ਜਲੰਧਰ (ਵੈੱਬ ਡੈਸਕ)- ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤੇਵਰ ਭਾਜਪਾ 'ਤੇ ਮੁੜ ਤਲਖ ਹੋ ਗਏ ਹਨ। ਬੀਤੇ ਦਿਨੀਂ ਜਿੱਥੇ ਇਕ ਇੰਟਰਵਿਊ ਦੌਰਾਨ ਨਵਜੌਤ ਸਿੱਧੂ ਭਾਜਪਾ ਦੀਆਂ ਤਾਰੀਫ਼ਾਂ ਕਰਦੇ ਨਜ਼ਰ ਆਏ ਸਨ, ਹੁਣ ਉੱਥੇ ਹੀ 'ਜਗਬਾਣੀ' ਨਾਲ ਕੀਤੀ ਗਈ ਇਕ ਇੰਟਰਵਿਊ 'ਚ ਉਨ੍ਹਾਂ ਵਲੋਂ ਭਾਜਪਾ ਬਾਰੇ ਤਿੱਖੀ ਪ੍ਰਤਿਕਿਰਿਆ ਦਿੱਤੀ ਗਈ ਹੈ।
ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਸਿੱਧੂ ਨੇ ਕਿਹਾ ਰਾਮ ਮੰਦਰ ਬਣਾਉਣ ਨਾਲ ਕੁਝ ਨਹੀਂ ਹੋਣਾ ਪਰ ਰਾਮ ਭਗਵਾਨ ਦੇ ਨਕਸ਼ੇ ਕਦਮ 'ਤੇ ਚੱਲਣਾ ਉਸ ਤੋਂ ਵੀ ਵੱਡੀ ਗੱਲ ਹੈ। ਸਿੱਧੂ ਨੇ ਕਿਹਾ ਜੇਕਰ ਉਹ ਠੀਕ ਹਨ ਤਾਂ ਦੱਸਣ ਕਿ ਪੈਟਰੋਲ ਦੀਆਂ ਕੀਮਤਾ ਵੱਧ ਗਈਆਂ ਪਰ ਕੰਮ ਕਰਨ ਵਾਲਿਆਂ ਦੀ ਤਨਖ਼ਾਹ ਕਿੰਨੀ ਵਧੀ ਹੈ? ਉਨ੍ਹਾਂ ਕਿਹਾ ਗੱਲਾਂ ਕਰਨੀਆਂ ਸੋਖੀਆਂ ਹੁੰਦੀਆਂ ਹਨ ਪਰ ਉਸ 'ਤੇ ਖੜ੍ਹਣਾ ਕਿੰਨਾ ਸੋਖਾ ਹੈ?
ਇਹ ਵੀ ਪੜ੍ਹੋ : 'ਆਪ' ਨੂੰ ਭੰਡਣ ਤੇ ਗਠਜੋੜ ਦੀ ਮੰਗ 'ਤੇ ਸੁਣੋ ਨਵਜੋਤ ਸਿੱਧੂ ਦਾ ਸਪੱਸ਼ਟੀਕਰਨ
ਭਾਜਪਾ ਆਗੂ ਕੇਵਲ ਸਿੰਘ ਢਿੱਲੋਂ 'ਤੇ ਭੜਕੇ ਸਿੱਧੂ
ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਦਿੱਲੀ ਵਾਲੇ ਬੈਠ ਕੇ ਸਾਰਾ ਪੰਜਾਬ 'ਚ ਤਮਾਸ਼ਾ ਵੇਖਦੇ ਹਨ, ਦੇ ਦਿੱਤੇ ਗਏ ਬਿਆਨ ਦਾ ਤਿੱਖਾ ਜਵਾਬ ਦਿੰਦੇ ਹੋਏ ਕਿਹਾ ਸਿੱਧੂ ਨੇ ਕਿਹਾ ਕਿ ਕੇਵਲ ਢਿੱਲੋਂ ਦਿੱਲੀ ਵਾਲਿਆਂ ਦੇ ਨਾਲ ਜ਼ਿਆਦਾ ਗੱਲਬਾਤ ਕਰਦੇ ਹੋਣਗੇ। ਪਹਿਲਾਂ ਕਾਂਗਰਸ ਵਿਚ ਸਨ, ਹੁਣ ਉਹ ਭਾਜਪਾ ਵਿਚ ਹੈ, ਸਾਡੀ ਪਾਰਟੀ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।
ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ 'ਚ ਐਕਸਿਸ ਬੈਂਕ ਦੀ ਬਰਾਂਚ 'ਚ ਚੋਰਾਂ ਵੱਲੋਂ ਵੱਡੀ ਵਾਰਦਾਤ, ਲੱਖਾਂ ਦੀ ਨਕਦੀ ਕੀਤੀ ਚੋਰੀ
NEXT STORY