ਬੰਗਾ (ਰਾਕੇਸ਼ ਅਰੋੜਾ)- ਥਾਣਾ ਸਦਰ ਬੰਗਾ ਪੁਲਸ ਦੁਆਰਾ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਸਮੇਤ ਇਕ ਅੱਗ ਬਾਲਣ ਵਾਲੇ ਛੋਟੇ ਲਾਈਟਰ, ਇਕ ਸਿਲਵਰ ਹੈਰੋਇਨ ਆਲੂਦ ਪੰਨੀ, 10 ਰੁਪਏ ਦੇ ਨੋਟ ਦੀ ਬਣਾਈ ਹੋਈ ਪਾਈਪ ਸਮੇਤ ਕਾਬੂ ਕੀਤਾ ਗਿਆ ਹੈ। ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਬੰਗਾ ਦੀ ਪੁਲਸ ਪਾਰਟੀ ਸਰਕਾਰੀ ਗੱਡੀ 'ਤੇ ਸਵਾਰ ਹੋ ਕੇ ਜਨਰਲ ਚੈਕਿੰਗ ਅਤੇ ਗਸ਼ਤ ਦੌਰਾਨ ਥਾਣਾ ਸਦਰ ਬੰਗਾ ਤੋਂ ਆਦਰਸ਼ ਸਕੂਲ ਖਟਕੜ ਕਲਾਂ ਦੇ ਰਸਤੇ ਪਿੰਡ ਥਾਂਦੀਆਂ ਵੱਲ ਨੂੰ ਜਾ ਰਹੀ ਸੀ ਤਾਂ ਇਕ ਮੁੱਖਵਰ ਖ਼ਾਸ ਨੇ ਗੱਡੀ ਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਗੱਡੀ ਨੇੜੇ ਜਾ ਕੇ ਪੁਲਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਪਿੰਡ ਬੀਸਲਾ ਥਾਣਾ ਬਹਿਰਾਮ ਜਿਲਾ ਸ਼ਹੀਦ ਭਗਤ ਸਿੰਘ ਨਗਰ ਜੋ ਹੈਰੋਇਨ ਪੀਣ ਦਾ ਆਦੀ ਹੈ ਅਤੇ ਅੱਜ ਵੀ ਇਹ ਨੌਜਵਾਨ ਪਿੰਡ ਥਾਂਦੀਆਂ ਤੋਂ ਆਦਰਸ਼ ਸਕੂਲ ਨੂੰ ਜਾਂਦੀ ਸੜਕ ਦੇ ਸੱਜੇ ਹੱਥ ਮੋਟਰ ਤੇ ਬੈਠ ਕੇ ਹੈਰੋਇਨ ਦਾ ਨਸ਼ਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਲਪਟਾਂ
ਪੁਲਸ ਪਾਰਟੀ ਵੱਲੋਂ ਮੁੱਖਬਰ ਖ਼ਾਸ ਦੁਆਰਾ ਮਿਲੀ ਇਤਲਾਹ 'ਤੇ ਜਦੋਂ ਉਸ ਦੁਆਰਾ ਦੱਸੇ ਗਏ ਟਿਕਾਣੇ 'ਤੇ ਜਾ ਕੇ ਜਾਂਚ ਕੀਤੀ ਤਾਂ ਉਪਰੋਕਤ ਨੌਜਵਾਨ ਇਕ ਸਿਲਵਰ ਹੈਰੋਇਨ ਆਲੂਦ ਪੰਨੀ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਪੰਨੀ ਉਪਰੋਂ ਉੱਠ ਰਹੇ ਧੂਏਂ ਨੂੰ ਨੱਕ ਰਾਹੀਂ ਸੁੰਘ ਰਿਹਾ ਸੀ। ਜੋ ਪੁਲਸ ਪਾਰਟੀ ਨੂੰ ਆਪਣੇ ਨੇੜੇ ਵੇਖ ਘਬਰਾ ਗਿਆ ਅਤੇ ਉਸ ਨੇ ਹੱਥ 'ਚ ਫੜਿਆ ਲਾਈਟਰ, ਸਿਲਵਰ ਹੈਰੋਇਨ ਆਲੂਦ ਪੰਨੀ ਅਤੇ ਇਕ 10 ਰੁਪਏ ਦੇ ਨੋਟ ਦੀ ਬਣਾਈ ਹੋਈ ਪਾਈਪ ਨਜਦੀਕ ਉੱਘੇ ਹੋਏ ਘਾਹ ਫੂਸ ਵੱਲ ਨੂੰ ਸੁੱਟ ਦਿੱਤੀ। ਜਿਸ ਨੂੰ ਪੁਲਸ ਪਾਰਟੀ ਵੱਲੋਂ ਸਮੇਤ ਸਾਮਾਨ ਕਾਬੂ ਕਰ ਥਾਣਾ ਲਿਆਂ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਨੰਬਰ 62 ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਅੱਜ ਡਾਕਟਰੀ ਜਾਂਚ ਉਪਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦੀ ਲਿਬਨਾਨ 'ਚ ਸ਼ੱਕੀ ਹਾਲਾਤ 'ਚ ਮੌਤ, 3 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ ਵਿਖੇ ਚਿਕਨ ਕਾਰਨਰ 'ਤੇ ਮੋਬਾਇਲ ਚਾਰਜਰ ਨੂੰ ਲੈ ਕੇ ਭਿੜੀਆਂ ਦੋ ਧਿਰਾਂ
NEXT STORY