ਜਲੰਧਰ (ਸੋਨੂੰ): ਭਗਵਾਨ ਰਾਮ ਦਾ ਤਿਉਹਾਰ ਜਲੰਧਰ ’ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਲੰਧਰ ਦੇ ਲੋਰੀਆਂ ਮੰਦਰ ’ਚ ਸ੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ।
ਇਸ ਦੌਰਾਨ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਪਦਮ ਸ੍ਰੀ ਵਿਜੇ ਚੋਪੜਾ ਜੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਉਤਸਵ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੰਦਰ ’ਚ ਬੀਤੇ ਕੱਲ੍ਹ ਰਖਵਾਏ ਗਏ ਸਨ ਤੇ ਅੱਜ ਪਾਠ ਦਾ ਭੋਗ ਪਾਇਆ ਗਿਆ ਹੈ। ਇਸ ’ਚ ਅੱਜ ਵਰਿੰਦਰ ਸ਼ਰਮਾ ਜੀ, ਵਿਵੇਕ ਖੰਨਾ, ਐੱਮ.ਡੀ. ਸਭਰਵਾਲ ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।
ਦੋਸ਼ੀਆਂ ਨਾਲ ਕਿਸ ਦੀ ਘਿਓ-ਖਿਚੜੀ, ਨਵਜੋਤ ਸਿੱਧੂ ਨੇ ਫਿਰ ਚੁੱਕੇ ਵੱਡੇ ਸਵਾਲ
NEXT STORY