ਗੋਰਾਇਆ (ਮੁਨੀਸ਼)- ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।’ ਇਕ ਘਰ ’ਚ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਸਮੇਂ ਫਿੱਕੀ ਪੈਣ ਤੋਂ ਬਚ ਗਈਆਂ ਜਦੋਂ ਇਕ ਵਰਨਾ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਨਾਲ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਕਾਰ ’ਚ ਸਵਾਰ ਕੌਂਸਲਰ ਅਤੇ ਬਿਜਲੀ ਮਹਿਕਮੇ ਤੋਂ ਰਿਟਾ. ਜੇ. ਈ. ਬਿਨਾਂ ਕਿਸੇ ਸੱਟ ਤੋਂ ਕਾਰ ’ਚੋਂ ਲੋਕਾਂ ਨੇ ਕਾਰ ਨੂੰ ਸਿੱਧਾ ਕਰਕੇ ਬਾਹਰ ਕੱਢ ਲਿਆ।
ਜਾਣਕਾਰੀ ਅਨੁਸਾਰ ਇਕ ਚਿੱਟੇ ਰੰਗ ਦੀ ਵਰਨਾ ਕਾਰ ਲੁਧਿਆਣਾ ਤੋਂ ਵਾਪਸ ਤਲਵਾੜਾ ਹੁਸ਼ਿਆਰਪੁਰ ਨੂੰ ਜਾ ਰਹੀ ਸੀ, ਜਿਸ ਨੂੰ ਕੌਂਸਲਰ ਪਵਨ ਕੁਮਾਰ ਤਲਵਾੜਾ ਚਲਾ ਰਹੇ ਸਨ। ਉਨ੍ਹਾਂ ਨਾਲ ਕਾਰ ’ਚ ਉਨ੍ਹਾਂ ਦਾ ਸਾਥੀ ਰਾਜੇਸ਼ ਕੁਮਾਰ ਵੀ ਸਵਾਰ ਸੀ, ਜਦ ਉਨ੍ਹਾਂ ਦੀ ਕਾਰ ਗੋਰਾਇਆ ਦੇ ਹੋਟਲ ਤਕਦੀਰ ਨੇੜੇ ਆਈ ਤਾਂ ਇਕ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਖ਼ਤਰਨਾਕ ਸੀ ਵੇਖਣ ਵਾਲਿਆਂ ਦੇ ਹੋਸ਼ ਉੱਡ ਗਏ ਅਤੇ ਟੱਕਰ ਤੋਂ ਬਾਅਦ ਕਾਰ ਕਈ ਪਲਟੀਆਂ ਖਾ ਕੇ ਨੈਸ਼ਨਲ ਹਾਈਵੇਅ-44 ਦੇ ਫੁੱਟਪਾਥ ’ਤੇ ਪਲਟ ਗਈ, ਜੇਕਰ ਕਾਰ ਰੋਡ ਦੇ ਦੂਜੇ ਪਾਸੇ ਚਲੀ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ। ਇਹ ਸਾਰਾ ਹਾਦਸਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ ਹੈ। ਹਾਦਸੇ ਮਗਰੋਂ ਮੌਕੇ ’ਤੇ ਆਏ ਹਾਈਵੇਅ ਪੁਲਸ ਦੇ ਮੁਲਾਜ਼ਮ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'
ਪਵਨ ਕੁਮਾਰ ਜੋ ਤਲਵਾੜਾ ਤੋਂ ਕੌਂਸਲਰ ਹਨ। ਉਨ੍ਹਾਂ ਦੇ ਪੁੱਤਰ ਦਾ ਵਿਆਹ ਸਮਾਗਮ ਹੈ, ਜੋ ਵਿਆਹ ਦੇ ਕਾਰਡ ਡੱਬੇ ਵੰਡ ਕੇ ਲੁਧਿਆਣਾ ਤੋਂ ਵਾਪਸ ਪਰਤ ਰਹੇ ਸਨ ਕਿ ਇਥੇ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਕਿਹਾ ਕਿ ਹਾਈਵੇਅ 'ਤੇ ਹਾਦਸੇ ਤੋਂ ਬਾਅਦ ਜਾਮ ਲੱਗ ਗਿਆ ਸੀ। ਕਾਰ ਨੂੰ ਲੋਕਾਂ ਦੀ ਮਦਦ ਨਾਲ ਸਿੱਧਾ ਕਰਕੇ ਸਾਈਡ ’ਤੇ ਕਰਕੇ ਟ੍ਰੈਫਿਕ ਨੂੰ ਚਾਲੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਰ ਦੇ ਏਅਰਬੈਗ ਖੁੱਲ੍ਹਣ ਅਤੇ ਸੀਟ ਬੈਲਟ ਲੱਗੀ ਹੋਣ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਕਰਕੇ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਹੁਸ਼ਿਆਰਪੁਰ ਦੇ ਵਿਅਕਤੀ ਦਾ ਐਡਮਿੰਟਨ 'ਚ ਗੋਲੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'
NEXT STORY