ਜਲੰਧਰ (ਖੁਰਾਣਾ)— ਨਾਜ਼ ਸਿਨੇਮਾ ਦੇ ਨਾਲ ਵਾਲੀ ਗਲੀ 'ਚ ਨਾਜਾਇਜ਼ ਤੌਰ 'ਤੇ ਬਣਾਏ ਜਾ ਰਹੇ ਸ਼ਾਪਿੰਗ ਮਾਲ ਦੇ ਨਕਸ਼ੇ ਦੀ ਜਾਂਚ ਸ਼ੁਰੂ ਹੋ ਗਈ ਹੈ। 'ਜਗ ਬਾਣੀ' 'ਚ ਵਿਸਥਾਰ ਨਾਲ ਖਬਰ ਛਪਣ ਤੋਂ ਬਾਅਦ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਬਿਲਡਿੰਗ ਵਿਭਾਗ ਕੋਲੋਂ ਇਸ ਨਿਰਮਾਣ ਬਾਰੇ ਰਿਪੋਰਟ ਤਲਬ ਕੀਤੀ ਹੈ। ਦੋਸ਼ ਹੈ ਕਿ ਇਸ ਮਲਟੀ ਸਟੋਰੀ ਸ਼ਾਪਿੰਗ ਕੰਪਲੈਕਸ ਦਾ ਨਿਰਮਾਣ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕੀਤਾ ਜਾ ਰਿਹਾ ਹੈ ਅਤੇ ਇਥੇ ਕੱਪੜਿਆਂ ਦਾ ਵੱਡਾ ਸ਼ੋਅਰੂਮ ਖੋਲ੍ਹਣ ਦੀ ਤਿਆਰੀ ਹੈ। ਕਈ ਮੰਜ਼ਿਲਾਂ ਦਾ ਲੈਂਟਰ ਪਾਇਆ ਜਾ ਚੁੱਕਾ ਹੈ ਅਤੇ ਬਿਲਡਿੰਗ ਦਾ ਨਿਰਮਾਣ ਕੰਮ ਜਲਦੀ ਹੀ ਪੂਰਾ ਹੋਣ ਵਾਲਾ ਹੈ ਕਿਉਂਕਿ ਉਥੇ ਦਿਨ-ਰਾਤ ਕੰਮ ਚੱਲ ਰਿਹਾ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਸੋਮਵਾਰ ਨੂੰ ਚੰਡੀਗੜ੍ਹ ਵਿਚ ਸਨ, ਇਸ ਲਈ ਕਾਰਵਾਈ ਨਹੀਂ ਹੋ ਸਕੀ। ਮੰਗਲਵਾਰ ਨੂੰ ਏ. ਟੀ. ਪੀ. ਵਜੀਰ ਰਾਜ ਅਤੇ ਬਿਲਡਿੰਗ ਇੰਸਪੈਕਟਰ ਨੂੰ ਮੌਕੇ 'ਤੇ ਭੇਜ ਕੇ ਨਕਸ਼ੇ ਅਤੇ ਨਿਰਮਾਣ ਕੰਮ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਮੌਕੇ 'ਤੇ ਕੋਈ ਗੜਬੜ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਿਗਮ 'ਤੇ ਹਾਵੀ ਹੈ ਪੋਲੀਟੀਕਲ ਪ੍ਰੈਸ਼ਰ
ਨਾਜਾਇਜ਼ ਬਿਲਡਿੰਗਾਂ ਦੇ ਮਾਮਲੇ ਵਿਚ ਇਨ੍ਹੀਂ ਦਿਨੀਂ ਨਗਰ ਨਿਗਮ 'ਤੇ ਪੋਲੀਟੀਕਲ ਪ੍ਰੈਸ਼ਰ ਹਾਵੀ ਹੈ, ਜਿਸ ਕਾਰਣ ਸ਼ਹਿਰ 'ਚ ਧੜਾਧੜ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ। ਨਾਜ਼ ਸਿਨੇਮਾ ਦੇ ਪਿੱਛੇ ਵਾਲਾ ਇਲਾਕਾ ਮੇਅਰ ਜਗਦੀਸ਼ ਰਾਜਾ ਦੀ ਧਰਮਪਤਨੀ ਅਨੀਤਾ ਰਾਜਾ ਦੇ ਵਾਰਡ ਦਾ ਹਿੱਸਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਨਿਗਮ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਥੇ ਕਦੀ ਕੰਮ ਨਹੀਂ ਰੋਕਿਆ ਗਿਆ ਅਤੇ ਕਈ ਮੰਜ਼ਿਲਾਂ ਦਾ ਲੈਂਟਰ ਪਾ ਦਿੱਤਾ ਗਿਆ। ਹੁਣ ਇਹ ਮਾਮਲਾ ਹਾਈ ਕੋਰਟ ਜਾਣ ਦੇ ਵੀ ਆਸਾਰ ਬਣ ਰਹੇ ਹਨ।
