ਨਵੀਂ ਦਿੱਲੀ : ਭਾਰਤੀ ਡਾਕਘਰ ਵੱਲੋਂ ਹਰ ਉਮਰ ਵਰਗ ਦੇ ਲੋਕਾਂ ਲਈ ਕਈ ਬਚਤ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜੋ ਨਾ ਸਿਰਫ ਸੁਰੱਖਿਅਤ ਨਿਵੇਸ਼ ਦਾ ਭਰੋਸਾ ਦਿੰਦੀਆਂ ਹਨ, ਸਗੋਂ ਨਿਯਮਤ ਆਮਦਨ ਦੀ ਗਾਰੰਟੀ ਵੀ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਵਿਚੋਂ ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ ਬਹੁਤ ਪ੍ਰਸਿੱਧ ਹੋ ਰਹੀ ਹੈ, ਜਿਸ ਵਿਚ ਸਿਰਫ ਇੱਕ ਵਾਰ ਨਿਵੇਸ਼ ਕਰ ਕੇ ਹਰ ਮਹੀਨੇ ਕਮਾਈ ਕੀਤੀ ਜਾ ਸਕਦੀ ਹੈ।
ਸਰਕਾਰ ਦਿੰਦੀ ਹੈ ਸੁਰੱਖਿਆ ਦੀ ਗਾਰੰਟੀ
ਇਸ ਸਕੀਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਕੀਤੇ ਗਏ ਨਿਵੇਸ਼ 'ਤੇ ਖੁਦ ਸਰਕਾਰ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ, ਜਿਸ ਕਾਰਨ ਇਸ ਨੂੰ ਪੂਰੀ ਤਰ੍ਹਾਂ 'ਰਿਸਕ ਫ੍ਰੀ' (ਜੋਖਮ ਰਹਿਤ) ਮੰਨਿਆ ਜਾਂਦਾ ਹੈ। ਜਿਹੜੇ ਲੋਕ ਬਿਨਾਂ ਕਿਸੇ ਖਤਰੇ ਦੇ ਸਰਕਾਰੀ ਯੋਜਨਾ ਵਿਚ ਪੈਸਾ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਇੱਕ ਬਿਹਤਰ ਵਿਕਲਪ ਹੈ।
ਨਿਵੇਸ਼ ਦੀਆਂ ਹੱਦਾਂ ਤੇ ਖਾਤਾ ਖੋਲ੍ਹਣ ਦੇ ਨਿਯਮ
MIS ਸਕੀਮ ਤਹਿਤ ਨਿਵੇਸ਼ਕ ਸਿੰਗਲ (ਇਕੱਲੇ) ਜਾਂ ਜੁਆਇੰਟ (ਸਾਂਝਾ) ਖਾਤਾ ਖੋਲ੍ਹ ਸਕਦੇ ਹਨ। ਸਿੰਗਲ ਖਾਤੇ ਵਿਚ ਵੱਧ ਤੋਂ ਵੱਧ 9 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਜੁਆਇੰਟ ਖਾਤੇ 'ਚ ਨਿਵੇਸ਼ ਦੀ ਵੱਧ ਤੋਂ ਵੱਧ ਸੀਮਾ 15 ਲੱਖ ਰੁਪਏ ਤੈਅ ਕੀਤੀ ਗਈ ਹੈ।
7.4 ਫੀਸਦੀ ਵਿਆਜ ਤੇ ਮਹੀਨਾਵਾਰ ਆਮਦਨ
ਸਰਕਾਰ ਵੱਲੋਂ ਇਸ ਸਮੇਂ ਇਸ ਸਕੀਮ 'ਤੇ 7.4 ਫੀਸਦੀ ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ, ਜਿਸਦਾ ਭੁਗਤਾਨ ਹਰ ਮਹੀਨੇ ਕੀਤਾ ਜਾਂਦਾ ਹੈ। ਜੇਕਰ ਕੋਈ ਨਿਵੇਸ਼ਕ ਜੁਆਇੰਟ ਖਾਤੇ ਵਿਚ 15 ਲੱਖ ਰੁਪਏ ਜਮ੍ਹਾ ਕਰਦਾ ਹੈ ਤਾਂ ਉਸ ਨੂੰ ਸਾਲਾਨਾ 1,11,000 ਰੁਪਏ ਦਾ ਵਿਆਜ ਮਿਲੇਗਾ। ਇਸ ਹਿਸਾਬ ਨਾਲ ਨਿਵੇਸ਼ਕ ਨੂੰ ਹਰ ਮਹੀਨੇ ਲਗਭਗ 9,250 ਰੁਪਏ ਦੀ ਪੱਕੀ ਆਮਦਨ ਹੋਵੇਗੀ।
ਇਸ ਸਕੀਮ ਵਿਚ ਪੂਰਾ ਲਾਭ ਲੈਣ ਲਈ ਖਾਤੇ ਨੂੰ ਮੈਚਿਓਰਿਟੀ (ਪੂਰਾ ਸਮਾਂ) ਤੱਕ ਚਲਾਉਣਾ ਫਾਇਦੇਮੰਦ ਰਹਿੰਦਾ ਹੈ। ਨਿਯਮਾਂ ਅਨੁਸਾਰ ਖਾਤਾ ਖੋਲ੍ਹਣ ਦੀ ਤਾਰੀਖ ਤੋਂ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਇਸਨੂੰ ਬੰਦ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਨਿਵੇਸ਼ਕ 3 ਸਾਲ ਪੂਰੇ ਹੋਣ ਤੋਂ ਪਹਿਲਾਂ ਖਾਤਾ ਬੰਦ ਕਰਦਾ ਹੈ ਤਾਂ ਜਮ੍ਹਾ ਰਾਸ਼ੀ ਵਿਚੋਂ 2 ਫੀਸਦੀ ਦੀ ਕਟੌਤੀ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੀ ਤੁਹਾਡੇ PF ਖਾਤੇ 'ਚ ਆ ਗਏ ਵਿਆਜ ਦੇ ਪੈਸੇ ? ਆਪਣੇ ਮੋਬਾਈਲ 'ਤੇ ਇੰਝ ਇਸ ਤਰ੍ਹਾਂ ਚੈੱਕ
NEXT STORY