ਜਲੰਧਰ (ਸ਼ੋਰੀ)- ਸਿਵਲ ਹਸਪਤਾਲ ਕੰਪਲੈਕਸ ’ਚ ਸਥਿਤ ਡੀ. ਐੱਨ. ਬੀ. ਰੈਜ਼ੀਡੈਂਟ ਹੋਸਟਲ ਦੀਆਂ ਲਾਈਟਾਂ 4 ਮਹੀਨਿਆਂ ਤੋਂ ਬੰਦ ਸਨ , ਜਦ ‘ਜਗ ਬਾਣੀ’ਨੇ ਇਸ ਸਬੰਧੀ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਤਾਂ ਇਹ ਮਾਮਲਾ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਆਇਆ। ਬੰਦ ਪਈਆਂ ਲਾਈਟਾਂ ਦੀ ਥਾਂ ’ਤੇ ਨਵੀਆਂ ਲਾਈਟਾਂ ਲਾਉਣ ਦੇ ਹੁਕਮ ਜਾਰੀ ਕੀਤੇ ਗਏ। ਹੁਕਮਾਂ 'ਤੇ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਪ੍ਰਸ਼ਾਸਨ ਜਾਗਿਆ ਤੇ ਵੀਰਵਾਰ ਸਵੇਰੇ ਨਵੀਆਂ ਲਾਈਟਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਧਿਆਨ ਰਹੇ ਕਿ ਲਾਈਟਾਂ ਨਾ ਹੋਣ ਕਾਰਨ ਹੋਸਟਲ ਦੇ ਚਾਰੇ ਪਾਸੇ ਹਨੇਰਾ ਸੀ, ਜਿਸ ਕਾਰਨ ਮਹਿਲਾ ਡੀ. ਐੱਨ. ਬੀ. ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਸੀ, ਕਿਉਂਕਿ ਰਾਤ ਨੂੰ ਹੋਸਟਲ ਤੋਂ ਬਾਹਰ ਆ ਕੇ ਮਰੀਜ਼ਾਂ ਦਾ ਚੈਕਅੱਪ ਕਰਨਾ ਮਹਿਲਾ ਡੀ. ਐੱਨ. ਬੀ. ਵਿਦਿਆਰਥੀਆਂ ਦਾ ਕੰਮ ਹੈ। ਦੇਰ ਸ਼ਾਮ ਜਦੋਂ ‘ਜਗ ਬਾਣੀ’ ਦੀ ਟੀਮ ਨੇ ਹੋਸਟਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਹੋਸਟਲ ਦੀਆਂ ਲਾਈਟਾਂ ਦੀ ਰੌਸ਼ਨੀ ਇੰਨੀ ਸੀ ਕਿ ਦੀਵਾਲੀ ਵਰਗਾ ਮਹਿਸੂਸ ਹੋ ਰਿਹਾ ਸੀ।
ਇਹ ਵੀ ਪੜ੍ਹੋ- ED ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ 'ਚ ਕੀਤਾ ਪੇਸ਼
ਦੂਜੇ ਪਾਸੇ ਪਤਾ ਲੱਗਾ ਹੈ ਕਿ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਐੱਮ. ਡੀ. ਅਭਿਨਵ ਤ੍ਰਿਖਾ ਨੇ ਸਟੇਟ ਕੋ-ਆਰਡੀਨੇਟਰ ਡੀ. ਐੱਨ. ਬੀ. ਡਾ. ਤਰਣਨੀਤ ਕੌਰ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ, ਜਿਸ ਤੋਂ ਬਾਅਦ ਡਾ. ਤਰਣਨੀਤ ਕੌਰ ਨੇ ਡੀ. ਐੱਨ. ਬੀ. ਦੇ ਅਧਿਕਾਰਿਤ ਵ੍ਹਟਸਐਪ ਗਰੁੱਪ ’ਚ ਇਕ ਸੰਦੇਸ਼ ਵੀ ਪੋਸਟ ਕੀਤਾ ਤੇ ਕਿਹਾ ਕਿ ਐੱਮ. ਡੀ. ਇਸ ਗੱਲ ਨੂੰ ਲੈ ਕੇ ਗੰਭੀਰ ਹਨ ਕਿ ਡੀ. ਐੱਨ. ਬੀ. ਰੈਜ਼ੀਡੈਂਟ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਲਈ ਸਾਰੇ ਡੀ. ਐੱਨ. ਬੀ. ਦੇ ਨੋਡਲ ਅਫਸਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਡੀ. ਐੱਨ. ਬੀ. ਰੈਜ਼ੀਡੈਂਟ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।
ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ED ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ 'ਚ ਕੀਤਾ ਪੇਸ਼
NEXT STORY