ਸੀ੍ਰ ਅਨੰਦਪੁਰ ਸਾਹਿਬ, (ਦਲਜੀਤ ਸਿੰਘ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ’ਤੇ ਮਜ਼ਦੂਰ ਮੁਲਾਜ਼ਮ ਜੱਥੇਬੰਦੀ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਸ਼ਹਿਰ ਅੰਦਰ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ, ਉੱਥੇ ਹੀ ਮੌਜੂਦਾ ਸਮੇਂ ਚ ਬਦੀ ਦੇ ਝੰਡਾ ਬਰਦਾਰ ਮੋਦੀ ਅਤੇ ਕੈਪਟਨ ਦੇ ਪੁਤਲੇ ਫੂਕ ਕੇ ਬਦੀ ਵਿਰੁੱਧ ਸੰਘਰਸ਼ ਨੂੰ ਜਿੱਤ ਤੱਕ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ।
ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਕਨਵੀਨਰ ਤਰਸੇਮ ਲਾਲ, ਮੰਗਤ ਰਾਮ, ਗੁਰਪ੍ਰਸਾਦ, ਬਲਵੰਤ ਸਿੰਘ, ਮੱਖਣ ਕਾਲਸ, ਜਸਵੀਰ ਸਿੰਘ, ਕਪਿਲ ਮਹਿੰਦਲੀ, ਬਲਦੇਵ ਕੁਮਾਰ ਆਦਿ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਵਣ ਭਾਵੇਂ ਕਈ ਸਦੀਆਂ ਪਹਿਲਾਂ ਫੂਕ ਦਿੱਤਾ ਗਿਆ ਪਰ ਉਸਦੀ ਇਹ ਮੌਤ ਜਬਰ ਵਿਰੁੱਧ ਲੋਕ ਸੰਘਰਸ਼ ਦਾ ਅੰਤ ਨਹੀਂ ਸੀ ਕਿਉਂਕਿ ਰਾਵਣ ਦੀ ਮੌਤ ਉਪਰੰਤ ਵੱਖ-ਵੱਖ ਸਮਿਆਂ ਤੋਂ ਜਬਰ ਦੇ ਪੈਰੋਕਾਰ ਰਾਵਣ ਦੀ ਤਰ੍ਹਾਂ ਹੀ ਗਰੀਬ ਮਿਹਨਤਕਸ਼ ਲੋਕਾਂ ਦੀ ਲੁੱਟ ਖਸੁੱਟ ਕਰਨ ਲਈ ਉਨ੍ਹਾਂ ’ਤੇ ਜ਼ਬਰ ਢਾਹੁੰਦੇ ਰਹੇ।
ਉਨ੍ਹਾਂ ਕਿਹਾ ਕਿ ਇਸ ਹੀ ਤਰ੍ਹਾਂ ਇਸ ਇਤਿਹਾਸਕ ਦੌਰ ’ਚ ਅੱਜ ਮੋਦੀ ਅਤੇ ਕੈਪਟਨ ਹਕੂਮਤ ਉਸ ਹੀ ਬਦੀ ਦੇ ਝੰਡਾ ਬਰਦਾਰ ਦੇ ਰੂਪ ’ਚ ਰਾਵਣ ਨੂੰ ਵੀ ਮਾਤ ਪਾ ਚੁੱਕੇ ਹਨ, ਕਿਉਂਕਿ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਅੱਜ ਵੀ ਸੁਰੱਖਿਅਤ ਨਹੀਂ ਹਾਥਰਸ ਅਤੇ ਹੋਰ ਘਟਨਾਵਾਂ ਇਸ ਸੱਚ ਦੀ ਪੁਸ਼ਟੀ ਕਰਦੀਆਂ ਹਨ। ਆਗੂਆਂ ਨੇ ਕਿਹਾ ਕਿ ਅੱਜ ਫਿਰ ਬਦੀ ਵਿਰੁੱਧ ਚਿਰਾਂ ਤੋਂ ਜਾਰੀ ਸੰਘਰਸ਼ ਨੂੰ ਅੱਗੇ ਲਈ ਜਾਰੀ ਰੱਖਣ ਅਤੇ ਹੋਰ ਤਿੱਖਾ ਕਰਨ ਦੇ ਪ੍ਰਣ ਨੂੰ ਦੁਹਰਾਉਂਦੇ ਹੋਏ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਮੁਲਾਜ਼ਮ, ਕਿਸਾਨਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ।
ਦਸੂਹਾ ਵਿਖੇ ਵਿਆਹ 'ਚ ਨੌਜਵਾਨ ਨੇ ਚਲਾਈ ਗੋਲੀ, 2 ਜ਼ਖਮੀ
NEXT STORY