ਜਲੰਧਰ, (ਮਹੇਸ਼)— ਦਿਹਾਤ ਪੁਲਸ ਦੇ ਥਾਣਾ ਪਤਾਰਾ ਦੇ ਪਿੰਡ ਨੰਗਲ ਫਤਿਹ ਖਾਂ 'ਚ ਰਹਿੰਦੇ ਆਪਣੇ ਜੀਜੇ ਦੇ ਘਰ ਆਈ 30 ਸਾਲ ਦੀ ਵਿਆਹੁਤਾ ਔਰਤ ਨੇ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਐੱਸ.ਐੱਚ. ਓ. ਪਤਾਰਾ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰਿਜਮਾ ਪੁੱਤਰੀ ਆਤਮਾ ਰਾਮ ਵਾਸੀ ਪਿੰਡ ਪੁਰਹੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਤੌਰ 'ਤੇ ਹੋਈ ਹੈ। ਮ੍ਰਿਤਕਾ 2 ਸਾਲ ਪਹਿਲਾਂ ਆਪਣੇ ਪਤੀ ਨਾਲ ਹੋਏ ਤਲਾਕ ਤੋਂ ਪ੍ਰੇਸ਼ਾਨ ਰਹਿੰਦੀ ਸੀ। ਉਸ ਦੀਆਂ 3 ਬੱਚੀਆਂ ਸਨ। 2 ਬੱਚੀਆਂ ਉਸ ਦੇ ਪਤੀ ਕੋਲ ਅਤੇ ਇਕ ਉਸ ਕੋਲ ਸੀ। ਉਸ ਦੀ ਮੌਤ ਨਾਲ 3 ਮਾਸੂਮ ਬੱਚੀਆਂ ਦੇ ਸਿਰ ਤੋਂ ਮਾਂ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ। ਰਿਜਮਾ ਦੇ ਸਲਫਾਸ ਨਿਗਲਣ ਦੀ ਸੂਚਨਾ ਮਿਲਦਿਆਂ ਹੀ ਉਸਦੇ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਪਤਾਰਾ ਦੀ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਘਰ ’ਚ ਵਡ਼ ਕੇ ਪਿਸਤੌਲ ਦੀ ਨੋਕ ’ਤੇ ਲੁੱਟੇ ਸੋਨੇ ਦੇ ਗਹਿਣੇ
NEXT STORY