350 ਨਾਜਾਇਜ਼ ਬਿਲਡਿੰਗਾਂ ਦੀ ਹਾਈ ਕੋਰਟ 'ਚ ਸੁਣਵਾਈ ਹੁਣ 11 ਨਵੰਬਰ ਨੂੰ
ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਵੱਲੋਂ ਸ਼ਹਿਰ ਦੀਆਂ 350 ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਬਾਰੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ, ਉਸ 'ਤੇ ਅੱਜ ਸੁਣਵਾਈ ਨਹੀਂ ਹੋ ਸਕੀ ਕਿਉਂਕਿ ਤੀਸ ਹਜ਼ਾਰੀ ਕੋਰਟ ਕਾਂਡ ਨੂੰ ਲੈ ਕੇ ਵਕੀਲ ਹੜਤਾਲ 'ਤੇ ਸਨ। ਇਸ ਦੌਰਾਨ ਨਿਗਮ ਵੱਲੋਂ ਨਾਜਾਇਜ਼ ਬਿਲਡਿੰਗਾਂ ਬਾਰੇ 200 ਪੇਜ ਤੋਂ ਵੱਧ ਦਾ ਜਵਾਬ ਦਾਅਵਾ ਦਾਇਰ ਕਰ ਦਿੱਤਾ ਗਿਆ ਹੈ। ਮਾਣਯੋਗ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 11 ਨਵੰਬਰ ਨੂੰ ਮਿੱਥੀ ਹੈ।
ਪਾਰਕਿੰਗ ਸਪੇਸ ਵੇਚੇ ਜਾਣ 'ਤੇ ਚੁਕੰਨਾ ਹੋਇਆ ਨਿਗਮ
ਸ਼ਹਿਰ ਦੇ ਵਿਚਕਾਰ ਸਥਿਤ ਇਕ ਸ਼ਾਪਿੰਗ ਮਾਲ ਦੀ ਪਾਰਕਿੰਗ ਸਪੇਸ ਨੂੰ ਲੱਖਾਂ ਰੁਪਏ 'ਚ ਵੇਚੇ ਜਾਣ ਦੇ ਮਾਮਲੇ ਸਬੰਧੀ ਖਬਰ ਛਪਣ ਤੋਂ ਬਾਅਦ ਨਿਗਮ ਅਧਿਕਾਰੀ ਹਰਕਤ ਵਿਚ ਆ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਹੀ ਇਕ ਮਾਮਲਾ ਕਈ ਸਾਲ ਪਹਿਲਾਂ ਨਿਊ ਜਵਾਹਰ ਨਗਰ ਇਲਾਕੇ ਵਿਚ ਸਾਹਮਣੇ ਆਇਆ ਸੀ ਅਤੇ ਉਸ ਸਮੇਂ ਇਸ ਨੂੰ ਲੈ ਕੇ ਪੁਲਸ ਕੇਸ ਤਕ ਬਣ ਗਿਆ ਸੀ। ਅੱਜ ਵੀ ਇਹ ਮਾਮਲਾ ਅਦਾਲਤੀ ਚੱਕਰ ਵਿਚ ਹੈ, ਇਸ ਲਈ ਸ਼ਾਪਿੰਗ ਮਾਲ ਦੀ ਪਾਰਕਿੰਗ ਸਪੇਸ ਨੂੰ ਵੇਚੇ ਜਾਣ ਦੀ ਸ਼ਿਕਾਇਤ ਦੀ ਜਾਂਚ ਮੰਗਲਵਾਰ ਨੂੰ ਕਰਵਾਈ ਜਾਵੇਗੀ। ਨਿਗਮ ਅਧਿਕਾਰੀਆਂ ਨੇ ਇਸ ਸ਼ਾਪਿੰਗ ਮਾਲ ਦੇ ਪਾਸ ਹੋਏ ਨਕਸ਼ੇ ਦੀ ਫਾਈਲ ਰਿਕਾਰਡ ਤੋਂ ਕਢਵਾ ਲਈ ਹੈ, ਜਿਸ ਦਾ ਮੌਕੇ 'ਤੇ ਜਾ ਕੇ ਮਿਲਾਨ ਕੀਤਾ ਜਾਵੇਗਾ।
ਪੁਲਸ ਅਧਿਕਾਰੀ ਵੀ ਨਹੀਂ ਦੇ ਰਹੇ ਪਾਣੀ ਦੇ ਬਿੱਲ
NEXT STORY