ਜਲੰਧਰ (ਜ.ਬ.)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਪੱਧਰ 'ਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ, ਜਿਸ ਕਰਕੇ ਸ਼ਰਧਾਲੂਆਂ ’ਚ ਕਾਫ਼ੀ ਉਤਸ਼ਾਹ ਹੈ। ਸੰਗਤਾਂ ਤੜਕੇ ਪ੍ਰਭਾਤ ਫੇਰੀਆਂ ਕੱਢ ਰਹੀਆਂ ਹਨ। ਗੁਰਪੁਰਬ ਸਬੰਧੀ 11 ਫਰਵਰੀ ਦਿਨ ਐਤਵਾਰ ਨੂੰ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਮਕਸੂਦਾਂ ਏਰੀਆ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਪ੍ਰਧਾਨ ਰੇਸ਼ਮ ਜੱਸਲ, ਜਨ. ਸੈਕਟਰੀ ਰਾਜਕੁਮਾਰ ਬਸਰਾ ਸਾਬਕਾ ਜੀ. ਐੱਮ. ਮੰਡੀ ਬੋਰਡ ਪੰਜਾਬ ਨੇ ਦੱਸਿਆ ਕਿ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਦਾ ਸ਼ੁੱਭ ਆਰੰਭ ਮਕਸੂਦਾਂ ਚੌਕ ਤੋਂ ਹੋਵੇਗਾ।
ਇਹ ਵੀ ਪੜ੍ਹੋ: ਖੜਗੇ ਦੇ ਸਮਾਗਮ ਦਾ ਸੱਦਾ ਉਡੀਕ ਰਹੇ ਸਿੱਧੂ, ਕਿਹਾ, 'ਟੁੱਚੂ ਬੰਦੇ ਦੇ ਕਹਿਣ 'ਤੇ ਕਿਵੇਂ ਬਾਹਰ ਕਰ ਦੇਣਗੇ'
ਨਗਰ ਕੀਰਤਨ ਮਕਸੂਦਾਂ ਚੌਂਕ ਤੋਂ ਆਰੰਭ ਹੋ ਕੇ ਬੋੜ ਵਾਲਾ ਮੁਹੱਲਾ, ਪਿੰਡ ਨਾਗਰਾ, ਸਰਕਾਰੀ ਸਕੂਲ ਮਕਸੂਦਾਂ, ਸ੍ਰੀ ਗੁਰੂ ਰਵਿਦਾਸ ਨਗਰ ਗਲੀ ਨੰ. 2, ਆਨੰਦ ਨਗਰ, ਜੀ. ਟੀ. ਰੋਡ, ਪਿੰਡ ਲਿੱਧੜਾਂ, ਵੇਰਕਾ ਮਿਲਕ ਪਲਾਂਟ, ਗੁਰਬਚਨ ਨਗਰ, ਜਿੰਦਾ ਰੋਡ ਤੋਂ ਹੁੰਦਾ ਹੋਇਆ ਮਕਸੂਦਾਂ ਵਿਖੇ ਸੰਪੰਨ ਹੋਵੇਗਾ। ਇਸ ਮੌਕੇ ਚੇਅਰਮੈਨ ਕਰਨੈਲ ਬੰਗੜ, ਵਾਈਸ ਚੇਅਰਮੈਨ ਮੋਹਣ ਜੱਸਲ, ਵਾਈਸ ਪ੍ਰਧਾਨ ਤਿਲਕ ਰਾਜ ਜੱਸਲ, ਕੈਸ਼ੀਅਰ ਅਮਰੀਕ ਚੰਦ, ਵਾਈਸ ਕੈਸ਼ੀਅਰ ਪਵਨ ਕੁਮਾਰ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ: ਕਾਂਗਰਸ 'ਚੋਂ ਕੱਢੇ ਜਾਣ ਦੀ ਚਰਚਾ 'ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੱਢੀ ਖ਼ੂਬ ਭੜਾਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਜਪਾ ਪ੍ਰਤੀ ਤਿੱਖੇ ਹੋਏ ਨਵਜੋਤ ਸਿੱਧੂ ਦੇ ਤੇਵਰ, ਦਿੱਤੀ ਇਹ ਪ੍ਰਤਿਕਿਰਿਆ
NEXT STORY