਦੋਂ ਉਨ੍ਹਾਂ ਨੇ ਖੁਦ ਅੱਗੇ ਹੋ ਕੇ ਧਿਆਨ ਨਾਲ ਵੇਖਿਆ ਤਾਂ ਉਨ੍ਹਾਂ ਨੂੰ ਇਨਸਾਨੀ ਲੱਤ ਨਜ਼ਰ ਆਈ ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪਿੰਡ ਦੇ ਪੰਚ ਰਾਜ ਕੁਮਾਰ ਅਤੇ ਥਾਣਾ ਸਦਰ ਬੰਗਾ ਪੁਲਸ ਨੂੰ ਦਿੱਤੀ। ਜੋ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਲਾਸ਼ ਨੂੰ ਛੱਪੜ ਵਿੱਚੋਂ ਕੱਢਵਾ ਕੇ ਕਬਜ਼ੇ ਵਿਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਲਾਸ਼ ਦੀ ਹਾਲਤ ਇਸ ਤਰ੍ਹਾਂ ਹੋ ਗਈ ਸੀ ਕਿ ਉਸ ਦੀ ਪਛਾਣ ਕਰਨਾ ਬਹੁਤ ਹੀ ਔਖਾ ਜਿਹਾ ਲੱਗ ਰਿਹਾ ਹੈ। ਛੱਪੜ ਨੇੜਿਓਂ ਦੋ ਰਾਹ ਲੰਘਦੇ ਹਨ ਅਤੇ ਅਕਸਰ ਹੀ ਸ਼ਰਾਬੀ ਵਿਅਕਤੀ ਇਸ ਜਗ੍ਹਾ ’ਤੇ ਆ ਜਾਂਦੇ ਹਨ। ਲੱਗਦਾ ਹੈ ਇਹ ਵਿਅਕਤੀ ਵੀ ਸ਼ਰਾਬ ਦੇ ਨਸ਼ੇ ਵਿਚ ਗਲਤੀ ਨਾਲ ਛੱਪੜ ਵਿੱਚ ਡਿੱਗ ਪਿਆ ਅਤੇ ਮਾਰਿਆ ਗਿਆ। ਲਾਸ਼ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ 10 ਕੁ ਦਿਨ ਪੁਰਾਣੀ ਹੋਵੇ।
ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ ਕੀਤਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਸਰਕਾਰੀ ਬੱਸ ਨਾਲ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਦੋ ਮੁਲਜ਼ਮ ਗ੍ਰਿਫ਼ਤਾਰ, ਹੋਏ ਅਹਿਮ ਖ਼ੁਲਾਸੇ
NEXT STORY