ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਆਪਣੀ ਹੀ ਲੇਬਰ ਪਾਰਟੀ ਦੇ ਭਾਰੀ ਦਬਾਅ ਕਾਰਨ ਅਸਤੀਫ਼ਾ ਦੇਣ ਦੇ ਐਲਾਨ ਮਗਰੋਂ, ਹੁਣ ਸਭ ਦੀਆਂ ਨਜ਼ਰਾਂ ਇਸ ਫ਼ੈਸਲੇ 'ਤੇ ਟਿਕੀਆਂ ਹਨ ਕਿ ਸਟਾਰਮਰ ਤੋਂ ਬਾਅਦ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਇਸ ਮਾਮਲੇ 'ਚ ਉਮੀਦਵਾਰਾਂ ਦੀ ਲਿਸਟ ਤਾਂ ਲੰਬੀ ਹੈ, ਪਰ ਸਭ ਤੋਂ ਉੱਪਰ ਐਂਡੀ ਬਰਨਹਮ ਦਾ ਨਾਂ ਆਉਂਦਾ ਹੈ, ਜਿਨ੍ਹਾਂ ਨੂੰ ਬ੍ਰਿਟਿਸ਼ ਰਾਜਨੀਤੀ 'ਚ ਅਕਸਰ 'ਕਿੰਗ ਆਫ਼ ਦਿ ਨੌਰਥ' ਕਿਹਾ ਜਾਂਦਾ ਹੈ।
56 ਸਾਲਾ ਐਂਡੀ ਬਰਨਹਮ ਸਾਲ 2017 ਤੋਂ ਲਗਾਤਾਰ ਤਿੰਨ ਵਾਰ (2017, 2021 ਅਤੇ 2024) ਗ੍ਰੇਟਰ ਮੈਨਚੈਸਟਰ ਦੇ ਮੇਅਰ ਚੁਣੇ ਗਏ ਹਨ। ਮੇਅਰ ਵਜੋਂ ਉਨ੍ਹਾਂ ਦੇ ਕੰਮਾਂ, ਜਨਤਾ ਨਾਲ ਸਿੱਧੇ ਰਾਬਤੇ ਅਤੇ ਪ੍ਰਸ਼ਾਸਨਿਕ ਮੁਹਾਰਤ ਕਾਰਨ ਉਹ ਇਸ ਵੇਲੇ ਲੇਬਰ ਪਾਰਟੀ ਦੇ ਸਭ ਤੋਂ ਪਸੰਦੀਦਾ ਨੇਤਾ ਵਜੋਂ ਉੱਭਰੇ ਹਨ। ਐਂਡੀ ਬਰਨਹਮ ਕਾਫ਼ੀ ਸਮੇਂ ਤੋਂ ਸੰਸਦ 'ਚ ਵਾਪਸੀ ਕਰ ਕੇ ਲੀਡਰਸ਼ਿਪ ਸੰਭਾਲਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ- ਪੰਜਾਬ ਦੀ ਵੱਡੀ ਨਹਿਰ 'ਚ ਅੱਧੀ ਰਾਤੀਂ ਪੈ ਗਿਆ 40 ਫੁੱਟ ਚੌੜਾ ਪਾੜ ! ਘਰਾਂ 'ਚ ਭਰ ਗਿਆ ਪਾਣੀ, ਫ਼ਸਲਾਂ ਵੀ ਤਬਾਹ
ਹਾਲਾਂਕਿ, ਇਸੇ ਸਾਲ ਦੀ ਸ਼ੁਰੂਆਤ ਵਿੱਚ ਪਾਰਟੀ ਦੀ ਇੱਕ ਕਮੇਟੀ ਅਤੇ ਖੁਦ ਕੀਰ ਸਟਾਰਮਰ ਨੇ ਉਨ੍ਹਾਂ ਨੂੰ ਉਪ-ਚੋਣ ਲੜਨ ਤੋਂ ਰੋਕ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਇੱਕ 'ਗਲਤੀ' ਮੰਨਿਆ ਗਿਆ। ਪਰ ਹਾਲ ਹੀ 'ਚ ਹੋਈ ਮੇਕਰਫੀਲਡ ਉਪ-ਚੋਣ 'ਚ ਪਾਰਟੀ ਨੇ ਉਨ੍ਹਾਂ ਨੂੰ ਹਰੀ ਝੰਡੀ ਦਿੱਤੀ, ਜਿੱਥੇ ਬਰਨਹਮ ਨੇ ਨਾਈਜਲ ਫ਼ਰਾਜ ਦੀ 'ਰਿਫਾਰਮ ਯੂ.ਕੇ.' ਪਾਰਟੀ ਨੂੰ ਬੁਰੀ ਤਰ੍ਹਾਂ ਹਰਾ ਕੇ ਇੱਕ ਵੱਡੀ ਅਤੇ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਨੇ ਸਿੱਧਾ ਉਨ੍ਹਾਂ ਲਈ ਪੀ.ਐੱਮ. ਦੇ ਅਹੁਦੇ ਦਾ ਦਾਅਵਾ ਮਜ਼ਬੂਤ ਕਰ ਦਿੱਤਾ।
