ਨੰਗਲ, (ਸੈਣੀ)- ਨੰਗਲ ਡੈਮ ਦੇ ਨਜ਼ਦੀਕ ਭਾਖੜਾ ਨਹਿਰ ’ਚ ਅੱਜ ਸਵੇਰੇ ਇਕ ਵਿਅਕਤੀ ਵੱਲੋਂ ਛਲਾਂਗ ਲਗਾ ਦਿੱਤੀ ਗਈ, ਜਿਸ ਨੂੰ ਸਥਾਨਕ ਲੋਕਾਂ ਨੇ ਕੱਢਣ ਦੀ ਕਾਫ਼ੀ ਮੁਸ਼ੱਕਤ ਕੀਤੀ ਅਤੇ ਕਾਫ਼ੀ ਦੂਰ ਜਾ ਕੇ ਇਸ ਵਿਅਕਤੀ ਨੂੰ ਬਾਹਰ ਕੱਢ ਕੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਸਬੰਧੀ ਜਾਂਚ ਅਧਿਕਾਰੀ ਏ . ਐੱਸ . ਆਈ . ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਸਪੁੱਤਰ ਦਰਸ਼ਨ ਸਿੰਘ ਨਿਵਾਸੀ ਸਨੋਲੀ ਜ਼ਿਲਾ ਊਨਾ ਹਿਮਾਚਲ ਦੇ ਰੂਪ ’ਚ ਹੋਈ ਹੈ । ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਅੱਜ ਰੋਟੀ ਖਾ ਕੇ ਡਿਊਟੀ ਲਈ ਚਲਾ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਸਦਾ ਫੋਨ ਆਇਆ ਕਿ ਮੈਂ ਡਿਊਟੀ ਨਹੀਂ ਜਾ ਰਿਹਾ ਅਤੇ ਨੰਗਲ ਨਹਿਰ ’ਚ ਛਲਾਂਗ ਮਾਰਨ ਲਈ ਚਲਾ ਗਿਆ। ਇਹ ਸੁਣਦੇ ਹੀ ਮੇਰੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਅਤੇ ਮੈਂ ਅਤੇ ਮੇਰਾ ਪੁੱਤਰ ਗੁਆਂਢੀਆਂ ਦੇ ਮੁੰਡੇ ਦੇ ਨਾਲ ਨੰਗਲ ਆ ਗਏ ਪਰ ਤਦ ਤੱਕ ਮੇਰੇ ਪਤੀ ਨੇ ਚੀਫ ਰੇਸਤਰਾਂ ਦੇ ਸਾਹਮਣੇ ਬਣੇ ਪੁੱਲ ਤੋਂ ਛਲਾਂਗ ਲਗਾ ਦਿੱਤੀ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੇਰਾ ਪਤੀ ਟਾਹਲੀਵਾਲ ’ਚ ਇਕ ਨਿੱਜੀ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ । ਏ . ਐੱਸ . ਆਈ . ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤਾ ਹੈ ।
ਖੇਤੀ ਕਾਨੂੰਨਾਂ ਲਈ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਵੇਂ ਜ਼ਿੰਮੇਵਾਰ : ਪਰਮਿੰਦਰ ਢੀਂਡਸਾ
NEXT STORY