ਮਾਹਿਲਪੁਰ— ਇਥੋਂ ਦੇ ਸਰਦੁੱਲਾਪੁਰ ਪਿੰਡ ਦੇ 24 ਸਾਲਾ ਨੌਜਵਾਨ ਨੇ ਆਪਣੀ ਭਾਬੀ ਦੇ ਪਿਆਰ 'ਚ ਅੰਨ੍ਹੇ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ 2 ਬੇਟੇ ਹਨ। ਵੱਡਾ ਬੇਟਾ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ ਅਤੇ ਬੱਚਿਆਂ ਨਾਲ ਵੱਖ ਰਹਿੰਦਾ ਹੈ। ਰਵੀ ਉਰਫ ਕਾਲਾ ਉਸ ਦਾ ਦੂਜਾ ਬੇਟੀ ਸੀ, ਜੋਕਿ ਕੁਆਰਾ ਸੀ ਅਤੇ ਉਸ ਦੇ ਕੋਲ ਟੈਂਪੂ ਸੀ। ਅਵਤਾਰ ਸਿੰਘ ਦੱਸਿਆ ਕਿ ਉਹ ਪਿੰਡ 'ਚ ਇਕ ਘਰ 'ਚ ਇਕੱਠੇ ਰਹਿੰਦੇ ਸਨ ਅਤੇ ਬਾਅਦ 'ਚ ਉਨ੍ਹਾਂ ਨੇ ਆਪਣਾ ਘਰ ਵੱਖਰਾ ਬਣਾ ਲਿਆ ।
ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਬਣੇ ਘਰ 'ਚ ਅਵਤਾਰ ਸਿੰਘ ਆਪਣੀ ਪਤਨੀ, ਬੇਟਾ ਕਾਲਾ ਅਤੇ ਬੇਟੀ ਨਾਲ ਰਹਿਣ ਰਹਿੰਦੇ ਹਨ। 4 ਸਾਲ ਪਹਿਲਾਂ ਕਾਲਾ ਦੇ ਨਾਜਾਇਜ਼ ਸੰਬੰਧ ਉਸ ਦੀ ਤਾਏ ਦੀ ਨੂੰਹ ਨਾਲ ਬਣੇ। ਦੋਹਾਂ ਦੇ ਨਾਜਾਇਜ਼ ਸੰਬੰਧਾਂ ਬਾਰੇ ਦੋਹਾਂ ਦੇ ਪਰਿਵਾਰਾਂ ਨੂੰ ਪਤਾ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਕਾਲਾ ਦੇ ਤਾਏ ਦੀ ਨੂੰਹ ਉਸ ਦੇ ਘਰ ਆਉਂਦੀ-ਜਾਂਦੀ ਰਹਿੰਦੀ ਸੀ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਘਰ ਝਗੜਾ ਰਹਿੰਦਾ ਸੀ।
ਰਵੀ ਉਰਫ ਕਾਲਾ ਦੇ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਕਾਲਾ ਨੂੰ ਫੋਨ 'ਤੇ ਤਾਏ ਦੀ ਨੂੰਹ ਨੇ ਕਿਹਾ ਸੀ ਕਿ ਉਹ ਪਿੰਡ ਦੀ ਪੰਚਾਇਤ ਕਰ ਲੈਣ ਅਤੇ ਉਸ ਨੂੰ ਆਪਣੇ ਨਾਲ ਲੈ ਜਾਣ। ਕਾਲਾ ਐਤਵਾਰ ਦੀ ਰਾਤ ਪਿੰਡ ਦੇ ਪੰਚਾਇਤ ਮੈਂਬਰਾਂ ਕੋਲ ਗਿਆ ਸੀ ਅਤੇ ਸੋਮਵਾਰ ਭਾਬੀ ਨੇ ਇਸ ਗੱਲ ਨੂੰ ਤੋਂ ਨਾ ਕਰ ਦਿੱਤੀ, ਜਿਸ ਕਰਕੇ ਰਵੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਰਵੀ ਨੂੰ ਤੁਰੰਤ ਇਲਾਜ ਲਈ ਮਾਹਿਲਪੁਰ ਲਿਜਾਇਆ ਗਿਆ, ਜਿੱਥੋਂ ਇਸ ਨੂੰ ਹੁਸ਼ਿਆਰਪੁਰ ਦੇ ਹਸਪਤਾਲ 'ਚ ਭੇਜਿਆ ਸੀ ਅਤੇ ਇਸੇ ਦੌਰਾਨ ਰਸਤੇ 'ਚ ਉਸ ਨੇ ਦਮ ਤੋੜ ਦਿੱਤਾ।
ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਰੋਸ ਮਾਰਚ
NEXT STORY