ਸੁਲਤਾਨਪੁਰ ਲੋਧੀ, (ਧੀਰ)- ਸਤਲੁਜ ਦਰਿਆ ਅੰਦਰ ਆਏ ਵੱਡੀ ਮਾਤਰਾ ’ਚ ਪਾਣੀ ਕਾਰਣ ਮੰਡ ਬਾਊਪੁਰ ਖੇਤਰ ਦੇ 16 ਪਿੰਡ ਜਿਨ੍ਹਾਂ ’ਚ ਅਕਾਲਪੁਰ, ਬਾਊਪੁਰ ਜਦੀਦ, ਬਾਊਪੁਰ ਕਦੀਮ, ਮੰਡ ਭੀਮ ਕਦੀਮ, ਮੁਬਾਰਕਪੁਰ, ਮੰਡ ਬੰਦੂ ਕਦੀਮ, ਮੰਡ ਬੰਦੂ ਜਦੀਦ, ਸਾਂਗਰਾ, ਮੰਡ ਹਜ਼ਾਰਾ, ਮੰਡ ਕਰਮੂਵਾਲ, ਭੈਣੀ ਬਹਾਦਰ, ਭੈਣੀ ਕਦਰ ਬਖਸ਼, ਮੁਹੰਮਦਾਬਾਦ, ਰਾਮਪੁਰ ਗੌਰਾ, ਪੱਸਣ ਜਦੀਦ, ਪੱਸਣ ਕਦੀਮ ਆਦਿ ਪੂਰੀ ਤਰ੍ਹਾਂ ਪਾਣੀ ’ਚ ਘਿਰ ਗਏ ਹਨ ਜਿਨ੍ਹਾਂ ਨੂੰ ਪ੍ਰਸ਼ਾਸ਼ਨ ਵਲੋਂ ਪਿਛਲੇ ਦਿਨੀਂ ਜ਼ਿਆਦਾ ਪਾਣੀ ਸਬੰਧੀ ਅਲਰਟ ਕੀਤਾ ਸੀ। ਇੱਥੇ ਵੱਸਦੇ ਸੈਂਕਡ਼ੇ ਘਰਾਂ ਦਾ ਕੁਝ ਸਾਮਾਨ ਲੋਕਾਂ ਵਲੋਂ ਉੱਚੀਆਂ ਥਾਵਾਂ ’ਤੇ ਲਿਜਾਇਆ ਗਿਆ ਹੈ ਪਰ ਲੋਕ ਖੁਦ ਆਪਣੇ ਘਰਾਂ ਨੂੰ ਛੱਡਣ ਲਈ ਰਾਜ਼ੀ ਨਹੀਂ ਹਨ। ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਲੋਕਾਂ ਨੂੰ ਦਰਿਆ ਬਿਆਸ ’ਚੋਂ ਬਾਹਰ ਆਉਣ ਦੀ ਵਾਰ-ਵਾਰ ਅਪੀਲ ਵੀ ਕੀਤੀ ਗਈ ਸੀ। ਪਾਣੀ ਦਾ ਪੱਧਰ ਵਧਣ ਕਾਰਣ ਲੋਕਾਂ ਦੇ ਘਰ ਪੂਰੀ ਤਰ੍ਹਾਂ ਡੁੱਬਣ ਲੱਗੇ ਹਨ ਤੇ ਇੱਥੇ ਹਡ਼੍ਹ ਦੇ ਪਾਣੀ ’ਚ ਫਸੇ ਲੋਕਾਂ ਨੂੰ ਫੌਜ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵਲੋਂ ਬਾਹਰ ਕੱਢਿਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ 200 ਲੋਕਾਂ ਨੂੰ ਟੀਮਾਂ ਵਲੋਂ ਕੱਢਿਆ ਜਾ ਚੱਕਾ ਹੈ ਪਰ ਅਜੇ ਵੀ 300 ਦੇ ਕਰੀਬ ਬੱਚੇ, ਬਜ਼ੁਰਗ ਔਰਤਾਂ ਆਪਣੇ ਘਰਾਂ ’ਚ ਫਸੇ ਪਏ ਹਨ।
ਇਸ ਮੌਕੇ ਇੰਸਪੈਕਟਰ ਰਾਮਾਕਾਂਤ ਪਟੇਲ ਤੇ ਸੁਭਾਸ਼ ਕੁਮਾਰ ਨੇ ਦੱਸਿਆ ਕਿ 80 ਆਰਮੀ ਦੇ ਜਵਾਨ ਅਤੇ ਐੱਨ. ਡੀ. ਆਰ. ਐੱਫ. ਦੇ 75 ਜਵਾਨ ਹਡ਼੍ਹ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਕਾਰਜ ’ਚ ਲੱਗੇ ਹਨ ਜਿਨ੍ਹਾਂ ਨੂੰ ਜਲਦੀ ਹੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਤ ਨਾਲੋਂ ਪਾਣੀ ਦਾ ਪੱਧਰ ਵਧਿਆ ਹੈ ਤੇ ਬਚਾਅ ਕਾਰਜਾਂ ’ਚ ਕਾਫੀ ਮੁਸ਼ਕਿਲ ਆ ਰਹੀ ਹੈ।
ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਧਰਨੇ ’ਚ ਸ਼ਾਮਲ ਹੋਣ ਲਈ ਜਥਾ ਰਵਾਨਾ
NEXT STORY