ਤਾਜ਼ਾ ਰਿਪੋਰਟਾਂ ਮੁਤਾਬਕ, ਬ੍ਰਿਟੇਨ ਦੀ ਜਨਤਾ ਕੀਰ ਸਟਾਰਮਰ ਦੇ ਮੁਕਾਬਲੇ ਐਂਡੀ ਬਰਨਹਮ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ। ਲੋਕ ਉਨ੍ਹਾਂ ਨੂੰ ਆਮ ਲੋਕਾਂ ਦੇ ਦੁੱਖ-ਦਰਦ ਸਮਝਣ ਵਾਲਾ, ਮਿਲਣਸਾਰ, ਇਮਾਨਦਾਰ ਅਤੇ ਇੱਕ ਮਜ਼ਬੂਤ ਲੀਡਰ ਮੰਨਦੇ ਹਨ। ਬਰਨਹਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਕਿਸੇ ਇੱਕ ਸਿਆਸੀ ਵਿਚਾਰਧਾਰਾ ਨਾਲ ਨਹੀਂ ਬੱਝੇ ਹੋਏ। ਉਨ੍ਹਾਂ ਦੀ ਇਸੇ ਲਚਕਤਾ ਕਾਰਨ ਲੇਬਰ ਪਾਰਟੀ ਦੇ ਅਲੱਗ-ਅਲੱਗ ਧੜੇ ਉਨ੍ਹਾਂ ਨੂੰ ਆਪਣਾ ਨੇਤਾ ਮੰਨਣ ਲਈ ਤਿਆਰ ਹਨ। ਉਨ੍ਹਾਂ ਨੇ 'ਮੈਨਚੈਸਟਰਿਜ਼ਮ' ਦਾ ਨਾਅਰਾ ਦਿੱਤਾ ਹੈ, ਜਿਸ ਤਹਿਤ ਉਹ ਦੇਸ਼ ਦੇ ਸਾਰੇ ਖੇਤਰਾਂ ਨੂੰ ਵੱਧ ਅਧਿਕਾਰ ਦੇ ਕੇ ਦੇਸ਼ ਦਾ ਆਰਥਿਕ ਵਿਕਾਸ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ- ਹੁਣ ਹੋਰਮੁਜ਼ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਟਰੰਪ ! ਇਰਾਨ ਨੇ ਵੀ ਦੇ'ਤਾ ਠੋਕਵਾਂ ਜਵਾਬ
ਮਾਹਿਰਾਂ ਮੁਤਾਬਕ, ਕੀਰ ਸਟਾਰਮਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਐਂਡੀ ਬਰਨਹਮ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। ਹਾਲਾਂਕਿ, ਇਹ ਦੇਖਣਾ ਬਾਕੀ ਹੋਵੇਗਾ ਕਿ ਕੀ ਲੇਬਰ ਪਾਰਟੀ ਦੇ ਅੰਦਰੋਂ ਕੋਈ ਹੋਰ ਨੇਤਾ ਉਨ੍ਹਾਂ ਨੂੰ ਚੁਣੌਤੀ ਦਿੰਦਾ ਹੈ ਜਾਂ ਫਿਰ ਪਾਰਟੀ ਸਿੱਧੇ ਤੌਰ 'ਤੇ ਉਨ੍ਹਾਂ ਨੂੰ ਬਿਨਾਂ ਕਿਸੇ ਮੁਕਾਬਲੇ ਦੇਸ਼ ਦੀ ਕਮਾਨ ਸੌਂਪ ਦੇਵੇਗੀ। ਜੇਕਰ ਕੋਈ ਹੋਰ ਲੀਡਰ ਪ੍ਰਧਾਨ ਮੰਤਰੀ ਬਣਨ 'ਚ ਦਿਲਚਸਪੀ ਦਿਖਾਉਂਦਾ ਹੈ ਤਾਂ ਪਾਰਟੀ ਵੋਟਿੰਗ ਰਾਹੀਂ ਚੋਣ ਕਰ ਸਕਦੀ ਹੈ, ਜੇਕਰ ਕੋਈ ਹੋਰ ਉਮੀਦਵਾਰ ਸਾਹਮਣੇ ਨਹੀਂ ਆਉਂਦਾ ਤਾਂ ਬਰਨਹਮ ਨੂੰ ਸਿੱਧਾ ਪ੍ਰਧਾਨ ਮੰਤਰੀ ਐਲਾਨ ਦਿੱਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਪਾਲ 'ਚ ਦੋ ਭਾਰਤੀ ਗ੍ਰਿਫਤਾਰ, ਬ੍ਰਾਊਨ ਸ਼ੂਗਰ ਬਰਾਮਦ
NEXT STORY